Immigration News: ਇਮੀਗ੍ਰੇਸ਼ਨ 'ਤੇ ਭਾਰਤ-ਕੈਨੇਡਾ ਤਣਾਅ ਦਾ ਅਸਰ! PR ਅਰਜ਼ੀਆਂ ਦੀ ਗਿਣਤੀ ਵਿਚ ਗਿਰਾਵਟ
ਦਸੰਬਰ 2023 ਵਿਚ ਕੈਨੇਡਾ ਵਿਚ ਸਥਾਈ ਨਿਵਾਸ ਲਈ ਭਾਰਤੀਆਂ ਵਲੋਂ ਅਰਜ਼ੀਆਂ ਦੀ ਗਿਣਤੀ ਵਿਚ 2022 ਦੇ ਮੁਕਾਬਲੇ 62% ਤੋਂ ਵੱਧ ਦੀ ਕਮੀ ਆਈ ਹੈ।
Immigration News: ਨਵੀਂ ਦਿੱਲੀ ਅਤੇ ਓਟਾਵਾ ਵਿਚਾਲੇ ਦੁਵੱਲੇ ਤਣਾਅ ਦਾ ਅਸਰ ਇਮੀਗ੍ਰੇਸ਼ਨ 'ਤੇ ਦੇਖਿਆ ਜਾ ਰਿਹਾ ਹੈ। ਦਸੰਬਰ 2023 ਵਿਚ ਕੈਨੇਡਾ ਵਿਚ ਸਥਾਈ ਨਿਵਾਸ ਲਈ ਭਾਰਤੀਆਂ ਵਲੋਂ ਅਰਜ਼ੀਆਂ ਦੀ ਗਿਣਤੀ ਵਿਚ 2022 ਦੇ ਮੁਕਾਬਲੇ 62% ਤੋਂ ਵੱਧ ਦੀ ਕਮੀ ਆਈ ਹੈ।
2023 ਦੀ ਆਖਰੀ ਤਿਮਾਹੀ ਦੌਰਾਨ, ਭਾਰਤੀ ਨਾਗਰਿਕਾਂ ਦੀਆਂ ਅਰਜ਼ੀਆਂ ਵਿਚ ਗਿਰਾਵਟ ਸਪੱਸ਼ਟ ਸੀ, ਜੋ ਕਿ 35,735 ਤੋਂ ਘਟ ਕੇ 19,579 ਹੋ ਗਈ। ਇਸ ਗਿਰਾਵਟ ਪਿੱਛੇ ਕਈ ਕਾਰਨ ਦੱਸੇ ਜਾ ਰਹੇ ਹਨ।
ਭਾਰਤ ਤੋਂ ਵੱਡੀ ਗਿਣਤੀ ਨੌਜਵਾਨ ਨੌਕਰੀ ਅਤੇ ਪੜ੍ਹਾਈ ਲਈ ਕੈਨੇਡਾ ਜਾਂਦੇ ਹਨ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਪਰਮਾਨੈਂਟ ਰੈਜ਼ੀਡੈਂਸੀ (ਪੀ.ਆਰ.) ਲਈ ਅਰਜ਼ੀਆਂ 'ਚ ਗਿਰਾਵਟ ਦਾ ਕਾਰਨ ਦੋਵਾਂ ਦੇਸ਼ਾਂ ਦੇ ਵਿਗੜਦੇ ਰਿਸ਼ਤੇ ਹਨ। ਇਸ ਤੋਂ ਇਲਾਵਾ, 2022 ਵਿਚ ਕੈਨੇਡਾ ਸਰਕਾਰ ਨੇ ਘੋਸ਼ਣਾ ਕੀਤੀ ਕਿ ਉਹ ਅਪਣੀ ਸਥਾਈ ਨਿਵਾਸ ਮਿਆਦ ਨੂੰ ਨਹੀਂ ਵਧਾਏਗੀ।
(For more Punjabi news apart from Impact of Indo-Canada tensions on immigration , stay tuned to Rozana Spokesman)