70 ਸਾਲ ਪਹਿਲਾ ਕੋਲਕਾਤਾ ਤੋਂ ਲੰਡਨ ਤਕ ਚਲਦੀ ਸੀ ਬੱਸ, ਸਫ਼ਰ ਦੀ ਕਹਾਣੀ ਤਸਵੀਰਾਂ ਦੀ ਜ਼ੁਬਾਨੀ!

ਏਜੰਸੀ

ਖ਼ਬਰਾਂ, ਕੌਮਾਂਤਰੀ

48 ਦਿਨਾਂ 'ਚ ਪੂਰਾ ਹੁੰਦਾ ਸੀ ਸਫ਼ਰ

Kolkata to London

ਲੰਡਨ : ਲੰਡਨ ਨੂੰ ਆਮ ਤੌਰ 'ਤੇ ਸੱਤ ਸਮੁੰਦਰੋਂ ਪਾਰ ਦੀ ਧਰਤੀ ਕਿਹਾ ਜਾਂਦਾ ਹੈ, ਜਿੱਥੇ ਕੇਵਲ ਜਹਾਜ਼ 'ਚ ਹਵਾਈ ਰਸਤੇ ਹੀ ਪਹੁੰਚਿਆ ਜਾ ਸਕਦਾ ਹੈ। ਇਹ ਗੱਲ ਭਾਵੇਂ ਅੱਜ ਦੇ ਸੰਦਰਭ ਵਿਚ ਠੀਕ ਵੀ ਹੈ, ਪਰ ਜੇਕਰ 1950 ਦੇ ਦਹਾਕੇ ਦੀਆਂ ਸਾਹਮਣੇ ਆਈਆਂ ਤਸਵੀਰਾਂ ਨੂੰ ਵੇਖਿਆ ਜਾਵੇ ਤਾਂ ਉਸ ਸਮੇਂ ਕੋਲਕਾਤਾ ਤੋਂ ਲੰਡਨ ਤਕ ਬੱਸ ਰਸਤੇ ਵੀ ਪਹੁੰਚਿਆ ਜਾ ਸਕਦਾ ਸੀ।

ਇਸ ਸੱਚਾਈ ਤੋਂ ਪਰਦਾ ਚੁਕਦੀਆਂ ਵਿਕਟੋਰੀਆ ਕੋਚ ਸਟੇਸ਼ਨ, ਲੰਡਨ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਯਾਤਰੀ ਕੋਲਕਾਤਾ ਵਾਲੀ ਬੱਸ 'ਚ ਸਵਾਰ ਹੁੰਦੇ ਵਿਖਾਈ ਦੇ ਰਹੇ ਹਨ। ਇਕ ਨਿਊਜ਼ ਏਜੰਸੀ ਦੀ ਖ਼ਬਰ ਅਨੁਸਾਰ ਇਸ ਬੱਸ ਕਿਰਾਇਆ 85 ਪੌਂਡ ਸੀ। ਉਸ ਸਮੇਂ ਦੇ ਹਿਸਾਬ ਨਾਲ ਇਕ ਭਾਰੀ-ਭਰਕਮ ਰਕਮ ਸੀ ਜੋ ਹਰ ਕਿਸੇ ਦੇ ਹੱਥ-ਵੱਸ ਨਹੀਂ ਸੀ। ਕੋਲਕਾਤਾ ਤੋਂ ਲੰਡਨ ਦੀ ਦੂਰੀ 7,957 ਕਿਲੋਮੀਟਰ ਦੇ ਲਗਭਗ ਹੈ ਅਤੇ ਉਥੇ ਧਰਤੀ ਦਾ ਵਿਆਸ 12,742 ਕਿਲੋਮੀਟਰ ਦੇ ਕਰੀਬ ਹੈ। ਇਸ ਤਰ੍ਹਾਂ ਇਹ ਬੱਸ ਅਪਣੇ ਸਫ਼ਰ ਦੌਰਾਨ ਅੱਧੀ ਧਰਤੀ ਦਾ ਚੱਕਰ ਪੂਰਾ ਕਰ ਲੈਂਦੀ ਸੀ।

ਇਸੇ ਤਰ੍ਹਾਂ ਸਾਲ 1973-74 ਵਿਚ ਐਲਬਰਟ ਨਾਂ ਦੀ ਇਕ ਲਗਜਰੀ ਬੱਸ ਵੀ ਚਲਦੀ ਸੀ। ਇਹ ਬੱਸ ਲੰਡਨ (ਇੰਗਲੈਂਡ) ਤੋਂ ਚੱਲ ਦੇ ਬੈਲਜੀਅਮ, ਜਰਮਨੀ, ਆਸਟ੍ਰੇਲੀਆ, ਯੂਗੋਸਲਾਵੀਆ, ਬੁਲਗਾਰੀਆ, ਟਰਕੀ, ਈਰਾਨ, ਅਫਗਾਨਿਸਤਾਨ ਅਤੇ ਪਾਕਿਸਤਾਨ ਤੋਂ ਹੁੰਦੇ ਹੋਏ ਭਾਰਤ ਪਹੁੰਚਦੀ ਸੀ। ਇੱਥੇ ਇਹ ਬੱਸ ਨਵੀਂ ਦਿੱਲੀ, ਆਗਰਾ, ਪ੍ਰਯਾਗਰਾਜ (ਉਦੋਂ ਇਲਾਹਾਬਾਦ), ਬਨਾਰਸ ਤੋਂ ਹੁੰਦੇ ਹੋਏ ਕੋਲਕਾਤਾ ਪਹੁੰਚਦੀ ਸੀ।

ਟਿਕਟ ਮੁਤਾਬਕ ਇਕ ਪਾਸੇ ਦਾ ਬੱਸ ਕਿਰਾਇਆ 145 ਪੌਂਡ ਸੀ। ਅੱਜ ਦੇ ਸਮੇਂ ਇਹ 13,644 ਰੁਪਏ ਬਣਦਾ ਹੈ। ਇਸ ਕਿਰਾਏ ਵਿਚ ਰਸਤੇ 'ਚ ਰਹਿਣ-ਸਹਿਣ ਅਤੇ ਖਾਣ-ਪੀਣ ਦਾ ਸਾਰਾ ਖ਼ਰਚਾ ਸ਼ਾਮਲ ਸੀ। ਰਸਤੇ ਵਿਚ ਪੈਣ ਵਾਲੇ ਵੱਡੇ ਸ਼ਹਿਰਾਂ ਦਿੱਲੀ, ਤੇਹਰਾਨ, ਸਾਲਜਬਰਗ, ਕਾਬੁਲ, ਹਿਬਤਾਂਬੁਲ, ਵੀਏਨਾ ਆਦਿ ਵਿਚ ਖ਼ਰੀਦਦਾਰੀ ਦੀ ਸਹੂਲਤ ਵੀ ਸੀ।

ਇਹ ਯਾਤਰਾ 48 ਦਿਨਾਂ ਵਿਚ ਪੂਰੀ ਹੁੰਦੀ ਹੈ। ਰਸਤੇ ਵਿਚ ਮਨੋਰੰਜਨ ਸਮੇਤ ਸਾਰੀਆਂ ਸਹੂਲਤਾਂ ਮਿਲਦੀਆਂ ਸਨ। ਇਨ੍ਹਾਂ ਵਿਚ ਰੇਡੀਓ, ਫ਼ੈਨ, ਹੀਟਰ ਅਤੇ ਸੌਣ ਲਈ ਵੱਖਰੇ ਕਮਰੇ ਵੀ ਸ਼ਾਮਲ ਸਨ। ਟਵਿੱਟਰ 'ਤੇ ਇਸ ਪੋਸਟ ਨੂੰ ਵੇਖ ਕੇ ਕਈ ਲੋਕਾਂ ਨੇ ਅਪਣੀਆਂ ਲਮੀਆਂ ਯਾਤਰਾਵਾਂ ਸਬੰਧੀ ਜਾਣਕਾਰੀਆਂ ਸਾਂਝੀਆਂ ਕੀਤੀਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।