ਦੱਖਣੀ ਕੋਰੀਆ ਪਹੁੰਚਿਆ ਅਮਰੀਕੀ ਜੰਗੀ ਜਹਾਜ਼
ਉੱਤਰੀ ਕੋਰੀਆ ਦੇ ਮਿਜ਼ਾਈਲ ਪ੍ਰੀਖਣ ਤੋਂ ਕੁੱਝ ਦਿਨ ਮਗਰੋਂ ਹੋਈ ਹਲਚਲ
US warship arrives in South Korea
ਸਿਓਲ: ਉੱਤਰੀ ਕੋਰੀਆ ਵਲੋਂ ਕਰੂਜ਼ ਮਿਜ਼ਾਈਲਾਂ ਦੀ ਪਰਖ ਕੀਤੇ ਜਾਣ ਤੋਂ ਕੁੱਝ ਦਿਨ ਬਾਅਦ ਇਕ ਅਮਰੀਕੀ ਜੰਗੀ ਬੇੜਾ ਐਤਵਾਰ ਨੂੰ ਦਖਣੀ ਕੋਰੀਆ ਪਹੁੰਚਿਆ।ਦਖਣੀ ਕੋਰੀਆ ਦੀ ਸਮੁੰਦਰੀ ਫ਼ੌਜ ਨੇ ਇਕ ਬਿਆਨ ਵਿਚ ਕਿਹਾ ਕਿ ਅਮਰੀਕਾ-ਦਖਣੀ ਕੋਰੀਆ ਦੇ ਫੌਜੀ ਗਠਜੋੜ ਅਤੇ ਸਹਿਯੋਗੀ ਸਮਰੱਥਾ ਦਾ ਪ੍ਰਦਰਸ਼ਨ ਕਰਨ ਦੀ ਉੱਤਰੀ ਕੋਰੀਆ ਦੀ ਧਮਕੀ ਦੇ ਜਵਾਬ ਵਿਚ ਯੂ.ਐਸ.ਐਸ. ਕਾਰਲ ਵਿਨਸਨ ਲੌਜਿਸਟਿਕ ਸਹਾਇਤਾ ਨਾਲ ਦਖਣੀ ਕੋਰੀਆ ਦੇ ਬੁਸਾਨ ਬੰਦਰਗਾਹ ’ਤੇ ਪਹੁੰਚ ਗਿਆ ਹੈ।
ਇਸ ਨੇ ਕਿਹਾ ਕਿ ਪਿਛਲੇ ਸਾਲ ਜੂਨ ਤੋਂ ਬਾਅਦ ਦਖਣੀ ਕੋਰੀਆ ਪਹੁੰਚਣ ਵਾਲਾ ਇਹ ਪਹਿਲਾ ਅਮਰੀਕੀ ਜੰਗੀ ਜਹਾਜ਼ ਹੈ। ਉੱਤਰੀ ਕੋਰੀਆ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਸ ਨੇ ਅਪਣੇ ਵਿਰੋਧੀਆਂ ਨੂੰ ਜਵਾਬੀ ਕਾਰਵਾਈ ਕਰਨ ਅਤੇ ਅਪਣੀ ਪ੍ਰਮਾਣੂ ਸਮਰੱਥਾ ਵਿਖਾ ਉਣ ਦੀ ਸਮਰੱਥਾ ਵਿਖਾ ਉਣ ਲਈ ਪਿਛਲੇ ਹਫਤੇ ਦੇ ਸ਼ੁਰੂ ਵਿਚ ਕਰੂਜ਼ ਮਿਜ਼ਾਈਲਾਂ ਦੀ ਪਰਖ ਕੀਤੀ ਸੀ।