ਤਾਇਵਾਨ ਵਿਚ ਵਾਪਰਿਆ ਵੱਡਾ ਰੇਲ ਹਾਦਸਾ, 36 ਲੋਕਾਂ ਦੀ ਹੋਈ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਰੇਲ ਵਿੱਚ ਸਵਾਰ ਸਨ 350 ਯਾਤਰੀ

A major train accident in Taiwan

ਤਾਈਪਈ: ਤਾਇਵਾਨ ਵਿੱਚ ਸ਼ੁਕਰਵਾਰ ਨੂੰ ਵੱਡਾ ਰੇਲ ਹਾਦਸਾ ਵਾਪਰ ਗਿਆ। ਤਾਇਵਾਨ ਵਿੱਚ ਸ਼ੁੱਕਰਵਾਰ ਨੂੰ ਸੁਰੰਗ ਦੇ ਅੰਦਰ ਯਾਤਰੀਆਂ ਨਾਲ ਭਰੀ ਇੱਕ ਰੇਲ ਗੱਡੀ ਪਟੜੀ ਤੋਂ ਉਤਰ ਗਈ।

 

ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਘੱਟੋ ਘੱਟ 36 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 72 ਲੋਕ ਜ਼ਖਮੀ ਹੋ ਗਏ ਹਨ।  ਅਧਿਕਾਰੀਆਂ ਨੇ  ਜਾਣਕਾਰੀ ਦਿੰਦੇ ਹੋਏ ਕਿਹਾ  ਕਿ ਕੁਝ ਲੋਕਾਂ ਦੀਆਂ ਲਾਸ਼ਾਂ ਅਜੇ ਵੀ ਸੁਰੰਗ ਦੇ ਅੰਦਰ ਹਨ, ਜਿਨ੍ਹਾਂ ਨੂੰ  ਬਾਹਰ ਕੱਢਣ  ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਬਚਾਅ ਟੀਮ ਮੌਕੇ ਤੇ ਪਹੁੰਚ ਗਈ ਜੋ ਲੋਕਾਂ ਨੂੰ ਬਾਹਰ ਕੱਢ ਰਹੀ ਹੈ। ਹੁਣ ਤੱਕ ਘੱਟੋ ਘੱਟ 72 ਲੋਕਾਂ ਨੂੰ ਹਸਪਤਾਲ ਭੇਜਿਆ ਜਾ ਚੁੱਕਾ ਹੈ। ਖਬਰਾਂ ਅਨੁਸਾਰ ਰੇਲ ਵਿੱਚ 350 ਯਾਤਰੀ ਸਵਾਰ ਸਨ।