ਪਾਕਿ ’ਚ ਵਿਅਕਤੀ ਨੇ ਪਤਨੀ ਤੇ ਦੋ ਧੀਆਂ ਦਾ ਕੀਤਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਬਰਾਹਿਮ ਤੇ ਉਸ ਦਾ ਭਰਾ ਇਸਮਾਈਲ ਮੌਕੇ ਤੋਂ  ਫ਼ਰਾਰ

Man kills wife and two daughters in Pakistan

ਲਾਹੌਰ : ਫ਼ੈਸਲਾਬਾਦ ਦੀ ਲੁੰਡੀਆਂਵਾਲਾ ਤਹਿਸੀਲ ਦੇ ਜੜਾਂਵਾਲਾ ਪਿੰਡ ਵਿਚ ਈਸਾਈ ਭਾਈਚਾਰੇ ਦੇ ਇਕ ਵਿਅਕਤੀ ਨੇ ਭਰਾ ਨਾਲ ਮਿਲ ਕੇ ਅਪਣੀ ਪਤਨੀ ਤੇ ਦੋ ਧੀਆਂ ਦਾ ਕਤਲ ਕਰ ਦਿਤਾ। ਇਹ ਘਟਨਾ ਬੁਚੀਆਨਾ ਨੇੜੇ ਪਿੰਡ ਚੱਕ 632 ਜੀਬੀ ਵਿਚ ਵਾਪਰੀ।

ਮ੍ਰਿਤਕਾ 25 ਸਾਲਾ ਇਰਮ ਬੀਬੀ ਅਤੇ ਉਸ ਦੀਆਂ ਦੋ ਧੀਆਂ ਫ਼ਾਤਿਮਾ (2) ਤੇ ਕਿਰਨ (5) ਘਰ ਵਿਚ ਸੌਂ ਰਹੀਆਂ ਸਨ ਜਦੋਂ ਦੇਰ ਰਾਤ ਉਨ੍ਹਾਂ ਨੂੰ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਕਤਲ ਕਰ ਦਿਤਾ ਗਿਆ। ਮ੍ਰਿਤਕ ਇਰਮ ਬੀਬੀ ਦਾ ਪਤੀ ਇਬਰਾਹਿਮ ਤੇ ਉਸ ਦਾ ਭਰਾ ਇਸਮਾਈਲ ਮੌਕੇ ਤੋਂ ਭੱਜ ਗਏ ਸਨ,

ਜਿਸ ਕਾਰਨ ਅਧਿਕਾਰੀਆਂ ਨੂੰ ਉਨ੍ਹਾਂ ਦੀ ਸ਼ਮੂਲੀਅਤ ਦਾ ਸ਼ੱਕ ਹੋਇਆ। ਜ਼ਿਕਰਯੋਗ ਹੈ ਕਿ ਜੜਾਂਵਾਲਾ ਪਿੰਡ ਪਹਿਲਾਂ ਵੀ ਉਸ ਵੇਲੇ ਖ਼ਬਰਾਂ ਵਿਚ ਆਇਆ ਸੀ ਜਦੋਂ ਕੱਟੜਪੰਥੀਆਂ ਨੇ ਇਸ ਪਿੰਡ ਵਿਚ ਰਹਿਣ ਵਾਲੇ ਈਸਾਈ ਭਾਈਚਾਰੇ ਦੇ ਲੋਕਾਂ ਦੇ 80 ਤੋਂ ਵੱਧ ਘਰਾਂ ਨੂੰ ਅੱਗ ਲਾ ਦਿਤੀ ਸੀ।