NIA news: ਦੱਖਣੀ ਅਫ਼ਰੀਕਾ ’ਚ ਫੜਿਆ ਗਿਆ ਐੱਨਆਈਏ ਦਾ ਮੋਸਟ ਵਾਂਟੇਡ ਮੁਹੰਮਦ ਗੌਸ ਨਿਆਜ਼ੀ 

ਏਜੰਸੀ

ਖ਼ਬਰਾਂ, ਕੌਮਾਂਤਰੀ

NIA news: ਮੁਹੰਮਦ ਗੌਸ ਨਿਆਜ਼ੀ ’ਤੇ ਆਰਐੱਸਐੱਸ ਨੇਤਾ ਦੀ ਹੱਤਿਆ ਦਾ ਹੈ ਆਰੋਪ

NIA Most Wanted Mohammad Gaus Niazi Arrest in South Africa News

NIA Most Wanted Mohammad Gaus Niazi Arrest in South Africa News: ਕੇਂਦਰੀ ਜਾਂਚ ਏਜੰਸੀਆਂ ਨੇ ਵਿਦੇਸ਼ੀ ਧਰਤੀ ’ਤੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਐੱਨਆਈਏ ਦਾ ਮੋਸਟ ਵਾਂਟੇਡ ਮੁਹੰਮਦ ਗ਼ੌਸ ਨਿਆਜ਼ੀ ਦੱਖਣੀ ਅਫ਼ਰੀਕਾ ਵਿੱਚ ਫੜਿਆ ਗਿਆ ਹੈ। ਮੁਹੰਮਦ ਗ਼ੌਸ ਕੱਟੜਪੰਥੀ ਇਸਲਾਮਿਕ ਸੰਗਠਨ ਪਾਪੂਲਰ ਫ਼ਰੰਟ ਆਫ਼ ਇੰਡੀਆ (ਪੀਐੱਫਆਈ) ਦਾ ਪ੍ਰਮੁੱਖ ਚਿਹਰਾ ਰਿਹਾ ਹੈ। ਐੱਨਆਈਏ ਨੇ ਉਸ ’ਤੇ ਪੰਜ ਲੱਖ ਦਾ ਇਨਾਮ ਰੱਖਿਆ ਹੈ। 
ਦਰਅਸਲ, ਬੈਂਗਲੌਰ ਵਿੱਚ 2016 ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਨੇਤਾ ਰੁਦਰੇਸ਼ ਦੀ 2016 ਵਿੱਚ ਬੈਂਗਲੌਰ ਵਿੱਚ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਕਤਲ ਤੋਂ ਬਾਅਦ ਮੁਹੰਮਦ ਗ਼ੌਸ ਨਿਆਜ਼ੀ ਭਾਰਤ ਤੋਂ ਫ਼ਰਾਰ ਹੋ ਗਿਆ ਸੀ ਅਤੇ ਵੱਖ-ਵੱਖ ਦੇਸ਼ਾਂ ਵਿੱਚ ਰਹਿੰਦਾ ਸੀ।  ਐੱਨਆਈ, ਆਰਟੈੱਸਐੱਸ ਨੇਤਾ ਰੁਦਰੇਸ਼ ਦੇ ਕਤਲ ਦੀ ਜਾਂਚ ਕਰ ਰਹੀ ਹੈ। ਮੁਹੰਮਦ ਗ਼ੌਸ ’ਤੇ ਐੱਨਆਈ ਨੇ 5 ਲੱਖ ਰੁਪਏ ਦਾ ਇਨਾਮ ਰੱਖਿਆ ਸੀ ਅਤੇ ਉਹ ਭਾਰਤ ਵਿੱਚ ਪਾਬੰਦੀਸ਼ੁਦਾ ਪੀਐੱਫ਼ਆਈ ਦਾ ਵੱਡਾ ਚਿਹਰਾ ਸੀ।

 

ਇਹ ਵੀ ਪੜ੍ਹੋ: Mohali News : ਮੌਸਮ ਦੀ ਖਰਾਬੀ ਕਾਰਨ ਹੁਣ 9 ਮਾਰਚ ਨੂੰ ਹੋਵੇਗਾ ਪੀਫਾ ਐਵਾਰਡ

ਗੁਜਰਾਤ ਏਟੀਐੱਸ ਨੇ ਲੋਕੇਸ਼ਨ ਦਾ ਪਤਾ ਲਗਾਇਆ
ਦੱਖਣੀ ਅਫ਼ਰੀਕਾ ਵਿਚ ਇਸ ਦੀ ਲੋਕੇਸ਼ਨ ਨੂੰ ਸਭ ਤੋਂ ਪਹਿਲਾ ਗੁਜਰਾਤ ਏਟੀਐੱਸ ਨੇ ਟਰੈਕ ਕੀਤਾ ਅਤੇ ਗੁਜਰਾਤ ਏਟੀਐੱਸ ਨੇ ਕੇਂਦਰੀ ਏਜੰਸੀ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਇਸ ਨੂੰ ਦੱਖਣੀ ਅਫ਼ਰੀਕਾ ਵਿਚ ਫੜਿਆ ਗਿਆ। ਇਸ ਤੋਂ ਬਾਅਦ ਟੀਮ ਸ਼ਨੀਵਾਰ ਨੂੰ ਇਸ ਨੂੰ ਲੈ ਕੇ ਮੁੰਬਈ ਪਹੁੰਚੀ।
ਦੱਸ ਦੇਈਏ ਕਿ ਸਾਲ 2016 ਵਿੱਚ ਆਰਐੱਸਐੱਸ ਵਰਕਰ ਬੈਂਗਲੌਰ ਵਿੱਚ ਰੁਦਰੇਸ਼ ਸੰਘ ਦੇ ਪ੍ਰੋਗਰਾਮ ਤੋਂ ਘਰ ਵਾਪਸ ਆ ਰਹੇ ਸਨ। ਉਦੋਂ ਘੇਰਾ ਪਾਈ ਬੈਠੇ ਬਦਮਾਸ਼ਾਂ ਨੇ ਉਨ੍ਹਾਂ ’ਤੇ ਅਚਾਨਕ ਹਮਲਾ ਕਰ ਦਿੱਤਾ। ਇਸ ਹਮਲੇ ’ਚ ਰੁਦਰੇਸ਼ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਇਹ ਘਟਨਾ ਬੈਂਗਲੌਰ ਦੇ ਸ਼ਿਵਾਜੀਨਗਰ ਇਲਾਕੇ ਦੀ ਹੈ।

 

ਇਹ ਵੀ ਪੜ੍ਹੋ: Haryana News: ਅੰਬਾਲਾ 'ਚ ਵਾਹਨ ਹੇਠਾਂ ਕੁਚਲੇ ਜਾਣ ਕਾਰਨ ਮਕੈਨਿਕ ਦੀ ਮੌਤ 

 

(For more news apart from NIA Most Wanted Mohammad Gaus Niazi Arrest in South Africa News, stay tuned to Rozana Spokesman)