ਵਿਕਰਮਸਿੰਘੇ ਨੇ ਸ਼ਿਰੀਲੰਕਾ 'ਚ ਰਾਸ਼ਟਰੀ ਸਰਕਾਰ ਬਣਾਉਣ ਦਾ ਦਿਤੀ ਪੇਸ਼ਕਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੀਤ ਸਰਕਾਰ ਨੇ ਇਕ ਰਾਸ਼ਟਰੀ ਸਰਕਾਰ ਦਾ ਗਠਨ ਕਰਨ ਲਈ ਸ਼ੁੱਕਰਵਾਰ ਨੂੰ ਸ਼੍ਰੀਲੰਕਾ ਦੀ ਸੰਸਦ ਦੇ ਸਪੀਕਰ ਦੀ ਸਹਿਮਤੀ ਮੰਗੀ ਹੈ.....

Ranil Wickremesinghe

ਕੋਲੰਬੋ: ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੀਤ ਸਰਕਾਰ ਨੇ ਇਕ ਰਾਸ਼ਟਰੀ ਸਰਕਾਰ ਦਾ ਗਠਨ ਕਰਨ ਲਈ ਸ਼ੁੱਕਰਵਾਰ ਨੂੰ ਸ਼੍ਰੀਲੰਕਾ ਦੀ ਸੰਸਦ ਦੇ ਸਪੀਕਰ ਦੀ ਸਹਿਮਤੀ ਮੰਗੀ ਹੈ। ਇਸ ਨੂੰ ਦੇਸ਼ ਦੇ 225 ਮੈਂਮਬਰੀ ਸੰਸਦ ਵਿਚ ਬਹੁਮਤ ਹਾਸਲ ਕਰਨ ਦੇ ਕਦਮ ਦੇ ਤੌਰ 'ਤੇ ਵੇਖਿਆ ਜਾ ਰਿਹਾ ਹੈ।  

ਉੱਥੇ ਹੀ ਸੰਸਦ ਦੇ ਨੇਤਾ ਲਕਸ਼ਮਣ ਕਿਰਏਲਾ ਨੇ ਰਾਸ਼ਟਰੀ ਸਰਕਾਰ ਦੇ ਗਠਨ ਲਈ ਇਕ ਪ੍ਰਸਤਾਵ ਸਪੀਕਰ ਕਾਰੂ ਜਿਯਾਸੂਰਿਆ  ਦੇ ਦਫ਼ਤਰ ਨੂੰ ਸਪੁਰਦ ਹੈ। ਜ਼ਿਕਰਯੋਗ ਹੈ ਕਿ ਵਿਕਰਮਸਿੰਘੇ ਨੂੰ ਪਿਛਲੇ ਸਾਲ ਅਕਤੂਬਰ ਵਿਚ ਰਾਸ਼ਟਰਪਤੀ ਮੈਤਰੀਪਾਲਾ ਸਿਰਿਸੇਨਾ ਨੇ ਅਹੁਦੇ ਤੋਂ ਬਰਖਾਸਤ ਕਰ ਦਿਤਾ ਸੀ ਅਤੇ ਉਨ੍ਹਾਂ ਦੀ ਥਾਂ ਮਹਿੰਦਾ ਰਾਜਪਕਸ਼ੇ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰ ਦਿਤਾ ਸੀ।

ਸੰਸਦ ਵਿਚ ਦੋ ਵਾਰ ਰਾਜਪਕਸ਼ੇ ਦੇ ਬਹੁਮਤ ਸਾਬਤ ਨਹੀਂ ਕਰ ਪਾਉਣ 'ਤੇ ਸਿਰਿਸੇਨਾ ਉਨ੍ਹਾਂ ਨੂੰ (ਵਿਕਰਮਸਿੰਘੇ ਨੂੰ)  ਪ੍ਰਧਾਨ ਮੰਤਰੀ ਅਹੁਦੇ 'ਤੇ ਫਿਰ ਤੋਂ ਨਿਯੁਕਤ ਕਰਨ ਨੂੰ ਮਜਬੂਰ ਹੋਏ। ਉਥੇ ਹੀ, ਰਾਜਪਕਸ਼ੇ ਨੀਤ ਵਿਰੋਧੀ ਪੱਖ ਦੇਸ਼ ਵਿਚ ਨਵੇਂ ਸਿਰੇ ਤੋਂ ਚੋਣਾਂ ਕਰਾਉਣ ਦੀ ਮੰਗ ਕਰ ਰਿਹਾ ਹੈ। ਹਾਲਾਂਕਿ ਚੋਣ ਅਗਸਤ 2020 ਵਿਚ ਹੋਣ ਦਾ ਪਰੋਗਰਾਮ ਪਹਿਲਾਂ ਤੋਂ ਤੈਅ ਹੈ।