ਤਹਿਰਾਨ ’ਚ ਇਕ ਮੈਡੀਕਲ ਕਲੀਨਿਕ ਵਿਚ ਗੈਸ ਲੀਕ ਨਾਲ ਧਮਾਕਾ, 19 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਉਤਰੀ ਤਹਿਰਾਨ ਦੇ ਇਕ ਮੈਡੀਕਲ ਕਲੀਨਿਕ ਵਿਚ ਗੈਸ ਲੀਕ ਹੋਣ ਕਾਰਨ ਹੋਏ ਧਮਾਕੇ ਵਿਚ 19 ਲੋਕਾਂ ਦੀ ਮੌਤ ਹੋ ਗਈ। ਈਰਾਨ ਦੇ

File Photo

ਤਹਿਰਾਨ, 1 ਜੁਲਾਈ : ਉਤਰੀ ਤਹਿਰਾਨ ਦੇ ਇਕ ਮੈਡੀਕਲ ਕਲੀਨਿਕ ਵਿਚ ਗੈਸ ਲੀਕ ਹੋਣ ਕਾਰਨ ਹੋਏ ਧਮਾਕੇ ਵਿਚ 19 ਲੋਕਾਂ ਦੀ ਮੌਤ ਹੋ ਗਈ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਇਹ ਜਾਣਕਾਰੀ ਦਿਤੀ। ਅਧਿਕਾਰੀਆਂ ਨੇ ਪਹਿਲਾਂ 13 ਲੋਕਾਂ ਦੀ ਮੌਤ ਦੀ ਖ਼ਬਰ ਦਿਤੀ ਸੀ। ਤਹਿਰਾਨ ਦੇ ਫ਼ਾਇਰ ਵਿਭਾਗ ਦੇ ਬੁਲਾਰੇ ਜਲਾਲ ਮਲੇਕੀ ਨੇ ਬਾਅਦ ਵਿਚ ਸਰਕਾਰੀ ਟੈਲੀਵਿਜ਼ਨ ਨੂੰ ਦਸਿਆ ਕਿ ਮਰਨ ਵਾਲਿਆਂ ਦੀ ਗਿਣਤੀ 19 ਹੋ ਗਈ ਹੈ। ਸਰਕਾਰੀ ਸਮਾਚਾਰ ਏਜੰਸੀ ਮੁਤਾਬਕ ਮਰਨ ਵਾਲਿਆਂ ਵਿਚ 15 ਔਰਤਾਂ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਅੱਗ ਬੁਝਾਊ ਵਿਭਾਗ ਨੇ 20 ਲੋਕਾਂ ਨੂੰ ਉਥੋਂ ਕੱਢ ਲਿਆ ਹੈ। ਤਹਿਰਾਨ ਦੇ ਡਿਪਟੀ ਗਵਰਨਰ ਹਾਮਿਦਰੇਜ਼ਾ ਗੌਦਰਜੀ ਨੇ ਦਸਿਆ ਕਿ ਇਮਾਰਤ ਵਿਚ ਮੈਡੀਕਲ ਗੈਸ ਟੈਂਕ ਤੋਂ ਗੈਸ ਲੀਕ ਹੋਣ ਕਾਰਨ ਇਕ ਧਮਾਕਾ ਹੋਇਆ ਅਤੇ ਅੱਗ ਲੱਗ ਗਈ। ਸਰਕਾਰੀ ਟੈਲੀਵੀਜ਼ਨ ਦਾ ਕਹਿਣਾ ਹੈ ਕਿ ਉਥੇ ਹੋਰ ਧਮਾਕੇ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ ਕਿਉਂਕਿ ਮੈਡੀਕਲ ਸੈਂਟਰ ਵਿਚ ਹਾਲੇ ਕਈ ਹੋਰ ਆਕਸੀਜ਼ਨ ਟੈਂਕ ਮੌਜੂਦ ਹੈ। ਮੌਕੇ ਦੇ ਗਵਾਹ ਮਰਜਾਨ ਹਘੀਘੀ ਨੇ ਦਸਿਆ ਕਿ ਪੁਲਿਸ ਨੇ ਨੇੜੇ-ਤੇੜੇ ਦੀਆਂ ਸਾਰੀਆਂ ਸੜਕਾਂ ’ਤੇ ਰੁਕਾਵਟਾਂ ਲਗਾ ਦਿਤੀਆਂ ਹਨ। (ਪੀਟੀਆਈ)