ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਹੰਗਰੀ ਦੇ ਹੋਟਲ ਗ੍ਰੈਂਡ ਹੰਗੇਰੀਅਨ ਵਿਚ ਭਾਰਤੀ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ
ਭਾਰਤੀ ਹਵਾਈ ਫ਼ੌਜ ਦੇ ਵਿਸ਼ੇਸ਼ ਜਹਾਜ਼ 'ਚ 240 ਵਿਦਿਆਰਥੀਆਂ ਸਮੇਤ ਅੱਜ 4 ਫਲਾਈਟਾਂ 800 ਤੋਂ ਵੱਧ ਵਿਦਿਆਰਥੀਆਂ ਨੂੰ ਲਿਆਉਣਗੀਆਂ ਵਾਪਸ ਭਾਰਤ
ਕਿਹਾ- ਮੈਨੂੰ ਖੁਸ਼ੀ ਹਾਂ ਕਿ ਸਾਰੇ ਵਿਦਿਆਰਥੀ ਠੀਕ-ਠਾਕ ਹਨ
ਬੁਡਾਪੇਸਟ : ਯੂਕਰੇਨ 'ਤੇ ਰੂਸ ਵਲੋਂ ਕੀਤੇ ਜਾ ਰਹੇ ਹਮਲਿਆਂ ਦੌਰਾਨ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਰਕਾਰ ਵਲੋਂ ਚਾਰ ਕੇਂਦਰੀ ਮੰਤਰੀਆਂ ਨੂੰ ਯੂਕਰੇਨ ਦੇ ਗੁਆਂਢੀ ਦੇਸ਼ਾਂ ਵਿਚ ਭੇਜਿਆ ਗਿਆ ਹੈ।
ਇਸ ਦੇ ਚਲਦੇ ਹੀ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਹੰਗਰੀ ਪਹੁੰਚੇ ਸਨ ਅਤੇ ਉਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਨ੍ਹਾਂ ਵਲੋਂ ਯੂਕਰੇਨ ਤੋਂ ਸੁਰੱਖਿਅਤ ਹੰਗਰੀ ਪਹੁੰਚੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਗਈ ਹੈ। ਪੂਰੀ ਦਾ ਕਹਿਣਾ ਹੈ ਕਿ ਇਹ ਸੰਤੁਸ਼ਟੀ ਤੇ ਤਸੱਲੀ ਵਾਲੀ ਗੱਲ ਹੈ ਕਿ ਭਾਰਤੀ ਵਿਦਿਆਰਥੀ ਹੋਟਲ ਗ੍ਰੈਂਡ ਹੰਗੇਰੀਅਨ ਵਿਖੇ ਰੁਕੇ ਹੋਏ ਹਨ ਤੇ ਉਹ ਠੀਕ-ਠਾਕ ਹਨ।
ਭਾਰਤੀ ਹਵਾਈ ਸੈਨਾ ਦੇ ਜਹਾਜ਼ 'ਚ ਸਵਾਰ ਹੋਣ ਲਈ ਬੁਡਾਪੇਸਟ ਹਵਾਈ ਅੱਡੇ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਯੂਕਰੇਨ 'ਚ ਫਸੇ ਹਰ ਨੌਜਵਾਨ ਵਿਦਿਆਰਥੀ ਨੂੰ ਵਾਪਸ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।
ਦੱਸ ਦੇਈਏ ਕਿ ਭਾਰਤੀ ਹਵਾਈ ਫ਼ੌਜ ਦੇ ਵਿਸ਼ੇਸ਼ ਜਹਾਜ਼ 'ਚ 240 ਵਿਦਿਆਰਥੀਆਂ ਸਮੇਤ ਅੱਜ 4 ਫਲਾਈਟਾਂ 800 ਤੋਂ ਵੱਧ ਵਿਦਿਆਰਥੀਆਂ ਨੂੰ ਵਾਪਸ ਭਾਰਤ ਲਿਆਉਣਗੀਆਂ। ਇਸ ਤੋਂ ਪਹਿਲਾਂ 26 ਫਰਵਰੀ ਤੋਂ 1 ਮਾਰਚ ਤੱਕ 5 ਉਡਾਣਾਂ ਰਾਹੀਂ 1136 ਭਾਰਤੀ ਵਿਦਿਆਰਥੀਆਂ ਨੂੰ ਬੁਡਾਪੇਸਟ ਤੋਂ ਦਿੱਲੀ ਲਿਆਂਦਾ ਜਾ ਚੁੱਕਾ ਹੈ।