ਲੇਬਰ ਪਾਰਟੀ ਦੇ ਸਾਬਕਾ ਮੁਖੀ ਇਸਾਕ ਬਣੇ ਇਜ਼ਰਾਈਲ ਦੇ 11ਵੇਂ ਰਾਸ਼ਟਰਪਤੀ
ਨੇਤਨਯਾਹੂ ਇਜ਼ਰਾਈਲ ਦੇ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲੇ ਪ੍ਰਧਾਨ ਮੰਤਰੀ ਹਨ
ਯੇਰੂਸ਼ੇਲਮ-ਇਜ਼ਰਾਈਲ 'ਚ ਬੁੱਧਵਾਰ ਨੂੰ ਰਾਸ਼ਟਰਪਤੀ ਚੋਣਾਂ ਹੋਈਆਂ ਜਿਸ 'ਚ ਅਨੁਭਵੀ ਨੇਤਾ ਇਸਾਕ ਹੇਰਜ਼ੋਗ ਨੂੰ ਜਿੱਤ ਹਾਸਲ ਹੋਈ ਅਤੇ ਉਹ ਦੇਸ਼ ਦੇ 11ਵੇਂ ਰਾਸ਼ਟਰਪਤੀ ਬਣ ਗਏ ਹਨ। ਇਨ੍ਹਾਂ ਚੋਣਾਂ 'ਚ ਦੇਸ਼ ਦੀ ਸੰਸਦ ਨੇਸੈੱਟ 'ਚ 120 ਸੰਸਦ ਮੈਂਬਰਾਂ ਨੇ ਨਵੇਂ ਰਾਸ਼ਟਰਪਤੀ ਨੂੰ ਚੁਣਨ ਲਈ ਵੋਟਾਂ ਪਾਈਆਂ।
ਪੇਰੇਤਜ (67) ਰਾਸ਼ਟਰਵਾਦੀ ਵਿਚਾਰਧਾਰਾ ਦੀ ਹੈ। ਜੇਕਰ ਉਹ ਚੋਣਾਂ ਜਿੱਤ ਜਾਂਦੀ ਤਾਂ ਇਸ ਅਹੁਦੇ ਦਾ ਮਾਣ ਵਧਾਉਣ ਵਾਲੀ ਪਹਿਲੀ ਮਹਿਲਾ ਹੁੰਦੀ। ਜਿੱਤਣ ਲਈ 120 ਸੰਸਦੀ ਨੇਸੈੱਟ 'ਚ ਘਟੋ-ਘੱਟ 61 ਵੋਟਾਂ ਦੀ ਲੋੜ ਸੀ।
ਹੇਰਜ਼ੋਗ ਦਾ ਸੱਤ ਸਾਲ ਦਾ ਕਾਰਜਕਾਲ 9 ਜੁਲਾਈ ਤੋਂ ਸ਼ੁਰੂ ਹੋਵੇਗਾ। ਮੌਜੂਦਾ ਰਾਸ਼ਟਰਪਤੀ ਰੇਓਵੇਨ ਰਿਵਲਿਨ ਅਗਲੇ ਮਹੀਨੇ ਅਹੁਦਾ ਛੱਡਣ ਵਾਲੇ ਹਨ। ਉਥੇ ਦੂਜੇ ਪਾਸੇ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਵਿਰੋਧੀ ਬੁੱਧਵਾਰ ਨੂੰ ਉਨ੍ਹਾਂ ਦੇ 12 ਸਾਲ ਦੇ ਸ਼ਾਸਨ ਨੂੰ ਖਤਮ ਕਰਨ ਲਈ ਇਕ ਗਠਜੋੜ ਸਰਕਾਰ ਦੇ ਗਠਨ ਦੀ ਕੋਸ਼ਿਸ਼ ਕਰ ਰਹੇ ਹਨ। ਨੇਤਨਯਾਹੂ ਇਜ਼ਰਾਈਲ ਦੇ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲੇ ਪ੍ਰਧਾਨ ਮੰਤਰੀ ਹਨ।