ਟਰੰਪ ਨਾਲ ਬਹਿਸ ਤੋਂ ਬਾਅਦ ਜ਼ੈਲੇਂਸਕੀ ਦਾ ਬ੍ਰਿਟੇਨ ’ਚ ਸਵਾਗਤ
ਪ੍ਰਧਾਨ ਮੰਤਰੀ ਨੇ ਜੱਫੀ ਪਾ ਕੇ ਕਿਹਾ, ਅਸੀਂ ਤੁਹਾਡੇ ਨਾਲ ਹਾਂ
Zelensky welcomed to Britain after debate with Trump
ਲੰਡਨ : ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਅੱਜ ਯਾਨੀ ਐਤਵਾਰ ਨੂੰ ਲੰਡਨ ’ਚ ਯੂਰਪੀ ਦੇਸ਼ਾਂ ਦੇ ਸੰਮੇਲਨ ’ਚ ਹਿੱਸਾ ਲੈਣਗੇ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸਨਿਚਰਵਾਰ ਨੂੰ ਇੰਗਲੈਂਡ ਪਹੁੰਚਣ ’ਤੇ ਜ਼ੈਲੇਂਸਕੀ ਦਾ ਗਲਵੱਕੜੀ ਨਾਲ ਸਵਾਗਤ ਕੀਤਾ।
ਜ਼ੈਲੇਂਸਕੀ ਦਾ ਸੜਕਾਂ ’ਤੇ ਲੋਕਾਂ ਨੇ ਜ਼ੋਰਦਾਰ ਨਾਹਰਿਆਂ ਨਾਲ ਸਵਾਗਤ ਕੀਤਾ। ਸਟਾਰਮਰ ਨੇ ਜ਼ੇਲੇਂਸਕੀ ਨੂੰ ਕਿਹਾ ਕਿ ਤੁਹਾਨੂੰ ਪੂਰੇ ਬ੍ਰਿਟੇਨ ਦਾ ਸਮਰਥਨ ਹਾਸਲ ਹੈ। ਅਸੀਂ ਤੁਹਾਡੇ ਅਤੇ ਯੂਕਰੇਨ ਦੇ ਨਾਲ ਖੜੇ ਹਾਂ, ਭਾਵੇਂ ਇਸ ਵਿਚ ਕਿੰਨਾ ਵੀ ਸਮਾਂ ਲੱਗੇ। ਜ਼ੈਲੇਂਸਕੀ ਨੇ ਇਸ ਸਹਿਯੋਗ ਲਈ ਉਨ੍ਹਾਂ ਦਾ ਧਨਵਾਦ ਕੀਤਾ।
ਅੱਜ ਲੰਡਨ ਵਿਚ ਯੂਰਪੀ ਦੇਸ਼ਾਂ ਦਾ ਸਿਖਰ ਸੰਮੇਲਨ ਹੋਣਾ ਹੈ। ਇਸ ਸੰਮੇਲਨ ’ਚ ਫ਼ਰਾਂਸ, ਜਰਮਨੀ, ਡੈਨਮਾਰਕ, ਇਟਲੀ ਸਮੇਤ 13 ਦੇਸ਼ ਹਿੱਸਾ ਲੈਣਗੇ। ਨਾਲ ਹੀ, ਨਾਟੋ ਦੇ ਸਕੱਤਰ ਜਨਰਲ ਅਤੇ ਯੂਰਪੀਅਨ ਯੂਨੀਅਨ ਅਤੇ ਯੂਰਪੀਅਨ ਕੌਂਸਲ ਦੇ ਪ੍ਰਧਾਨ ਵੀ ਹਿੱਸਾ ਲੈਣਗੇ।