ਆਸਟ੍ਰੇਲੀਆ 'ਚ ਜਹਾਜ਼ ਨੂੰ ਸੁੱਟਣ ਦੀ ਅਤਿਵਾਦੀ ਸਾਜ਼ਸ਼ ਨਾਕਾਮ, ਚਾਰ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਆਸਟ੍ਰੇਲੀਆ 'ਚ ਪੁਲਿਸ ਨੇ ਜਹਾਜ਼ ਸੁੱਟਣ ਦੀ ਸਾਜ਼ਸ਼ ਨਾਕਾਮ ਕੀਤੀ ਹੈ। ਇਸ ਮਾਮਲੇ 'ਚ ਸਿਡਨੀ ਵਿਚ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ

Police

 

ਮੈਲਬਰਨ, 30 ਜੁਲਾਈ : ਆਸਟ੍ਰੇਲੀਆ 'ਚ ਪੁਲਿਸ ਨੇ ਜਹਾਜ਼ ਸੁੱਟਣ ਦੀ ਸਾਜ਼ਸ਼ ਨਾਕਾਮ ਕੀਤੀ ਹੈ। ਇਸ ਮਾਮਲੇ 'ਚ ਸਿਡਨੀ ਵਿਚ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ, ''ਅਤਿਵਾਦੀ ਸਾਜ਼ਿਸ਼ ਦਾ ਪਤਾ ਚਲਦਿਆਂ ਹੀ ਸਿਡਨੀ ਏਅਰਪੋਰਟ 'ਤੇ ਸਕਿਊਰਿਟੀ ਸਖ਼ਤ ਕਰ ਦਿਤੀ ਗਈ ਹੈ। ਆਸਟ੍ਰੇਲੀਆ ਦੇ ਇੰਟਰਨੈਸ਼ਨਲ ਅਤੇ ਘਰੇਲੂ ਏਅਰਪੋਰਟ 'ਤੇ 24 ਘੰਟੇ ਸਖ਼ਤ ਨਿਰਾਗਨੀ ਰੱਖਣ ਦੇ ਆਦੇਸ਼ ਜਾਰੀ ਕੀਤੇ ਗÂੈ ਹਨ।''
ਨਿਊਜ਼ ਏਜੰਸੀ ਮੁਤਾਬਕ ਆਸਟ੍ਰੇਲੀਅਨ ਫ਼ੈਡਰਲ ਪੁਲਿਸ ਨੇ ਸਿਡਨੀ 'ਚ ਸਨਿਚਰਵਾਰ ਨੂੰ ਅਤਿਵਾਦੀ ਅਨਸਰਾਂ ਵਿਰੁਧ ਛਾਪੇਮਾਰੀ ਮੁਹਿੰਮ ਚਲਾਈ ਸੀ। ਇਸ ਦੌਰਾਨ ਸਰੀ ਹਿਲਜ਼ ਦੇ ਇਕ ਘਰ 'ਚੋਂ ਬੰਬ ਵਿਚ ਵਰਤੀ ਜਾਣ ਵਾਲੀਆਂ ਚੀਜ਼ਾਂ ਮਿਲੀਆਂ। ਜਿਸ ਤੋਂ ਬਾਅਦ ਜੁਆਇੰਟ ਕਾਊਂਟਰ ਟੈਰੋਰਿਜ਼ਮ ਟੀਮ ਨੇ ਪੰਜਬਾਉਲ, ਵਿਲੇ ਪਾਰਕ ਅਤੇ ਲਕੇਮਬਾ 'ਚ ਛਾਪੇ ਮਾਰੇ। ਫਿਲਹਾਲ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦਸਿਆ ਕਿ ਸਿਡਨੀ ਦੇ ਕੁੱਝ ਲੋਕ ਇੰਪੋਵਾਈਜ਼ਡ ਡਿਵਾਈਸ ਰਾਹੀਂ ਜਹਾਜ਼ ਸੁੱਟਣ ਦੀ ਸਾਜ਼ਸ਼ ਕਰ ਰਹੇ ਸਨ। ਉਨ੍ਹਾਂ ਦੇ ਹਮਲੇ, ਸਮੇਂ ਅਤੇ ਮਿਤੀ ਬਾਰੇ ਪੂਰੀ ਜਾਣਕਾਰੀ ਪਤਾ ਕੀਤੀ ਜਾ ਰਹੀ ਹੈ।
ਪ੍ਰਧਾਨ ਮੰਤਰੀ ਟਰਨਬੁਲ ਨੇ ਕਿਹਾ, ''ਅਸੀਂ ਅਤਿਵਾਦੀ ਖ਼ਤਰੇ ਦਾ ਸਾਹਮਣਾ ਕਰ ਰਹੇ ਹਾਂ। ਕਈ ਅਤਿਵਾਦੀਆਂ ਵਲੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਇਨ੍ਹਾਂ 'ਚ ਕੁਝ ਸਥਾਨਕ ਵੀ ਹਨ, ਜੋ ਬਹੁਤ ਘੱਟ ਸਮੇਂ 'ਚ ਹੀ ਸਰਗਰਮ ਹੋ ਗਏ। ਅਤਿਵਾਦ ਵਿਰੁਧ ਵੱਡੀ ਮੁਹਿੰਮ ਜਾਰੀ ਹੈ ਅਤੇ ਦੇਸ਼ ਦੇ ਵੱਡੇ ਏਅਰਪੋਰਟਾਂ 'ਤੇ ਹੋਰ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਜਿਨ੍ਹਾਂ ਲੋਕਾਂ ਨੇ ਯਾਤਰਾ ਕਰਨ ਦੀ ਪਲਾਨਿੰਗ ਕੀਤੀ ਹੈ, ਉਹ ਸਾਡੇ 'ਤੇ ਭਰੋਸਾ ਰੱਖਣ, ਨਾਲ ਹੀ ਖ਼ਤਰੇ ਸਮੇਂ ਸਕਿਊਰਿਟੀ ਸਕ੍ਰੀਨਿੰਗ ਲਈ ਵਾਧੂ ਸਮਾਂ ਦੇਣ ਲਈ ਤਿਆਰ ਰਹਿਣ। ਮੁਸਾਫ਼ਰ ਘੱਟੋ-ਘੱਟ ਦੋ ਘੰਟੇ ਪਹਿਲਾਂ ਏਅਰਪੋਰਟ 'ਤੇ ਪੁੱਜਣ ਅਤੇ ਸਕਿਊਰਿਟੀ ਅਫ਼ਸਰਾਂ ਨੂੰ ਉਨ੍ਹਾਂ ਦੇ ਕੰਮ 'ਚ ਸਹਿਯੋਗ ਦੇਣ।'' (ਪੀਟੀਆਈ)