ਥਾਈਲੈਂਡ ਦੀ ਅਦਾਲਤ ਨੇ ਪ੍ਰਧਾਨ ਮੰਤਰੀ ਸ਼ਿਨਵਾਤਰਾ ਨੂੰ ਕੀਤਾ ਮੁਅੱਤਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੰਬੋਡੀਆ ਦੇ ਸਾਬਕਾ PM ਹੁਨ ਸੇਨ ਨਾਲ ਲੀਕ ਹੋਏ ਫ਼ੋਨ ਕਾਲ ਦੀ ਜਾਂਚ ਮਗਰੋਂ ਸੁਣਾਇਆ ਫ਼ੈਸਲਾ

Thai court suspends Prime Minister Shinawatra

Prime Minister Paetongtarn Shinawatra : ਥਾਈਲੈਂਡ ਦੀ ਸੰਵਿਧਾਨਕ ਅਦਾਲਤ ਨੇ ਕੰਬੋਡੀਆ ਦੇ ਸਾਬਕਾ PM ਹੁਨ ਸੇਨ ਨਾਲ ਫ਼ੋਨ ਉਤੇ ਕੀਤੀ ਗੱਲਬਾਤ ਲੀਕ ਹੋਣ ਦੇ ਮਾਮਲੇ ਦੀ ਜਾਂਚ ਚੱਲਣ ਤਕ ਪ੍ਰਧਾਨ ਮੰਤਰੀ ਪੇਟੋਂਗਟਾਰਨ ਸ਼ਿਨਵਾਤਰਾ ਨੂੰ ਮੁਅੱਤਲ ਕਰਨ ਦਾ ਆਦੇਸ਼ ਦਿਤਾ ਹੈ। ਅਦਾਲਤ ਨੇ ਸੰਵਿਧਾਨ ਦੀ ਉਲੰਘਣਾ ਕਰਨ ਲਈ ਸ਼ਿਨਵਾਤਰਾ ਵਿਰੁਧ ਦਾਇਰ ਪਟੀਸ਼ਨ ਨੂੰ ਅਧਿਕਾਰਤ ਤੌਰ ’ਤੇ ਮਨਜ਼ੂਰੀ ਦੇ ਦਿਤੀ ਹੈ।

ਜੱਜਾਂ ਨੇ ਨੈਤਿਕਤਾ ਦੇ ਉਲੰਘਣ ਦੇ ਆਰੋਪ ਵਾਲੀ ਅਪੀਲ ਉਤੇ ਸਰਬਸੰਮਤੀ ਨਾਲ ਵਿਚਾਰ ਕੀਤਾ ਅਤੇ ਉਨ੍ਹਾਂ ਨੂੰ ਅਹੁਦੇ ਤੋਂ ਮੁਅੱਤਲ ਕਰਨ ਦੇ ਪੱਖ ਵਿਚ ਦੋ ਦੇ ਮੁਕਾਬਲੇ ਸੱਤ ਵੋਟਾਂ ਨਾਲ ਇਹ ਕਾਰਵਾਈ ਕੀਤੀ। ਸ਼ਿਨਵਾਤਰਾ ਨੂੰ ਕੰਬੋਡੀਆ ਨਾਲ ਹਾਲ ਹੀ ’ਚ ਹੋਏ ਸਰਹੱਦੀ ਵਿਵਾਦ ਨੂੰ ਸੰਭਾਲਣ ਦੇ ਤਰੀਕੇ ਨੂੰ ਲੈ ਕੇ ਦੇਸ਼ ’ਚ ਵੱਧ ਰਹੇ ਅਸੰਤੋਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ।