ਹਮਾਸ ਵੱਲੋਂ ਅੱਗ ਲਾਉਣ ਵਾਲੇ ਗੁਬਾਰੇ ਭੇਜਣ ਤੋਂ ਬਾਅਦ ਇਜ਼ਰਾਈਲ ਨੇ ਰਾਤ ਭਰ ਕੀਤੇ ਹਵਾਈ ਹਮਲੇ
ਇਜ਼ਰਾਈਲ ਵਿਚ ਵਿਸਫੋਟਕ ਗੁਬਾਰੇ ਭੇਜਣ ਦੇ ਜਵਾਬ ਵਿਚ ਇਜ਼ਰਾਈਲੀ ਲੜਾਕੂ ਜਹਾਜ਼ਾਂ ਨੇ ਰਾਤ ਭਰ ਗਾਜਾ ਵਿਚ ਹਥਿਆਰ ਬਣਾਉਣ ਵਾਲੇ ਇਕ ਟਿਕਾਣੇ ’ਤੇ ਹਮਲਾ ਕੀਤਾ।
ਨਵੀਂ ਦਿੱਲੀ: ਇਜ਼ਰਾਈਲ ਵਿਚ ਵਿਸਫੋਟਕ ਗੁਬਾਰੇ ਭੇਜਣ ਦੇ ਜਵਾਬ ਵਿਚ ਇਜ਼ਰਾਈਲੀ ਲੜਾਕੂ ਜਹਾਜ਼ਾਂ ਨੇ ਰਾਤ ਭਰ ਗਾਜਾ ਵਿਚ ਹਥਿਆਰ ਬਣਾਉਣ ਵਾਲੇ ਇਕ ਟਿਕਾਣੇ ’ਤੇ ਹਮਲਾ ਕੀਤਾ। ਫੌਜ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਹਮਲੇ ਵਿਚ ਕਿਸੇ ਤਰ੍ਹਾਂ ਦੇ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਹੋਰ ਪੜ੍ਹੋ: ਵਿਦਿਆਰਥੀਆਂ ਦੇ ਟੀਕਾਕਰਨ ਸਬੰਧੀ ਅੰਕੜਿਆਂ ਦੇ ਅਧਾਰ 'ਤੇ ਹੋਵੇਗਾ ਕਾਲਜ ਖੋਲ੍ਹਣ ਦਾ ਫੈਸਲਾ
ਫੌਜ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਇਸਲਾਮੀ ਅਤਿਵਾਦੀ ਸਮੂਹ ਹਮਾਸ ਵੱਲੋਂ ਹਥਿਆਰਾਂ ਦੀ ਖੋਜ ਅਤੇ ਵਿਕਾਸ ਕਰਨ ਲਈ ਵਰਤੇ ਜਾਣ ਵਾਲੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ।
ਹੋਰ ਪੜ੍ਹੋ: ਭਾਜਪਾ ਵਿਧਾਇਕ ਖ਼ਿਲਾਫ਼ ਜਬਰ ਜਨਾਹ ਦਾ ਕੇਸ ਦਰਜ, ਭਾਜਪਾ ਮਹਿਲਾ ਆਗੂ ਨੇ ਲਗਾਏ ਇਲਜ਼ਾਮ
ਦੱਸ ਦਈਏ ਕਿ ਮਈ ਵਿਚ ਹਮਾਸ ਨਾਲ ਹੋਈ 11 ਦਿਨਾਂ ਦੀ ਲੜਾਈ ਦੇ ਖਤਮ ਹੋਣ ਤੋਂ ਬਾਅਦ ਇਜ਼ਰਾਈਲ ਵੱਲੋਂ ਗਾਜਾ ਉੱਤੇ ਕੀਤਾ ਗਿਆ ਇਹ ਤੀਜਾ ਹਮਲਾ ਸੀ। ਹਮਾਸ ਵੱਲੋਂ ਅੱਗ ਵਾਲੇ ਗੁਬਾਰੇ ਭੇਜਣ ਤੋਂ ਬਾਅਦ ਹਰੇਕ ਹਮਲਾ ਕੀਤਾ ਗਿਆ। ਇਹਨਾਂ ਗੁਬਾਰਿਆਂ ਨਾਲ ਇਜ਼ਰਾਈਲ ਦੇ ਕਿਸਾਨ ਭਾਈਚਾਰੇ ਨੂੰ ਨੁਕਸਾਨ ਹੋਇਆ ਸੀ।