ਡੇਨਮਾਰਕ ਵਿਚ ਸੁੰਨਤ ਦਾ ਮੁੱਦਾ ਸੰਸਦ 'ਚ ਉੱਠੇਗਾ
ਇੰਟੈਕਟ ਡੈਨਮਾਰਕ ਸਮੂਹ ਦੀ ਲੀਨਾ ਨਾਈਹਸ ਨੇ ਸੰਵਾਦ ਕਮੇਟੀ ਰਿਤਜਾਊ ਨੂੰ ਕਿਹਾ ਕਿ ਅਸੀਂ ਅਸਲ ਵਿਚ ਖੁਸ਼ ਹਾਂ ਪਰ ਹੁਣ ਅਸਲੀ ਕੰਮ ਸ਼ੁਰੂ ਹੋਵੇਗਾ
ਸਟਾਕਹੋਮ: ਡੇਨਮਾਰਕ ਵਿਚ ਪੁਰਸ਼ਾਂ ਦੀ ਸੁੰਨਤ ਉਤੇ ਰੋਕ ਦੀ ਮੰਗ ਵਾਲੀ ਇਕ ਅਰਜ਼ੀ ਹੁਣ ਸੰਸਦ ਵਿਚ ਆਵੇਗੀ ਕਿਉਂਕਿ ਆਯੋਜਕਾਂ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਇਸਦੇ ਲਈ ਜਰੂਰੀ 50 ਹਜ਼ਾਰ ਹਸਤਾਖਰ ਇਕੱਠੇ ਕਰ ਲਏ ਹਨ। ਇੰਟੈਕਟ ਡੈਨਮਾਰਕ ਸਮੂਹ ਦੀ ਲੀਨਾ ਨਾਈਹਸ ਨੇ ਸੰਵਾਦ ਕਮੇਟੀ ਰਿਤਜਾਊ ਨੂੰ ਕਿਹਾ ਕਿ ਅਸੀਂ ਅਸਲ ਵਿਚ ਖੁਸ਼ ਹਾਂ ਪਰ ਹੁਣ ਅਸਲੀ ਕੰਮ ਸ਼ੁਰੂ ਹੋਵੇਗਾ ਇਹ ਇਕ ਅਹਿਮ ਪਰ ਛੋਟਾ ਕਦਮ ਹੈ। ਹਾਲਾਂਕਿ ਅਰਜੀ ਦੇ ਸਫਲ ਹੋਣ ਦੀ ਥੋੜ੍ਹੀ ਸੰਭਾਵਨਾ ਹੈ ਕਿਉਂਕਿ ਕਿਸੇ ਵੀ ਮੁੱਖ ਵਿਰੋਧੀ ਰਾਜਨੀਤਕ ਦਲ ਨੇ ਇਸਦਾ ਸਮਰਥਨ ਨਹੀਂ ਕੀਤਾ ਹੈ। ਡੈਨਮਾਰਕ ਵਿਚ ਨਾਗਰਿਕ ਘੱਟੋ-ਘੱਟ 50 ਹਜ਼ਾਰ ਹਸਤਾਖਰ ਇਕੱਠੇ ਕਰਕੇ ਕਿਸੇ ਵੀ ਮੁੱਦੇ ਉਤੇ ਸੰਸਦ ਵਿਚ ਚਰਚਾ ਕਰਵਾ ਸਕਦੇ ਹਨ। ਅਰਜ਼ੀ ਵਿਚ ਬਾਲ ਅਧਿਕਾਰ ਉਤੇ ਸੰਯੁਕਤ ਰਾਸ਼ਟਰ ਸਮਝੌਤੇ ਦਾ ਜ਼ਿਕਰ ਕੀਤਾ ਗਿਆ ਹੈ। ਇਸ ਵਿਚ 18 ਸਾਲ ਤੋਂ ਘੱਟ ਉਮਰ ਦੇ ਲੜਕਿਆਂ ਦੀ ਸੁੰਨਤ ਕਰਨ ਉਤੇ 6 ਸਾਲ ਦੀ ਸਜ਼ਾ ਦੀ ਮੰਗ ਕੀਤੀ ਗਈ ਹੈ। (ਏਜੰਸੀ)