ਖਾਰਕੀਵ ਰਹਿੰਦੇ ਸਾਰੇ ਭਾਰਤੀ ਨਾਗਰਿਕਾਂ ਲਈ ਐਡਵਾਇਜ਼ਰੀ ਜਾਰੀ, ਤੁਰੰਤ ਖਾਰਕੀਵ ਛੱਡਣ ਦੀ ਸਲਾਹ
ਕਿਸੇ ਵੀ ਹਾਲਤ ਵਿਚ ਜਿੰਨੀ ਜਲਦੀ ਹੋ ਸਕੇ ਅੱਜ ਯੂਕਰੇਨ ਦੇ 6 ਵਜੇ (ਭਾਰਤੀ ਸਮੇਂ ਅਨੁਸਾਰ -9.30 pm) ਤੱਕ ਪੇਸੋਚਿਨ, ਬਾਬੇ ਅਤੇ ਬੇਜ਼ਲਯੁਡੋਵਕਾ ਪਹੁੰਚਣ ਲਈ ਕਿਹਾ
India in Ukraine
ਕੀਵ : ਯੂਕਰੇਨ 'ਤੇ ਰੂਸ ਦਾ ਹਮਲਾ ਲਗਾਤਾਰ 7ਵੇਂ ਦਿਨ ਵੀ ਜਾਰੀ ਹੈ। ਇਸ ਦੌਰਾਨ ਯੂਕਰੇਨ ਵਿੱਚ ਭਾਰਤੀ ਦੂਤਾਵਾਸ ਨੇ ਖਾਰਕੀਵ ਵਿੱਚ ਸਾਰੇ ਭਾਰਤੀ ਨਾਗਰਿਕਾਂ ਨੂੰ ਤੁਰੰਤ ਸ਼ਹਿਰ ਛੱਡਣ ਦੀ ਸਲਾਹ ਦਿੱਤੀ ਹੈ। ਸ਼ਾਮ ਦੇ 6 ਵਜੇ ਤੱਕ ਕਿਸੇ ਵੀ ਹਾਲਤ ਵਿੱਚ ਖਾਰਕੀਵ ਨੂੰ ਛੱਡ ਕੇ, ਪੇਸੋਚਿਨ, ਬਾਬੇ ਅਤੇ ਬੇਜ਼ਲਯੁਡੋਵਕਾ ਪਹੁੰਚਣ ਲਈ ਕਿਹਾ ਗਿਆ ਹੈ।
ਦੱਸ ਦੇਈਏ ਕਿ ਭਾਰਤੀ ਸਮਾਂ ਯੂਕਰੇਨ ਤੋਂ ਕਰੀਬ ਸਾਢੇ ਤਿੰਨ ਘੰਟੇ ਅੱਗੇ ਹੈ ਜਿਸ ਤਹਿਤ ਭਾਰਤੀ ਸਮੇਂ ਅਨੁਸਾਰ ਰਾਤ ਦੇ 9.30 ਵਜੇ ਤੱਕ ਦਾ ਸਮਾਂ ਦਿਤਾ ਗਿਆ ਹੈ ਅਤੇ ਕਿਹਾ ਹੈ ਕਿ ਕਿਸੇ ਵੀ ਸੂਰਤ ਵਿਚ ਖਾਰਕੀਵ ਛੱਡ ਕੇ ਦੱਸੀਆਂ ਹੋਈਆਂ ਥਾਵਾਂ 'ਤੇ ਪਹੁੰਚ ਕੀਤੀ ਜਾਵੇ ਤਾਂ ਜੋ ਸਾਰੇ ਭਾਰਤੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਦੱਸ ਦੇਈਏ ਕਿ ਇਹ ਤਿੰਨੋਂ ਸ਼ਹਿਰ ਖਾਰਕੀਵ ਤੋਂ 6-18 ਕਿਲੋਮੀਟਰ ਦੂਰ ਹਨ।