ਅਫ਼ਗ਼ਾਨਿਸਤਾਨ 'ਚ ਹੜ੍ਹ ਕਾਰਨ 16 ਲੋਕਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਫ਼ਗ਼ਾਨਿਸਤਾਨ ਵਿਚ ਪੂਰਬੀ ਨਾਂਗਰਹਾਰ ਸੂਬੇ ਦੇ ਕੋਜਕੁਨਾਰ ਜ਼ਿਲ੍ਹੇ ਵਿਚ ਸ਼ੁਕਰਵਾਰ ਦੇਰ ਰਾਤ ਹੜ੍ਹ ਕਾਰਨ ਘੱਟ ਤੋਂ ਘੱਟ 16 ਲੋਕਾਂ ਦੀ ਮੌਤ ਹੋ ਗਈ

Floods in Afghanistan

ਜਲਾਲਾਬਾਦ, 1 ਅਗੱਸਤ : ਅਫ਼ਗ਼ਾਨਿਸਤਾਨ ਵਿਚ ਪੂਰਬੀ ਨਾਂਗਰਹਾਰ ਸੂਬੇ ਦੇ ਕੋਜਕੁਨਾਰ ਜ਼ਿਲ੍ਹੇ ਵਿਚ ਸ਼ੁਕਰਵਾਰ ਦੇਰ ਰਾਤ ਹੜ੍ਹ ਕਾਰਨ ਘੱਟ ਤੋਂ ਘੱਟ 16 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਜ਼ਿਆਦਾਤਰ ਬੱਚੇ ਸ਼ਾਮਲ ਹਨ। ਸੂਬਾਈ ਸਰਕਾਰ ਦੇ ਬੁਲਾਰੇ ਅਯਾਤੁੱਲਾ ਖੋਗਿਆਨੀ ਨੇ ਸਨਿਚਰਵਾਰ ਨੂੰ ਦਸਿਆ ਕਿ ਭਾਰੀ ਹੜ੍ਹ ਤੋਂ ਬਾਅਦ ਕੋਜਕੁਨਾਰ ਜ਼ਿਲ੍ਹੇ ਦੇ ਕਲਾਟਾਕ ਪਿੰਡ ਵਿਚ ਕਈ ਮਕਾਨ ਰੁੜ੍ਹ ਗਏ, ਜਿਸ ਵਿਚ ਇਕ ਜਨਾਨੀ ਅਤੇ 12 ਬੱਚਿਆਂ ਸਮੇਤ 16 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀ ਨੇ ਦਸਿਆ ਕਿ ਹੜ੍ਹ  ਕਾਰਨ 4 ਹੋਰ ਬੱਚੇ ਲਾਪਤਾ ਹੋ ਗਏ। ਬੁਲਾਰੇ ਨੇ ਦਸਿਆ ਕਿ ਲਾਪਤਾ ਲੋਕਾਂ ਨੂੰ ਲੱਭਣ ਅਤੇ ਪ੍ਰਭਾਵਿਤ ਪ੍ਰਵਾਰਾਂ ਨੂੰ ਮਨੁੱਖੀ ਸਹਾਇਤਾ ਪ੍ਰਦਾਨ ਕਰਣ ਲਈ ਬਚਾਅ ਅਭਿਆਨ ਜਾਰੀ ਹੈ। (ਪੀਟੀਆਈ)