ਨਿਊਜ਼ੀਲੈਂਡ: ਅਫਗਾਨੀ ਮੂਲ ਦੀ ਔਰਤ ਫਰਜ਼ਾਨਾ ਯਾਕੂਬੀ ਦੇ ਕਤਲ ਮਾਮਲੇ 'ਚ ਪੰਜਾਬੀ ਨੌਜਵਾਨ ਨੂੰ ਉਮਰ ਕੈਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਿਛਲੇ ਸਾਲ ਕੰਵਰਪਾਲ ਸਿੰਘ ਨੇ ਲੜਕੀ ਦਾ ਕੀਤਾ ਸੀ ਕਤਲ

PHOTO

 

ਆਕਲੈਂਡ: ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿਚ ਪੰਜਾਬੀ ਨੌਜਵਾਨ ਨੂੰ ਇਕ 21 ਸਾਲਾ ਔਰਤ ਦੇ ਕਤਲ ਦੇ ਦੋਸ਼ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।  ਮੁਲਜ਼ਮ ਨੌਜਵਾਨ ਦੀ ਪਹਿਚਾਣ ਕੰਵਰਪਾਲ ਸਿੰਘ ਵਜੋਂ ਹੋਈ, ਜੋ ਈਸਟ ਆਕਲੈਂਡ ਵਿਚ ਰਹਿੰਦਾ ਸੀ। ਅਫਗਾਨੀ ਮੂਲ ਦੀ ਔਰਤ ਦੀ ਪਹਿਚਾਣ ਫਰਜ਼ਾਨਾ ਯਾਕੂਬੀ ਵਜੋਂ ਹੋਈ  ਹੈ।   ਕੰਵਰਪਾਲ ਨੂੰ ਘੱਟੋ-ਘੱਟ 17 ਸਾਲ ਤੱਕ ਕੋਈ ਪੈਰੋਲ ਨਹੀਂ ਮਿਲੇਗੀ। 

ਦੱਸ ਦੇਈਏ ਕਿ ਪਿਛਲੇ ਸਾਲ ਦਸੰਬਰ ਵਿਚ ਮੁਲਜ਼ਮ ਕੰਵਰਪਾਲ ਸਿੰਘ ਨੇ ਅਫਗਾਨੀ ਮੂਲ ਦੀ ਔਰਤ ਫਰਜ਼ਾਨਾ ਯਾਕੂਬੀ ਦਾ ਕਤਲ ਕੀਤਾ ਸੀ। 20 ਦਸੰਬਰ, 2022 ਨੂੰ ਯਾਕੂਬੀ ਦੇ ਕਤਲ ਤੋਂ ਇਕ ਦਿਨ ਬਾਅਦ ਕੰਵਰਪਾਲ ਨੂੰ ਗ੍ਰਿਫ਼ਤਾਰ ਕਰ ਕੇ ਵਾਇਟਕਰੇ ਕੋਰਟ ਵਿਚ ਪੇਸ਼ ਕੀਤਾ ਗਿਆ ਸੀ। ਕੰਵਰਪਾਲ ਸਿੰਘ ਦੇ ਮਾਪੇ ਭਾਰਤ ਵਿਚ ਰਹਿੰਦੇ ਹਨ। ਯਾਕੂਬੀ ਆਕਲੈਡ ਯੂਨੀਵਰਸਿਟੀ ਆਫ ਟੈਕਨਾਲੋਜੀ ਵਿਚ ਵਕਾਲਤ ਦੀ ਪੜ੍ਹਾਈ ਕਰਦੀ ਸੀ।

ਉਸ ਦੇ ਪਿਤਾ ਕਈ ਸਾਲ ਪਹਿਲਾਂ ਤਾਲਿਬਾਨ ਹਕੂਮਤ ਤੋਂ ਬਚ ਕੇ ਸ਼ਰਨਾਰਥੀ ਦੇ ਤੌਰ 'ਤੇ ਅਫਗਾਨਿਸਤਾਨ ਤੋਂ ਨਿਊਜ਼ੀਲੈਂਡ ਸ਼ਰਨ ਲੈ ਕੇ ਪਹੁੰਚੇ ਸਨ। ਯਾਕੂਬੀ ਦੇ ਦੋ ਭਰਾ ਤੇ ਤਿੰਨ ਭੈਣਾਂ ਹਨ। ਯਾਕੂਬੀ ਸ਼ੀਆ ਮੁਸਲਿਮ ਭਾਈਚਾਰੇ ਨਾਲ ਸਬੰਧਤ ਸੀ, ਜਿਸ ਨੇ ਆਪਣੇ ਪਰਿਵਾਰ ਨਾਲ ਅਗਲੇ ਸਮੇਂ ਦੌਰਾਨ ਇਰਾਕ ਵਿਚ ਧਾਰਮਿਕ ਯਾਤਰਾ 'ਤੇ ਜਾਣਾ ਸੀ।