ਬਿਨਾਂ ਦਿਲ ਦੇ 555 ਦਿਨ ਜਿਉਂਦਾ ਰਿਹਾ ਵਿਅਕਤੀ
ਸਟੈਨ ਲਾਰਕਿਨ ਨਾਮ ਦੇ ਵਿਅਕਤੀ ਦੇ ਦਿਲ ਦਾ ਟ੍ਰਾਂਸਪਲਾਂਟ ਹੋਣਾ ਸੀ ਪਰ ਉਸ ਨੂੰ ਕੋਈ ਡੋਨਰ ਨਹੀਂ ਮਿਲ ਰਿਹਾ ਸੀ।
ਮਿਸ਼ੀਗਨ: ਮਨੁੱਖ ਨੂੰ ਜਿਉਂਦਾ ਰੱਖਣ ਲਈ ‘ਦਿਲ’ ਸੱਭ ਤੋਂ ਜ਼ਰੂਰੀ ਅੰਗਾਂ ਵਿਚੋਂ ਇਕ ਹੈ। ਕੋਈ ਵਿਅਕਤੀ ਦਿਲ ਤੋਂ ਬਿਨਾਂ ਇਕ ਪਲ ਵੀ ਜਿਉਂਦਾ ਨਹੀਂ ਰਹਿ ਸਕਦਾ ਹੈ। ਪਰ ਇਕ ਅਜਿਹਾ ਵਿਅਕਤੀ ਹੈ ਜੋ ਇਕ-ਦੋ ਦਿਨ ਨਹੀਂ, ਸਗੋਂ ਤਕਰੀਬਨ ਢੇਡ ਸਾਲ ਤਕ ਦਿਲ ਦੇ ਬਗੈਰ ਜਿਉਂਦਾ ਰਿਹਾ। ਦਰਅਸਲ ਸਟੈਨ ਲਾਰਕਿਨ ਨਾਮ ਦੇ ਵਿਅਕਤੀ ਦੇ ਦਿਲ ਦਾ ਟ੍ਰਾਂਸਪਲਾਂਟ ਹੋਣਾ ਸੀ ਪਰ ਉਸ ਨੂੰ ਕੋਈ ਡੋਨਰ ਨਹੀਂ ਮਿਲ ਰਿਹਾ ਸੀ।
ਅਜਿਹੇ ਵਿਚ ਉਸ ਨੂੰ ਇਕ ਜਾਂ ਦੋ ਨਹੀਂ ਸਗੋਂ ਪੂਰੇ 555 ਦਿਨ ‘ਆਰਟੀਫਿਸ਼ਲ ਹਾਰਟ’ ਨਾਲ ਗੁਜ਼ਾਰਨੇ ਪਏ। ਸਟੈਨ ਲਾਰਕਿਨ ਅਪਣੀ ਪਿੱਠ ’ਤੇ ਆਰਟੀਫਿਸ਼ਲ ਹਾਰਟ ਵਾਲੇ ਬੈਗ ਨੂੰ ਟੰਗ ਕੇ ਰੋਜ਼ਾਨਾ ਦੇ ਕੰਮਕਾਜ ਕਰਦਾ ਸੀ। ਸਿਰਫ਼ ਇਹ ਹੀ ਨਹੀਂ, ਉਹ ਇਸ ਨੂੰ ਅਪਣੀ ਪਿੱਠ ’ਤੇ ਟੰਗ ਕੇ ਅਪਣੇ ਦੋਸਤਾਂ ਨਾਲ ਫੁੱਟਬਾਲ ਵੀ ਖੇਡਦਾ ਸੀ। ਸੀ.ਬੀ.ਐਸ. ਨਿਊਜ਼ ਵਿਚ ਪ੍ਰਕਾਸ਼ਤ ਇਕ ਰਿਪੋਰਟ ਅਨੁਸਾਰ, ਲਾਰਕਿਨ ਨੂੰ ਸਾਲ 2016 ਵਿਚ ਇਕ ਡੋਨਰ ਮਿਲਿਆ ਅਤੇ ਉਸ ਦਾ ਹਾਰਚ ਟਰਾਂਸਪਲਾਂਟ ਕੀਤਾ ਗਿਆ। ਉਦੋਂ ਉਸ ਦੀ ਉਮਰ 25 ਸਾਲ ਸੀ
ਪਰ ਇਸ ਤੋਂ ਪਹਿਲਾਂ 555 ਦਿਨਾਂ ਤਕ ਉਸ ਨੇ ਡੋਨਰ ਦੇ ਇੰਤਜ਼ਾਰ ’ਚ ਸ਼ੇਨਚਅਰਦਿੳ ਡਿਵਾਈਸ (ਨਕਲੀ ਦਿਲ) ਦਾ ਇਕ ਬੈਗ ਅਪਣੇ ਨਾਲ ਰਖਿਆ। ਜੋਨਾਥਨ ਹਾਫਟ ਨੇ ਸੀ.ਬੀ.ਐਸ. ਨਿਉਜ਼ ਨੂੰ ਦੱਸਿਆ ਕਿ ਲਾਰਕਿਨ ਮਿਸ਼ੀਗਨ ਵਿਚ ਸ਼ੇਨਚਅਰਦਿੳ ਡਿਵਾਈਸ ਨਾਲ ਹਸਪਤਾਲ ਤੋਂ ਛੁੱਟੀ ਪਾਉਣ ਵਾਲਾ ਪਹਿਲਾ ਮਰੀਜ਼ ਸੀ। ਉਸ ਨੂੰ ਹਮੇਸ਼ਾ ਇਹ ਉਪਕਰਣ ਅਪਣੇ ਨਾਲ ਬੈਗ ਵਿਚ ਰੱਖਣਾ ਸੀ। ਲਾਰਕਿਨ ਨੇ ਕਿਹਾ, ’ਸ਼ੇਨਚਅਰਦਿੳ ਡਿਵਾਈਸ ਨੇ ਮੈਨੂੰ ਨਵੀਂ ਜ਼ਿੰਦਗੀ ਦਿਤੀ।’