ਜਹਾਜ਼ ‘ਚੋਂ 5 ਹਜ਼ਾਰ ਫੁੱਟ ਉਪਰ ਤੋਂ ਕੁੜੀ ਨੇ ਮਾਰੀ ਛਾਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੈਂਬ੍ਰਿਜ ਯੂਨੀਵਰਸਿਟੀ ਵਿਚ ਪੜ੍ਹਨ ਵਾਲੀ 19 ਸਾਲਾ ਐਲਾਨਾ ਕਟਲੈਂਡ ਅਪਣੀ ਰਿਸਰਚ ਦੇ ਲਈ ਅਫ਼ਰੀਕਾ...

Girl jumped 5 thousand feet

ਲੰਡਨ: ਕੈਂਬ੍ਰਿਜ ਯੂਨੀਵਰਸਿਟੀ ਵਿਚ ਪੜ੍ਹਨ ਵਾਲੀ 19 ਸਾਲਾ ਐਲਾਨਾ ਕਟਲੈਂਡ ਅਪਣੀ ਰਿਸਰਚ ਦੇ ਲਈ ਅਫ਼ਰੀਕਾ ਦੇ ਮੈਡਾਗਾਸਕਰ ਆਈਲੈਂਡ 'ਤੇ ਫੀਲਡ ਟ੍ਰਿਪ ਦੇ ਲਈ ਗਈ ਸੀ ਲੇਕਿਨ ਵਾਪਸੀ ਦੌਰਾਨ ਅਚਾਨਕ ਉਸ ਦੀ ਸਿਹਤ ਖਰਾਬ ਹੋਣ ਲੱਗੀ ਤੇ ਉਸ ਨੇ ਜਹਾਜ਼ ਵਿਚੋਂ 5 ਹਜ਼ਾਰ ਫੁੱਟ ਉਪਰੋਂ ਛਾਲ ਮਾਰ ਦਿੱਤੀ। ਇਸ ਦੌਰਾਨ ਉਸ ਦੀ ਸਹੇਲੀਆਂ ਵੀ ਉਸ ਦੇ ਨਾਲ ਸਨ।

ਉਨ੍ਹਾਂ ਨੇ ਪਾਇਲਟ ਦੀ ਮਦਦ ਨਾਲ ਉਨ੍ਹਾਂ ਫੜਨ ਦੀ ਕੋਸ਼ਿਸ਼ ਵੀ ਕੀਤੀ ਲੇਕਿਨ ਐਲਾਨਾ ਨੇ ਖੁਦ ਨੂੰ ਛੁਡਾ ਕੇ ਜਹਾਜ਼ ਵਿਚੋਂ ਛਾਲ ਮਾਰ ਦਿੱਤੀ। ਪੁਲਿਸ ਨੇ ਦੱਸਿਆ ਕਿ ਐਲਾਨਾ ਨੇ ਇਹ ਟ੍ਰਿਪ ਖੁਦ ਫੰਡ ਕੀਤੀ ਸੀ। ਲੇਕਿਨ ਇਸ ਟ੍ਰਿਪ ਦੇ ਫ਼ੇਲ ਹੋਣ ਕਾਰਨ ਉਹ ਕਾਫੀ ਨਿਰਾਸ਼ ਸੀ। ਪੁਲਿਸ ਨੇ ਉਨ੍ਹਾਂ ਦੀ ਸੁਸਾਈਡ ਦੀ ਕੋਸ਼ਿਸ਼ ਨੂੰ ਦਿਖਾਉਂਦੇ ਹੋਏ ਇੱਕ ਤਸਵੀਰ ਵੀ ਜਾਰੀ ਕੀਤੀ। ਐਲਾਨਾ ਸਣੇ ਜਹਾਜ਼ ਵਿਚ 3 ਲੋਕ ਮੌਜੂਦ ਸੀ ਜਿਸ ਵਿਚ ਉਨ੍ਹਾਂ ਦੀਆਂ ਸਹੇਲੀ ਅਤੇ ਪਾਇਲਟ ਵੀ ਸ਼ਾਮਲ ਹੈ।

 ਇਹ ਇੱਕ ਛੋਟਾ ਜਹਾਜ਼ ਸੀ। ਇਸ ਘਟਨਾ ਨਾਲ ਮਾਪੇ ਕਾਫੀ ਸਦਮੇ ਵਿਚ ਹਨ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਸ਼ਾਇਦ ਅਪਣੀ ਧੀ ਦੀ ਲਾਸ਼ ਕਦੇ ਨਾ ਮਿਲੇ ਕਿਉਂਕਿ ਜਿਸ ਇਲਾਕੇ ਵਿਚ ਐਲਾਨਾ ਨੇ ਛਾਲ ਮਾਰੀ ਉਹ ਜੰਗਲੀ ਜਾਨਵਰਾਂ ਨਾਲ ਘਿਰਿਆ ਹੋਇਆ ਹੈ, ਅਜਿਹੇ ਵਿਚ ਲਾਸ਼ ਦਾ ਮਿਲਣਾ ਮੁਸ਼ਕਿਲ ਹੈ।