ਚੀਨ ਨੇ 128 ਅਮਰੀਕੀ ਉਤਪਾਦਾਂ ਦੀ ਦਰਾਮਦ 'ਤੇ ਲਗਾਇਆ ਟੈਰਿਫ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬੀਤੇ ਮਹੀਨੇ ਅਮਰੀਕਾ ਨੇ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ ਫੀਸ (ਟੈਰਿਫ) ਵਧਾਈ ਸੀ। ਹੁਣ ਚੀਨ ਨੇ ਜਵਾਬੀ ਕਾਰਵਾਈ ਕਰਦਿਆਂ ਅਮਰੀਕਾ ਤੋਂ ਦਰਾਮਦ...

china revenge tariff imposed

ਬੀਜਿੰਗ : ਬੀਤੇ ਮਹੀਨੇ ਅਮਰੀਕਾ ਨੇ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ ਫੀਸ (ਟੈਰਿਫ) ਵਧਾਈ ਸੀ। ਹੁਣ ਚੀਨ ਨੇ ਜਵਾਬੀ ਕਾਰਵਾਈ ਕਰਦਿਆਂ ਅਮਰੀਕਾ ਤੋਂ ਦਰਾਮਦ ਕੀਤੇ ਜਾਣ ਵਾਲੇ 3 ਅਰਬ ਡਾਲਰ ਦੀ ਲਾਗਤ ਵਾਲੇ 128 ਉਤਪਾਦਾਂ 'ਤੇ ਵਾਧੂ ਟੈਰਿਫ ਲਗਾ ਦਿਤਾ ਹੈ, ਜਿਨ੍ਹਾਂ ਵਿਚ ਪੋਰਕ ਅਤੇ ਫਲ ਵੀ ਸ਼ਾਮਲ ਹਨ। ਹੁਣ ਇਨ੍ਹਾਂ ਉਤਪਾਦਾਂ 'ਤੇ 15 ਤੋਂ 25 ਫ਼ੀ ਸਦੀ ਫ਼ੀਸ ਦੇਣੀ ਹੋਵੇਗੀ।

ਬੀਜਿੰਗ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਕਦਮ ਅਮਰੀਕਾ ਵਲੋਂ ਵਧਾਈ ਗਈ ਦਰਾਮਦ ਫੀਸ ਨਾਲ ਹੋਏ ਨੁਕਸਾਨ ਨੂੰ ਦੇਖਦਿਆਂ ਅਤੇ ਚੀਨ ਦੇ ਲਾਭ ਅਤੇ ਸੰਤੁਲਨ ਦੇ ਲਿਹਾਜ ਨਾਲ ਲਿਆ ਗਿਆ ਹੈ। ਚੀਨ ਨੇ ਇਸ ਤੋਂ ਪਹਿਲਾਂ ਵੀ ਕਿਹਾ ਸੀ ਕਿ ਉਹ ਵਪਾਰ ਯੁੱਧ ਨਹੀਂ ਚਾਹੁੰਦਾ ਪਰ ਜੇ ਉਸ ਦੀ ਅਰਥ ਵਿਵਸਥਾ ਨੂੰ ਨੁਕਸਾਨ ਪਹੁੰਚਿਆ ਤਾਂ ਉਹ ਸਾਂਤ ਨਹੀਂ ਬੈਠੇਗਾ।

 ਵਧਾਏ ਗਏ ਟੈਰਿਫ ਦੇ ਆਧਾਰ 'ਤੇ ਚੀਨ, ਅਮਰੀਕੀ ਟੇਕ ਕੰਪਨੀਆਂ ਜਿਵੇਂ ਐਪਲ 'ਤੇ ਟੈਰਿਫ ਲਗਾ ਸਕਦਾ ਹੈ। ਇਸ ਸਥਿਤੀ ਵਿਚ ਅਮਰੀਕੀ ਟੇਕ ਕੰਪਨੀਆਂ ਵੀ ਅਪਣੇ ਉਤਪਾਦਾਂ ਦੀ ਕੀਮਤ ਵਧਾਉਣ ਲਈ ਮਜ਼ਬੂਰ ਹੋ ਜਾਣਗੀਆਂ। ਚੀਨ ਦੇ ਵਿੱਤ ਮੰਤਰਾਲੇ ਵਲੋਂ ਜਾਰੀ ਬਿਆਨ ਮੁਤਾਬਕ ਇਹ ਟੈਰਿਫ ਸੋਮਵਾਰ ਤੋਂ ਲਾਗੂ ਹੋ ਜਾਵੇਗਾ।