ਚੱਪੂ ਵਾਲੀ ਕਿਸ਼ਤੀ 'ਤੇ 2000 ਕਿਲੋਮੀਟਰ ਦਾ ਸਫ਼ਰ ਕੀਤਾ ਤੈਅ, 62 ਦਿਨ ਦਾ ਜਲਸਫ਼ਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨਿਊਜ਼ੀਲੈਂਡ ਦੇ 48 ਸਾਲਾ ਜਾਂਬਾਜ ਸਕੌਟ ਡੋਨਾਲਡਸਨ ਨੇ ਅੱਜ ਰਾਤ ਇਤਿਹਾਸ ਸਿਰਜਦਿਆਂ ਨਿਊਜ਼ੀਲੈਂਡ ਦੇ ਇਤਿਹਾਸ ਵਿਚ ਇਕ ਨਵਾਂ ਅਧਿਆਏ ਜੋੜ

2000 KM on Boat

ਆਕਲੈਂਡ 2 ਜੁਲਾਈ, ਨਿਊਜ਼ੀਲੈਂਡ ਦੇ 48 ਸਾਲਾ ਜਾਂਬਾਜ ਸਕੌਟ ਡੋਨਾਲਡਸਨ ਨੇ ਅੱਜ ਰਾਤ ਇਤਿਹਾਸ ਸਿਰਜਦਿਆਂ ਨਿਊਜ਼ੀਲੈਂਡ ਦੇ ਇਤਿਹਾਸ ਵਿਚ ਇਕ ਨਵਾਂ ਅਧਿਆਏ ਜੋੜ ਕੇ ਦੇਸ਼ ਨੂੰ ਸਰ ਐਲਮੰਡ ਹਿਲੇਰੀ (ਜਿਸ ਨੇ ਮਾਊਂਟ ਐਵਰੈਸਟ ਸਭ ਤੋਂ ਪਹਿਲਾਂ ਸਰ ਕੀਤੀ ਸੀ) ਦੀ ਯਾਦ ਤਾਜ਼ਾ ਕਰਵਾ ਦਿੱਤੀ। ਇਸ ਨੇ 2 ਮਈ 2018 ਨੂੰ ਕੋਫ ਹਾਰਬਰ ਨਿਊ ਵੇਲਜ਼ ਆਸਟਰੇਲੀਆ ਤੋਂ ਇਕ ਕਿਸ਼ਤੀ (ਡੌਂਗੀ) ਪਾਣੀ ਦੇ ਵਿਚ ਉਤਾਰੀ, ਇਕੱਲੇ ਨੇ ਹੀ ਚੱਪੂਆਂ ਦੇ ਨਾਲ ਚਲਾਉਣੀ ਸ਼ੁਰੂ ਕੀਤੀ, 62 ਦਿਨ ਦਾ ਜਲਸਫਰ ਨਿਊਜ਼ੀਲੈਂਡ ਦੇ ਨਿਊਪਲੇਅ ਮਾਊਥ ਤੱਟ ਉਤੇ ਸੰਪਨ ਕੀਤਾ।

ਉਂਜ ਇਸ ਜਾਂਬਾਜ ਦਾ ਇਹ ਤੀਜਾ ਅਜਿਹਾ ਬਹਾਦਰੀ ਵਾਲਾ ਕਾਰਨਾਮਾ ਸੀ ਜਿਸ ਦੇ ਵਿਚ ਉਹ ਸਫਲ ਹੋਇਆ ਹੈ। ਕਈ ਵਾਰ ਉਸਨੂੰ ਆਕਾਸ਼ੀ ਬਿਜਲੀ ਦਾ ਵੀ ਸਾਹਮਣਾ ਕਰਨਾ ਪਿਆ ਪਰ ਉਸਦੇ ਅੰਦਰਲੀ ਚੰਗਿਆੜੀ ਨੇ ਅਕਾਸ਼ੀ ਬਿਜਲੀ ਨੂੰ ਪਰਾਂ  ਧੱਕੀ ਰੱਖਿਆ ਅਤੇ ਇਹ 48 ਸਾਲਾ ਜਾਂਬਾਜ ਕਿਸ਼ਤੀ ਸਿਰੇ ਲਾ ਗਿਆ। ਸੱਚਮੁੱਚ ਸਲਾਮ ਹੈ ਅਜਿਹੇ ਇਤਿਹਾਸ ਰੱਚਣ ਵਾਲੇ ਸ਼ੇਰਾਂ ਨੂੰ