ਕੋਰੋਨਾ ਅਤੇ ਟਿੱਡੀਆਂ ਤੋਂ ਬਾਅਦ ਹੁਣ ਇਬੋਲਾ ਵਾਇਰਸ ਨੇ ਦਿੱਤੀ ਦਸਤਕ, ਇਸ ਦੇਸ਼ ‘ਚ ਹੋਈ 5 ਮੌਤਾਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਫਰੀਕਾ ਵਿਚ ਕੋਰੋਨਾ ਵਾਇਰਸ ਦੇ 34 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ

Ebola Virus

ਅਫਰੀਕਾ ਵਿਚ ਕੋਰੋਨਾ ਵਾਇਰਸ ਦੇ 34 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ ਲਗਭਗ 6000 ਲੋਕ ਇਸ ਲਾਗ ਕਾਰਨ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ। ਭੁੱਖਮਰੀ, ਟਿੱਡੀ ਪਲੇਗ ਅਤੇ ਖਸਰਾ ਤੋਂ ਪੀੜਤ ਅਫਰੀਕਾ ਵਿਚ ਹੁਣ ਇਬੋਲਾ ਵਾਇਰਸ ਵੀ ਪਰਤ ਰਿਹਾ ਹੈ। ਡੈਮੋਕਰੇਟਿਕ ਰੀਪਬਲਿਕ ਆਫ ਕਾਂਗੋ (ਡੀ.ਆਰ.ਸੀ.) ਵਿਚ ਈਬੋਲਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ।

ਹਾਲ ਹੀ ਵਿਚ, ਇਸ ਦੇਸ਼ ਵਿਚ ਈਬੋਲਾ ਦੇ ਕੇਸ ਪਾਏ ਗਏ ਸਨ। ਪਰ ਇਸ ਵਾਰ ਨਵੇਂ ਕੇਸ ਜਿਥੇ ਇਹ ਬਿਮਾਰੀ ਫੈਲੀ ਸੀ ਉਸ ਤੋਂ ਇਕ ਹਜ਼ਾਰ ਤੋਂ ਵੱਧ ਕਿਲੇਮੀਟਰ ਦੂਰ ਤੋਂ ਮਿਲੇ ਹਨ। ਅਤੇ ਇਹ ਨਵਾਂ ਸਮੂਹ ਹੋਣ ਦਾ ਖਦਸ਼ਾ ਹੈ। ਕਾਂਗੋ ਦੇ ਸਿਹਤ ਮੰਤਰੀ ਇਟੇਨੀ ਲੋਂਗੋਂਡੋ ਨੇ ਕਿਹਾ ਕਿ ਪੱਛਮੀ ਸ਼ਹਿਰ ਮਬੰਨਾਡਾਕਾ ਵਿਚ 5 ਲੋਕਾਂ ਦੀ ਮੌਤ ਵਾਇਰਸ ਕਾਰਨ ਹੋਈ ਹੈ।

ਉਸ ਨੇ ਕਿਹਾ ਹੈ ਕਿ ਪ੍ਰਭਾਵਿਤ ਖੇਤਰ ਵਿਚ ਡਾਕਟਰ ਅਤੇ ਦਵਾਈਆਂ ਭੇਜੀਆਂ ਗਈਆਂ ਹਨ। ਡੈਮੋਕਰੇਟਿਕ ਰੀਪਬਲਿਕ ਆਫ ਕਾਂਗੋ ਅਪ੍ਰੈਲ ਵਿਚ ਈਬੋਲਾ ਮਹਾਂਮਾਰੀ ਦੇ ਖ਼ਤਮ ਹੋਣ ਦੀ ਘੋਸ਼ਣਾ ਕਰਨ ਵਾਲਾ ਹੀ ਸੀ ਕਿ ਨਵੇਂ ਕੇਸ ਸਾਹਮਣੇ ਆਏ ਸਨ। ਡੀਆਰਸੀ ਇਬੋਲਾ ਤੋਂ ਇਲਾਵਾ ਖਸਰਾ ਅਤੇ ਕੋਰੋਨਾ ਮਹਾਂਮਾਰੀ ਨਾਲ ਵੀ ਲੜ ਰਿਹਾ ਹੈ।

ਮੀਡੀਆ ਦੀ ਇਕ ਰਿਪੋਰਟ ਦੇ ਅਨੁਸਾਰ ਕਾਂਗੋ ਦੇ ਦੱਖਣੀ ਹਿੱਸੇ ਵਿਚ ਸਥਿਤ ਮੇਬਾਨਕਾ ਸ਼ਹਿਰ ਵਿਚ ਇਬੋਲਾ ਵਾਇਰਸ ਦੇ ਬਹੁਤ ਸਾਰੇ ਨਵੇਂ ਮਾਮਲੇ ਸਾਹਮਣੇ ਆਏ ਹਨ। ਯੂਨੀਸੇਫ ਦੇ ਅਨੁਸਾਰ ਸੋਮਵਾਰ ਤੱਕ ਇਬੋਲਾ ਨਾਲ 5 ਲੋਕਾਂ ਦੀ ਮੌਤ ਹੋ ਗਈ ਸੀ। ਸਿਰਫ ਇਕ ਮਹੀਨਾ ਪਹਿਲਾਂ, ਕਾਂਗੋ ਨੇ ਘੋਸ਼ਣਾ ਕੀਤੀ ਸੀ ਕਿ ਦੇਸ਼ ਵਿਚ ਕੋਈ ਇਬੋਲਾ ਦੇ ਕੇਸ ਨਹੀਂ ਹੈ ਅਤੇ ਮਹਾਂਮਾਰੀ ‘ਤੇ ਕਾਬੂ ਪਾ ਲਿਆ ਗਿਆ ਹੈ।

ਇੱਥੇ 2 ਸਾਲਾਂ ਵਿਚ ਇਬੋਲਾ ਨਾਲ 2275 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਕਾਂਗੋ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਹਾਲੇ ਵੀ ਸਥਿਤੀ ਨਿਯੰਤਰਣ ਅਧੀਨ ਹੈ। ਇਸ ਵੇਲੇ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਬੋਲਾ ਇਨ੍ਹੀ ਦੂਰ ਕਿਵੇਂ ਪਹੁੰਚਿਆ ਹੈ, ਕਿਉਂਕਿ ਪਿਛਲੇ ਸਾਰੇ ਕੇਸ ਉੱਤਰੀ ਕਾਂਗੋ ਵਿਚ ਸਾਹਮਣੇ ਆਏ ਸਨ। ਕਾਂਗੋ ਵਿਚ ਵੀ ਕੋਰੋਨਾ ਦੀ ਲਾਗ ਕਾਰਨ ਤਾਲਾਬੰਦ ਜਾਰੀ ਹੈ। ਇੱਥੇ ਸੰਕਰਮਣ ਦੇ 3000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।

ਜਦੋਂ ਕਿ 71 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਡਬਲਯੂਐਚਓ ਦੇ ਅਨੁਸਾਰ, ਕਾਂਗੋ ਅਤੇ ਕਈ ਅਫਰੀਕੀ ਦੇਸ਼ ਟੈਸਟ ਕਿੱਟਾਂ ਅਤੇ ਹੋਰ ਸਿਹਤ ਸਹੂਲਤਾਂ ਦੀ ਘਾਟ ਨਾਲ ਜੂਝ ਰਹੇ ਹਨ। ਅਜਿਹੇ ਮਾਮਲਿਆਂ ਵਿਚ, ਲਾਗ ਦੇ ਮਾਮਲਿਆਂ ਵਿਚ ਅਚਾਨਕ ਉਛਾਲ ਇੱਥੇ ਦਰਜ ਕੀਤਾ ਜਾ ਸਕਦਾ ਹੈ। ਕਾਂਗੋ ਵਿਚ ਖਰਸਾ ਦਾ ਪ੍ਰਕੋਪ ਵੀ ਹੈ ਅਤੇ ਜਨਵਰੀ 2019 ਤੋਂ ਹੁਣ ਤੱਕ 3,50,000 ਲੋਕ ਪ੍ਰਭਾਵਤ ਹੋਏ ਹਨ। ਜਦੋਂ ਕਿ 6500 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਾਂਗੋ ਅਫਰੀਕਾ ਦੇ ਉਨ੍ਹਾਂ ਦੇਸ਼ਾਂ ਵਿੱਚੋਂ ਇਕ ਹੈ ਜਿਥੇ ਟਿੱਡੀਆਂ ਨੇ ਤਬਾਹੀ ਮਚਾਈ ਹੋਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।