ਜੂਨ-ਜੁਲਾਈ ਮਹੀਨੇ 'ਚ ਇੰਡੀਆ ਤੋਂ 5 ਹੋਰ ਫ਼ਲਾਈਟਾਂ ਚਲਣਗੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇੰਡੀਆ ਤੋਂ ਪਹਿਲੀ ਫ਼ਲਾਈਟ 4 ਜੂਨ ਨੂੰ ਔਕਲੈਂਡ ਆ ਰਹੀ ਹੈ ਅਤੇ 7 ਜੂਨ ਨੂੰ ਵਾਪਿਸ ਦਿੱਲੀ ਜਾ ਰਹੀ ਹੈ।

File Photo

ਔਕਲੈਂਡ  : ਇੰਡੀਆ ਤੋਂ ਪਹਿਲੀ ਫ਼ਲਾਈਟ 4 ਜੂਨ ਨੂੰ ਔਕਲੈਂਡ ਆ ਰਹੀ ਹੈ ਅਤੇ 7 ਜੂਨ ਨੂੰ ਵਾਪਿਸ ਦਿੱਲੀ ਜਾ ਰਹੀ ਹੈ। ਇਸਦੇ ਲਈ ਟਿਕਟਾਂ ਦਾ ਪ੍ਰੋਸੈਸ ਚੱਲ ਰਿਹਾ ਹੈ। ਅੱਜ  ਭਾਰਤੀ ਹਾਈ ਕਮਿਸ਼ਨ ਵਲਿੰਗਟਨ ਨੇ ਨਿਊਜ਼ੀਲੈਂਡ ਤੋਂ ਭਾਰਤ ਪਰਤਣ ਵਾਲੀਆਂ ਅਗਲੀਆਂ 5 ਹੋਰ ਫ਼ਲਾਈਟਾਂ ਦੀ ਲਿਸਟ ਜਾਰੀ ਕਰ ਦਿਤੀ।

ਇਸ ਨਵੀਂ ਲਿਸਟ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਦੂਜੀ ਫ਼ਲਾਈਟ (ਦੂਜੀ) 14 ਜੂਨ ਨੂੰ ਦਿੱਲੀ ਤੋਂ ਔਕਲੈਂਡ ਨੂੰ ਆਉਂਦੀ ਵਿਖਾਈ ਦੇ ਰਹੀ ਹੈ 17 ਜੂਨ ਨੂੰ ਤੜਕੇ-ਤੜਕੇ 4 ਵਜੇ ਇਹ ਫ਼ਲਾਈਟ ਵਾਪਿਸ ਭਾਰਤੀਆਂ ਨੂੰ ਲੈ ਕੇ ਦਿੱਲੀ 13.30 ਵਜੇ ਪਹੁੰਚੇਗੀ ਅਤੇ ਫਿਰ 2 ਘੰਟੇ ਬਾਅਦ 15.30 'ਤੇ ਚੰਡੀਗੜ੍ਹ ਪਰਤੇਗੀ।

ਇਸੇ ਤਰ੍ਹਾਂ ਤੀਜੀ ਫ਼ਲਾਈਟ 17 ਜੂਨ ਨੂੰ ਦਿੱਲੀ ਤੋਂ ਔਕਲੈਂਡ ਆਉਂਦੀ ਵਿਖਾਈ ਗਈ ਹੈ ਅਤੇ ਇਹ 20 ਜੂਨ ਨੂੰ ਸਵੇਰੇ 11.30 ਔਕਲੈਂਡ ਤੋਂ ਦਿੱਲੀ ਨੂੰ ਜਾਏਗੀ ਅਤੇ ਅਤੇ ਫਿਰ 3 ਘੰਟੇ ਬਾਅਦ ਅਹਿਮਦਾਬਾਦ ਜਾਵੇਗੀ। ਚੌਥੀ ਫ਼ਲਾਈਟ 21 ਜੂਨ ਨੂੰ ਦਿੱਲੀ ਤੋਂ ਔਕਲੈਂਡ ਆ ਰਹੀ ਹੈ ਅਤੇ 24 ਜੂਨ ਨੂੰ ਤੜਕੇ 4 ਵਜੇ ਵਾਪਿਸ ਦਿੱਲੀ ਅਤੇ ਫਿਰ 2 ਘੰਟੇ ਬਾਅਦ ਹੈਦਰਬਾਦ ਬੈਂਗਲੂਰ ਜਾ ਰਹੀ ਹੈ।

ਪੰਜਵੀਂ 25 ਜੂਨ ਨੂੰ ਦਿੱਲੀ ਤੋਂ ਔਕਲੈਂਡ ਆਵੇਗੀ ਪਰ ਵਾਪਿਸੀ ਉਤੇ 28 ਜੂਨ ਨੂੰ ਮੁੰਬਈ ਵਾਪਿਸ ਪਰਤੇਗੀ। ਛੇਵੀਂ ਫ਼ਲਾਈਟ 29 ਜੂਨ ਨੂੰ ਇਕ ਬੰਬੇ ਤੋਂ ਔਕਲੈਂਡ ਆਵੇਗੀ ਅਤੇ ਇਕ ਜੁਲਾਈ ਨੂੰ ਔਕਲੈਂਡ ਤੋਂ ਦਿੱਲੀ, ਫਿਰ ਸਾਢੇ 4 ਘੰਟੇ ਬਾਅਦ ਤ੍ਰਿਵੰਦਰਮ ਅਤੇ ਫਿਰ ਉਥੋਂ 2 ਘੰਟੇ ਬਾਅਦ ਚੇਨਈ ਜਾਵੇਗੀ।