Apple ਨੇ ਬਦਲੀ ਰਣਨੀਤੀ, ਹੁਣ ਅਮਰੀਕਾ ’ਚ ਵਿਕਣ ਵਾਲੇ ਜ਼ਿਆਦਾਤਰ ਆਈਫੋਨ ਚੀਨ ਦੀ ਬਜਾਏ ਬਣਨਗੇ ਭਾਰਤ ’ਚ : ਐਪਲ ਦੇ ਸੀ.ਈ.ਓ.

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਟੈਕਸ ਟੈਰਿਫ ਨੂੰ ਲੈ ਕੇ ਅਨਿਸ਼ਚਿਤਤਾ ਦੇ ਮੱਦੇਨਜ਼ਰ ਕੀਤਾ ਫੈਸਲਾ

Apple has changed its strategy, now most of the iPhones sold in the US will be made in India instead of China: CEO

ਨਵੀਂ ਦਿੱਲੀ : ਟੈਕਸ ਟੈਰਿਫ ਨੂੰ ਲੈ ਕੇ ਅਨਿਸ਼ਚਿਤਤਾ ਦੇ ਮੱਦੇਨਜ਼ਰ ਐਪਲ ਜੂਨ ਤਿਮਾਹੀ ’ਚ ਅਮਰੀਕਾ ’ਚ ਵਿਕਣ ਵਾਲੇ ਜ਼ਿਆਦਾਤਰ ਆਈਫੋਨ ਭਾਰਤ ਤੋਂ ਮੰਗਵਾਏਗਾ, ਜਦਕਿ ਚੀਨ ਹੋਰ ਬਾਜ਼ਾਰਾਂ ਲਈ ਜ਼ਿਆਦਾਤਰ ਡਿਵਾਈਸਾਂ ਦਾ ਉਤਪਾਦਨ ਕਰੇਗਾ। ਐਪਲ ਦੇ ਸੀ.ਈ.ਓ. ਟਿਮ ਕੁਕ ਨੇ ਕਿਹਾ ਕਿ ਕੰਪਨੀ ਨੇ ਭਾਰਤ ਸਮੇਤ ਕਈ ਦੇਸ਼ਾਂ ’ਚ ਤਿਮਾਹੀ ਰੀਕਾਰਡ ਬਣਾਏ ਹਨ। ਹਾਲਾਂਕਿ ਕੰਪਨੀ ਨੇ ਚੀਨ ’ਚ ਵਿਕਰੀ ’ਚ ਲਗਾਤਾਰ ਸੱਤਵੀਂ ਤਿਮਾਹੀ ਦੌਰਾਨ ਗਿਰਾਵਟ ਦਰਜ ਕੀਤੀ।

ਕੁਕ ਨੇ ਕਿਹਾ, ‘‘ਜੂਨ ਤਿਮਾਹੀ ਲਈ ਅਸੀਂ ਉਮੀਦ ਕਰਦੇ ਹਾਂ ਕਿ ਅਮਰੀਕਾ ਵਿਚ ਵੇਚੇ ਜਾਣ ਵਾਲੇ ਜ਼ਿਆਦਾਤਰ ਆਈਫੋਨ ਭਾਰਤ ਤੋਂ ਆਉਣਗੇ ਅਤੇ ਵੀਅਤਨਾਮ ਅਮਰੀਕਾ ਵਿਚ ਵੇਚੇ ਜਾਣ ਵਾਲੇ ਲਗਭਗ ਸਾਰੇ ਆਈਪੈਡ, ਮੈਕ, ਐਪਲ ਵਾਚ ਅਤੇ ਏਅਰਪੌਡਸ ਉਤਪਾਦਾਂ ਦਾ ਮੂਲ ਦੇਸ਼ ਹੋਵੇਗਾ। ਅਮਰੀਕਾ ਤੋਂ ਬਾਹਰ ਕੁਲ ਉਤਪਾਦਾਂ ਦੀ ਵਿਕਰੀ ਦਾ ਵੱਡਾ ਹਿੱਸਾ ਚੀਨ ਮੂਲ ਦੇਸ਼ ਬਣਿਆ ਰਹੇਗਾ।’’

ਐਸ.ਪੀ. ਗਲੋਬਲ ਦੇ ਇਕ ਵਿਸ਼ਲੇਸ਼ਣ ਮੁਤਾਬਕ ਅਮਰੀਕਾ ਵਿਚ ਐਪਲ ਦੇ ਆਈਫੋਨ ਦੀ ਵਿਕਰੀ 2024 ਵਿਚ 7.59 ਕਰੋੜ ਇਕਾਈ ਰਹੀ ਅਤੇ ਮਾਰਚ ਵਿਚ ਭਾਰਤ ਤੋਂ ਨਿਰਯਾਤ 31 ਲੱਖ ਇਕਾਈਆਂ ਦੇ ਬਰਾਬਰ ਰਿਹਾ, ਜਿਸ ਦਾ ਮਤਲਬ ਹੈ ਕਿ ਕੰਪਨੀ ਨੂੰ ਸਮਰਥਾ ਵਧਾ ਕੇ ਜਾਂ ਘਰੇਲੂ ਬਾਜ਼ਾਰ ਲਈ ਸ਼ਿਪਮੈਂਟ ਪਹਿਲਾਂ ਭਾਰਤ ਪਹੁੰਚਾ ਕੇ ਉਥੋਂ ਅਮਰੀਕਾ ਭੇਜਣ ਦੀ ਜ਼ਰੂਰਤ ਹੋਵੇਗੀ।  

ਐਪਲ ਦਾ ਭਾਰਤੀ ਨਿਰਯਾਤ ਪਹਿਲਾਂ ਹੀ ਮੁੱਖ ਤੌਰ ’ਤੇ ਅਮਰੀਕਾ ਵਲ ਜਾ ਰਿਹਾ ਹੈ, ਜੋ 28 ਫ਼ਰਵਰੀ, 2025 ਤਕ ਦੇ ਤਿੰਨ ਮਹੀਨਿਆਂ ’ਚ ਫਰਮ ਵਲੋਂ ਨਿਰਯਾਤ ਕੀਤੇ ਗਏ ਫੋਨਾਂ ਦਾ 81.9 ਫ਼ੀ ਸਦੀ ਹੈ। ਐਸ.ਪੀ. ਗਲੋਬਲ ਮਾਰਕੀਟ ਇੰਟੈਲੀਜੈਂਸ ਦੀ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਨਿਰਯਾਤ ਵਿਚ 219 ਫੀ ਸਦੀ ਦੇ ਵਾਧੇ ਦੇ ਨਤੀਜੇ ਵਜੋਂ ਮਾਰਚ 2025 ਵਿਚ ਇਹ ਵਧ ਕੇ 97.6 ਫੀ ਸਦੀ ਹੋ ਗਿਆ।

ਕੁਕ ਨੇ ਕਿਹਾ ਕਿ ਵੀਅਤਨਾਮ ਅਮਰੀਕਾ ਵਿਚ ਵਿਕਣ ਵਾਲੇ ਲਗਭਗ ਸਾਰੇ ਆਈਪੈਡ, ਮੈਕ, ਐਪਲ ਵਾਚ ਅਤੇ ਏਅਰਪੌਡਸ ਉਤਪਾਦਾਂ ਦਾ ਮੂਲ ਦੇਸ਼ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਜੂਨ ਤਿਮਾਹੀ ਲਈ ਐਪਲ ਲਈ ਜ਼ਿਆਦਾਤਰ ਟੈਰਿਫ 20 ਫ਼ੀ ਸਦੀ ਦੀ ਦਰ ਨਾਲ ਹੈ ਜੋ ਉਨ੍ਹਾਂ ਉਤਪਾਦਾਂ ਲਈ ਅਮਰੀਕਾ ਨੂੰ ਆਯਾਤ ’ਤੇ ਲਾਗੂ ਹੁੰਦਾ ਹੈ ਜਿਨ੍ਹਾਂ ਦਾ ਮੂਲ ਦੇਸ਼ ਚੀਨ ਹੈ।

ਇਸ ਤੋਂ ਇਲਾਵਾ ਚੀਨ ਲਈ ਅਪ੍ਰੈਲ ਵਿਚ ਐਲਾਨੇ ਗਏ ਕੁੱਝ ਸ਼੍ਰੇਣੀਆਂ ਦੇ ਉਤਪਾਦਾਂ ਦੀ ਆਯਾਤ ਲਈ 125 ਫ਼ੀ ਸਦੀ ਵਾਧੂ ਟੈਰਿਫ ਸੀ। ਕੁਕ ਨੇ ਕਿਹਾ, ‘‘ਸਾਡੇ ਲਈ ਇਹ ਸਾਡੇ ਕੁੱਝ ਅਮਰੀਕੀ ਐਪਲ ਕੇਅਰ ਅਤੇ ਐਕਸੈਸਰੀਜ਼ ਕਾਰੋਬਾਰ ਹਨ ਅਤੇ ਚੀਨ ਵਿਚ ਇਨ੍ਹਾਂ ਉਤਪਾਦਾਂ ਦੀ ਕੁਲ ਦਰ ਘੱਟੋ-ਘੱਟ 145 ਫ਼ੀ ਸਦੀ ਹੈ।’’

ਕੁਕ ਨੇ ਕਿਹਾ ਕਿ ਆਈਫੋਨ ਮੈਕ, ਆਈਪੈਡ, ਐਪਲ ਵਾਚ ਅਤੇ ਵਿਜ਼ਨ ਪ੍ਰੋ ਸਮੇਤ ਐਪਲ ਦੇ ਜ਼ਿਆਦਾਤਰ ਉਤਪਾਦ ਇਸ ਸਮੇਂ ਅਪ੍ਰੈਲ ਵਿਚ ਐਲਾਨੇ ਗਏ ਆਲਮੀ ਪਾਰਸਪਰਿਕ ਟੈਰਿਫ ਦੇ ਅਧੀਨ ਨਹੀਂ ਹਨ ਕਿਉਂਕਿ ਵਣਜ ਵਿਭਾਗ ਨੇ ਸੈਮੀਕੰਡਕਟਰ ਨਿਰਮਾਣ ਉਪਕਰਣਾਂ ਅਤੇ ਸੈਮੀਕੰਡਕਟਰ ਵਾਲੇ ਡਾਊਨਸਟ੍ਰੀਮ ਉਤਪਾਦਾਂ ਦੀ ਆਯਾਤ ਦੀ ਧਾਰਾ 232 ਜਾਂਚ ਸ਼ੁਰੂ ਕੀਤੀ ਹੈ।

ਆਈਫੋਨ ਦੀ ਵਿਕਰੀ ਮਾਰਚ 2024 ਦੀ ਤਿਮਾਹੀ ਦੇ 45.96 ਅਰਬ ਡਾਲਰ ਤੋਂ 2 ਫੀ ਸਦੀ ਘੱਟ ਕੇ 46.84 ਅਰਬ ਡਾਲਰ ਰਹਿ ਗਈ। ਐਪਲ ਮੈਕ ਦੀ ਵਿਕਰੀ 7.4 ਅਰਬ ਡਾਲਰ ਤੋਂ 6.6 ਫੀ ਸਦੀ ਵਧ ਕੇ 7.94 ਅਰਬ ਡਾਲਰ ਹੋ ਗਈ, ਜੋ ਸਾਲਾਨਾ ਆਧਾਰ ’ਤੇ 5.55 ਅਰਬ ਡਾਲਰ ਤੋਂ 15 ਫੀ ਸਦੀ ਵਧ ਕੇ 6.4 ਅਰਬ ਡਾਲਰ ਅਤੇ ਸੇਵਾਵਾਂ ਦੀ ਵਿਕਰੀ 11.63 ਫੀ ਸਦੀ ਵਧ ਕੇ 26.64 ਅਰਬ ਡਾਲਰ ਹੋ ਗਈ, ਜੋ ਸਾਲ-ਦਰ-ਸਾਲ ਆਧਾਰ ’ਤੇ 23.86 ਅਰਬ ਡਾਲਰ ਸੀ।