ਦੱਖਣੀ ਅਫ਼ਰੀਕਾ 'ਚ ਪੁਲਿਸ ਅਤੇ ਲੁਟੇਰਿਆਂ ਵਿਚਾਲੇ ਮੁਕਾਬਲਾ, 2 ਔਰਤਾਂ ਸਮੇਤ 18 ਲੁਟੇਰੇ ਹਲਾਕ 

ਏਜੰਸੀ

ਖ਼ਬਰਾਂ, ਕੌਮਾਂਤਰੀ

ਇਸ ਤੋਂ ਇਲਾਵਾ 4 ਹੋਰ ਲੁਟੇਰਿਆਂ ਨੂੰ ਵੱਖ-ਵੱਖ ਥਾਵਾਂ ਤੋਂ ਕਾਬੂ ਕੀਤਾ ਗਿਆ।

Encounter between police and robbers in South Africa, 18 robbers including 2 women killed

ਅਫਰੀਕਾ - ਦੱਖਣੀ ਅਫਰੀਕਾ ਦੇ ਲਿਮਪੋਪੋ ਸੂਬੇ 'ਚ ਸ਼ੁੱਕਰਵਾਰ (1 ਸਤੰਬਰ) ਨੂੰ ਪੁਲਿਸ ਅਤੇ ਸ਼ੱਕੀ ਲੁਟੇਰਿਆਂ ਵਿਚਾਲੇ ਗੋਲੀਬਾਰੀ ਹੋਈ। ਇਸ ਗੋਲੀਬਾਰੀ ਵਿਚ 18 ਸ਼ੱਕੀ ਲੁਟੇਰਿਆਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਰਾਸ਼ਟਰੀ ਪੁਲਿਸ ਕਮਿਸ਼ਨਰ ਫੈਨੀ ਮਾਸੇਮੋਲਾ ਨੇ ਦੱਖਣੀ ਅਫ਼ਰੀਕਾ ਦੇ ਉੱਤਰੀ ਪ੍ਰਾਂਤ ਮਖਾਡੋ ਵਿਚ ਘਟਨਾ ਸਥਾਨ ਤੋਂ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸ਼ੱਕੀ ਕਥਿਤ ਤੌਰ 'ਤੇ ਕੈਸ਼-ਇਨ-ਟ੍ਰਾਂਜ਼ਿਟ (ਸੀ.ਆਈ.ਟੀ.) ਬਖਤਰਬੰਦ ਵੈਨ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਸਨ ਅਤੇ ਦੂਜੇ ਸੂਬਿਆਂ ਵਿੱਚ ਵੀ ਇਸੇ ਤਰ੍ਹਾਂ ਦੇ ਅਪਰਾਧਾਂ ਨੂੰ ਅੰਜਾਮ ਦੇਣ ਲਈ ਜ਼ਿੰਮੇਵਾਰ ਸਨ। 

ਦੱਖਣੀ ਅਫ਼ਰੀਕਾ ਦੇ ਰਾਸ਼ਟਰੀ ਪੁਲਿਸ ਕਮਿਸ਼ਨਰ, ਫੈਨੀ ਮਾਸੇਮੋਲਾ ਨੇ ਕਿਹਾ ਕਿ "ਸਾਡਾ ਮੰਨਣਾ ਹੈ ਕਿ ਸਿੰਡੀਕੇਟ ਮ੍ਪੂਮਲੰਗਾ ਅਤੇ ਗੌਟੇਂਗ ਸਮੇਤ ਸੂਬੇ ਵਿਚ ਕਈ ਕੈਸ਼-ਇਨ-ਟ੍ਰਾਂਜ਼ਿਟ (ਸੀਆਈਟੀ) ਡਕੈਤੀਆਂ ਵਿਚ ਸ਼ਾਮਲ ਹੈ। ਕਰੀਬ 90 ਮਿੰਟ ਤੱਕ ਚੱਲੀ ਗੋਲੀਬਾਰੀ ਵਿਚ ਇੱਕ ਪੁਲਿਸ ਅਧਿਕਾਰੀ ਜ਼ਖਮੀ ਹੋ ਗਿਆ। ਅਸੀਂ ਪੁਲਿਸ ਫੋਰਸ ਦੇ ਨਾਲ ਉਸ ਇਮਾਰਤ 'ਤੇ ਪਹੁੰਚੇ ਜਿੱਥੋਂ ਇਹ ਗਿਰੋਹ ਚੱਲ ਰਿਹਾ ਸੀ। ਇਸੇ ਦੌਰਾਨ ਸ਼ੱਕੀ ਲੁਟੇਰਿਆਂ ਨੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਫਿਰ ਜਵਾਬੀ ਕਾਰਵਾਈ ਕੀਤੀ, ਜਿਸ ਵਿਚ 18 ਸ਼ੱਕੀ ਮਾਰੇ ਗਏ। ਇਸ ਤੋਂ ਇਲਾਵਾ 4 ਹੋਰ ਲੁਟੇਰਿਆਂ ਨੂੰ ਵੱਖ-ਵੱਖ ਥਾਵਾਂ ਤੋਂ ਕਾਬੂ ਕੀਤਾ ਗਿਆ।