London News : ਲੰਡਨ ਦੇ ਸੇਂਟ ਪਾਲ ਕੈਥੇਡ੍ਰਲ 'ਚ ਲੀਲਾ ਤੇ ਲੁਈਸ ਪੂਰਨ ਗਾਇਕਾ ਦੇ ਰੂਪ ’ਚ ਹੋਣਗੀਆਂ ਸ਼ਾਮਿਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

London News : 900 ਸਾਲਾਂ ਦੇ ਇਤਿਹਾਸ ’ਚ ਪਹਿਲੀ ਵਾਰ ਦੋ ਕੁੜੀਆਂ ਦੀ ਗਾਇਕਾ ਵਜੋਂ ਕੀਤੀ ਚੋਣ 

Lila and Louis

London News : ਲੰਡਨ ਦੇ ਸੇਂਟ ਪਾਲ ਕੈਥੇਡ੍ਰਲ 'ਚ 11 ਸਾਲਾ ਲੀਲਾ ਤੇ 10 ਸਾਲਾ ਲੁਈਸ ਨੂੰ ਪੂਰਨ ਗਾਇਕਾ ਦੇ ਰੂਪ 'ਚ ਸ਼ਾਮਿਲ ਕੀਤਾ ਗਿਆ ਹੈ। ਸੇਂਟ ਪਾਲ ਕੈਥੇਡਲ ਦੇ 900 ਸਾਲਾਂ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਗਾਇਕ ਦੇ ਰੂਪ 'ਚ ਕੁੜੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਦੋਵੇਂ ਗਾਇਕ ਮੰਡਲੀ ਸੇਵਾਵਾਂ ਨਾਲ ਗਾਇਕ ਦੇ ਨਾਲ-ਨਾਲ ਰਾਸ਼ਟਰੀ ਮਹੱਤਵ ਦੇ ਪ੍ਰੋਗਰਾਮਾਂ 'ਚ ਵੀ ਬਰਾਬਰ ਦੀ ਭੂਮਿਕਾ ਨਿਭਾਉਣਗੀਆਂ। ਨੌਂ ਸਦੀਆਂ ਤੋਂ ਬਾਅਦ ਪ੍ਰਵਾਨ ਕੀਤੀ ਗਈ ਇਹ ਤਬਦੀਲੀ ਹਾਂ ਪੱਖੀ ਮੰਨੀ ਜਾ ਰਹੀ ਹੈ ਤੇ ਇਸ ਦਾ ਸਵਾਗਤ ਹੋ ਰਿਹਾ ਹੈ।

(For more news apart from  Lila and Louis will join the choir at St. Paul's Cathedral in London News in Punjabi, stay tuned to Rozana Spokesman)