'ਫੇਥ ਫਾਰ ਰਾਈਟਸ' ਦੇ ਵੀਡੀਓ ਵਿਚ ਗੁਰਬਾਣੀ ਦਾ ਸ਼ਲੋਕ ਕੀਤਾ ਗਿਆ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਕੀਤੀ ਸ਼ਲਾਘਾ

United Nations

ਵਾਸ਼ਿੰਗਟਨ: ਸੰਯੁਕਤ ਰਾਸ਼ਟਰ  ਦੇ ਮਨੁੱਖੀ ਅਧਿਕਾਰ ਕੌਂਸਲ ਨੇ ਲਿੰਗ ਬਰਾਬਰਤਾ ਬਾਰੇ ਇੱਕ ਛੋਟੀ ਜਿਹੀ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਸ਼ਲੋਕ ਸ਼ਾਮਲ ਹੈ। ਇਹ ਵੀਡੀਓ ਸੰਦੇਸ਼ ਮਨੁੱਖੀ ਅਧਿਕਾਰਾਂ ਬਾਰੇ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਦੇ ਦਫ਼ਤਰ ਦੁਆਰਾ ਸੰਯੁਕਤ ਰਾਸ਼ਟਰ ਫੇਥ ਫਾਰ ਰਾਈਟਸ ਐਲਾਨਨਾਮੇ ਦੀ ਚੌਥੀ ਬਰਸੀ ਮੌਕੇ ਜਾਰੀ ਕੀਤਾ ਗਿਆ ਸੀ। ਵੀਡੀਓ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪ੍ਰਸਿੱਧ ਵਿਦਵਾਨ ਡਾ.ਇਖਤਿਆਰ ਚੀਮਾ ਨੇ ਪੜ੍ਹੀ ਹੈ।

 

ਵੀਡੀਓ 30 ਮਾਰਚ, 2021 ਨੂੰ ਸੰਯੁਕਤ ਰਾਸ਼ਟਰ ਦੀ ਇਕ ਕਾਨਫ਼ਰੰਸ ਵਿਚ ਲਾਂਚ ਕੀਤੀ ਗਈ ਸੀ। ਕਾਨਫ਼ਰੰਸ ਵਿਚ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਲਈ ਹਾਈ ਕਮਿਸ਼ਨਰ ਮਿਸ਼ੇਲ ਬੈਚੇਲੇਟ ਅਤੇ ਯੂ.ਐੱਨ. ਦੀਆਂ ਵੱਖ-ਵੱਖ ਵਿਸ਼ੇਸ਼ ਸੰਸਥਾਵਾਂ ਅਤੇ ਸਿਵਲ ਸੁਸਾਇਟੀ ਸੰਗਠਨਾਂ ਨੇ ਸ਼ਿਰਕਤ ਕੀਤੀ।

ਕਾਨਫਰੰਸ ਨੂੰ ਸੰਬੋਧਨ ਕਰਦਿਆਂ ਚੀਮਾ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ ਸਰਵ ਵਿਆਪੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ  ਔਰਤਾਂ ਦੀ ਸਥਿਤੀ ਬਹੁਤ ਨਿਰਾਸ਼ਾਜਨਕ ਸੀ, ਕਿਉਂਕਿ ਔਰਤਾਂ ਨੂੰ ਬ੍ਰਾਹਮਣਵਾਦੀ ਜਾਤੀ ਪ੍ਰਣਾਲੀ ਅਧੀਨ ਜੀਵਨ ਵਿਚ ਨੀਵਾਂ ਦਰਜਾ ਦਿੱਤਾ ਜਾਂਦਾ ਸੀ। ਪਰ ਗੁਰੂ ਨਾਨਕ ਦੇਵ ਜੀ ਨੇ ਔਰਤਾਂ ਦੀ ਬਰਾਬਰੀ ਲਈ ਉੱਚੀ ਆਵਾਜ਼ ਬੁਲੰਦ ਕੀਤੀ।

ਇਕ ਅਧਿਕਾਰਤ ਬਿਆਨ ਦੇ ਅਨੁਸਾਰ, ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸੰਯੁਕਤ ਰਾਸ਼ਟਰ ਦੇ ਅਧਿਕਾਰਤਤਾ ਦੇ ਐਲਾਨਨਾਮੇ ਵਿੱਚ ਸ਼ਾਮਲ  ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ  ਸ਼ਲੋਕ ਅਤੇ ਯੂ ਐਨ ਦੇ ਅਧਿਕਾਰਤ ਵੀਡੀਓ ਵਿੱਚ ਔਰਤਾਂ ਦੇ ਅਧਿਕਾਰਾਂ ਬਾਰੇ ਬਾਣੀ ਪੜ੍ਹਨ ਲਈ ਸਨਮਾਨ ਵੀ ਕੀਤਾ ਗਿਆ।