ਆਸਟ੍ਰੇਲੀਆਈ ਸੈਨਿਕਾਂ 'ਤੇ ਸ਼ਰਾਬ ਪੀਣ 'ਤੇ ਪਾਬੰਦੀ: ਆਪ੍ਰੇਸ਼ਨ-ਕਸਰਤ ਤੋਂ ਪਹਿਲਾਂ ਹੋਵੇਗਾ ਟੈਸਟ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਸ ਯੂਨਿਟ ਦੇ ਜਵਾਨਾਂ 'ਤੇ ਦੋਸ਼ ਸੀ ਕਿ ਉਨ੍ਹਾਂ ਨੇ ਸਿਰਫ਼ ਅਭਿਆਸ ਲਈ 39 ਆਮ ਅਫ਼ਗਾਨ ਨਾਗਰਿਕਾਂ ਨੂੰ ਗੋਲੀਆਂ ਮਾਰ ਕੇ ਮਾਰ ਦਿਤਾ ਸੀ

PHOTO

 

ਕੈਨਬਰਾ : ਆਸਟ੍ਰੇਲੀਆਈ ਸਰਕਾਰ ਨੇ ਫੌਜੀ ਕਾਰਵਾਈਆਂ ਜਾਂ ਅਭਿਆਸਾਂ ਦੌਰਾਨ ਸੈਨਿਕਾਂ ਦੁਆਰਾ ਸ਼ਰਾਬ ਦੇ ਸੇਵਨ 'ਤੇ ਪਾਬੰਦੀ ਲਗਾ ਦਿਤੀ ਹੈ। ਇਹ ਫੈਸਲਾ 2020 ਵਿਚ ਹੋਈਆਂ 23 ਘਟਨਾਵਾਂ ਦੀ ਜਾਂਚ ਦੇ ਮੱਦੇਨਜ਼ਰ ਲਿਆ ਗਿਆ ਹੈ। ਉਸ ਸਮੇਂ ਆਸਟ੍ਰੇਲੀਅਨ ਫੌਜੀ ਯੂਨਿਟ ਅਫਗਾਨਿਸਤਾਨ ਵਿਚ ਤਾਇਨਾਤ ਸੀ। ਇਸ ਯੂਨਿਟ ਦੇ ਜਵਾਨਾਂ 'ਤੇ ਦੋਸ਼ ਸੀ ਕਿ ਉਨ੍ਹਾਂ ਨੇ ਸਿਰਫ਼ ਅਭਿਆਸ ਲਈ 39 ਆਮ ਅਫ਼ਗਾਨ ਨਾਗਰਿਕਾਂ ਨੂੰ ਗੋਲੀਆਂ ਮਾਰ ਕੇ ਮਾਰ ਦਿਤਾ ਸੀ।

ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਉਸ ਸਮੇਂ ਆਸਟ੍ਰੇਲੀਆ ਨੂੰ ਵਿਸ਼ਵ ਮੰਚ 'ਤੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਆਸਟ੍ਰੇਲੀਆ ਦੇ ਰੱਖਿਆ ਮੰਤਰਾਲੇ ਵੱਲੋਂ ਜੰਗੀ ਅਪਰਾਧਾਂ ਤਹਿਤ ਮਾਮਲੇ ਦੀ ਜਾਂਚ ਕੀਤੀ ਗਈ।