8 ਸਾਲ ਜੇਲ੍ਹ ਕੱਟਣ ਵਾਲੀ ਆਸਿਆ ਬੀਬੀ ਨੂੰ ਪਾਕਿਸਤਾਨ ਨੇ ਕੀਤਾ ਆਜ਼ਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬੀਬੀ ਆਸਿਆ ਨੂੰ ਆਖਿਰਕਾਰ ਸਾਰੇ ਇਲਜ਼ਾਮਾਂ ਤੋਂ  ਦੋਸ਼ ਮੁਕਤ ਕਰ ਦਿਤਾ ਗਿਆ। ਪਾਕਿਸਤਾਨ ਸਰਕਾਰ ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਕੇ ਬੀਬੀ ਆਸਿਆ ਹੁਣ ਦੇਸ਼ ....

Asia Bibi

ਇਸਲਾਮਾਬਾਦ: ਬੀਬੀ ਆਸਿਆ ਨੂੰ ਆਖਿਰਕਾਰ ਸਾਰੇ ਇਲਜ਼ਾਮਾਂ ਤੋਂ  ਦੋਸ਼ ਮੁਕਤ ਕਰ ਦਿਤਾ ਗਿਆ। ਪਾਕਿਸਤਾਨ ਸਰਕਾਰ ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਕੇ ਬੀਬੀ ਆਸਿਆ ਹੁਣ ਦੇਸ਼ ਛੱਡਣ ਲਈ ਆਜ਼ਾਦ ਹੈ। ਈਸਾਈ ਮਹਿਲਾ ਆਸਿਆ ਮੌਤ ਦੀ ਸਜ਼ਾ ਦੇ ਨਾਲ ਅੱਠ ਸਾਲ ਜੇਲ੍ਹ 'ਚ ਬਿਤਾਉਣ ਤੋਂ ਬਾਅਦ ਈਸ਼ਨਿੰਦਾ ਦੇ ਸਾਰੇ ਇਲਜ਼ਾਮਾਂ ਤੋਂ ਦੋਸ਼ ਮੁਕਤ ਹੋ ਗਈ ਹੈ।

ਪਾਕਿਸਤਾਨ ਦੀ ਉੱਚ ਅਦਾਲਤ ਨੇ ਮੰਗਲਵਾਰ ਨੂੰ ਆਸਿਆ ਦੀ ਰਿਹਾਈ ਖ਼ਿਲਾਫ ਇੱਕ ਅਪੀਲ ਖਾਰਜ ਕਰ ਦਿੱਤੀ ਜਿਸ ਨਾਲ ਆਸਿਆ ਦੀ ਆਜ਼ਾਦੀ ਦਾ ਰਾਹ ਪੱਧਰਾ ਹੋ ਗਿਆ ਹੈ। ਪਾਕਿਸਤਾਨ ਵਿਦੇਸ਼ ਦਫ਼ਤਰ ਦੇ ਬੁਲਾਰੇ ਮੋਹੰਮਦ ਫੈਜ਼ਲ ਨੇ ਇਸਲਾਮਾਬਾਦ 'ਚ ਕਿਹਾ ਕਿ ਅਦਾਲਤ ਦੇ ਇਸ ਫੈਸਲੇ ਨੂੰ ਜਲਦੀ ਲਾਗੂ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਬੀਬੀ ਆਸਿਆ ਹਾਲੇ ਵੀ ਪਾਕਿਸਤਾਨ ਵਿਚ ਹੈ।

ਹੁਣ ਇਹ ਉਸ ’ਤੇ ਹੈ ਕਿ ਉਹ ਪਾਕਿਸਤਾਨ ਰਹਿਣਾ ਚਾਹੁੰਦੀ ਹੈ ਜਾਂ ਵਿਦੇਸ਼ ਜਾਣਾ ਚਾਹੁੰਦੀ ਹੈ। ਉਨ੍ਹਾਂ ਦੱਸਿਆ ਕਿ ਹੁਣ ਆਸਿਆ ਆਜ਼ਾਦ ਪਾਕਿਸਤਾਨੀ ਨਾਗਰਕ ਹੈ ਅਤੇ ਉਸ ਦੇ ਆਉਣ-ਜਾਣ ’ਤੇ ਕੋਈ ਪਾਬੰਦੀ ਨਹੀਂ ਹੈ। ਮੰਗਲਵਾਰ ਨੂੰ ਅਦਾਲਤ ਦੇ ਹੁਕਮ ਤੋਂ ਪਹਿਲਾਂ ਆਸਿਫਾ ਦੇ ਵਕੀਲ ਸੈਫੁਲ ਮਲੂਕ ਨੇ ਕਿਹਾ ਸੀ ਕਿ ਉਹ ਕੈਨੇਡਾ ਵਿੱਚ ਆਪਣੀਆਂ ਦੋ ਧੀਆਂ ਕੋਲ ਜਾ ਸਕਦੀ ਹੈ ਪਰ ਹਾਲੇ ਇਹ ਸਪਸ਼ਟ ਨਹੀਂ ਹੈ ਕਿ ਉਹ ਆਪਣੀ ਮਾਤ ਭੂਮੀ ਛੱਡੇਗੀ ਜਾਂ ਨਹੀਂ।