Donald Trump ਦਾ ਦਾਅਵਾ : ਭਾਰਤ ਨੇ ਅਮਰੀਕਾ ’ਤੇ ਟੈਰਿਫ਼ ਘਟਾਉਣ ਦੀ ਕੀਤੀ ਪੇਸ਼ਕਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਿਹਾ : ਹੁਣ ਹੋ ਚੁੱਕੀ ਹੈ ਦੇਰ, ਭਾਰਤ ਨੂੰ ਪਹਿਲਾਂ ਹੀ ਘਟਾਉਣਾ ਚਾਹੀਦਾ ਸੀ ਟੈਰਿਫ

Donald Trump claims: India has offered to reduce tariffs on America

India reduce tariffs news : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਭਾਰਤ ਨੇ ਹੁਣ ਅਮਰੀਕਾ ’ਤੇ ਟੈਰਿਫ ਘਟਾਉਣ ਦੀ ਪੇਸ਼ਕਸ਼ ਕੀਤੀ ਹੈ ਪਰ ਹੁਣ ਬਹੁਤ ਦੇਰ ਹੋ ਚੁੱਕੀ ਹੈ। ਭਾਰਤ ਨਾਲ ਵਪਾਰਕ ਸਬੰਧਾਂ ਨੂੰ ਇਕਪਾਸੜ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਅਮਰੀਕਾ ਨੂੰ ਬਹੁਤ ਸਾਰੀਆਂ ਚੀਜ਼ਾਂ ਵੇਚਦਾ ਹੈ, ਪਰ ਅਮਰੀਕਾ ਭਾਰਤ ਨੂੰ ਬਹੁਤ ਘੱਟ ਚੀਜ਼ਾਂ ਵੇਚਣ ਦੇ ਯੋਗ ਹੈ।

ਟਰੰਪ ਨੇ ਟਰੂਥ ਸੋਸ਼ਲ ’ਤੇ ਲਿਖਿਆ ਕਿ ਭਾਰਤ ਨੇ ਅਮਰੀਕੀ ਸਾਮਾਨ ’ਤੇ ਬਹੁਤ ਜ਼ਿਆਦਾ ਟੈਰਿਫ ਲਗਾਏ ਹਨ, ਜਿਸ ਨਾਲ ਅਮਰੀਕੀ ਕੰਪਨੀਆਂ ਲਈ ਭਾਰਤ ਵਿੱਚ ਸਾਮਾਨ ਵੇਚਣਾ ਔਖਾ ਹੋ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਆਪਣਾ ਜ਼ਿਆਦਾਤਰ ਤੇਲ ਅਤੇ ਫੌਜੀ ਉਪਕਰਣ ਅਮਰੀਕਾ ਤੋਂ ਨਹੀਂ ਸਗੋਂ ਰੂਸ ਤੋਂ ਖਰੀਦਦਾ ਹੈ। ਟਰੰਪ ਨੇ ਇਸਨੂੰ ਕਈ ਸਾਲ ਪੁਰਾਣੀ ਸਮੱਸਿਆ ਦੱਸਿਆ ਅਤੇ ਕਿਹਾ ਕਿ ਭਾਰਤ ਨੂੰ ਟੈਰਿਫ ਪਹਿਲਾਂ ਹੀ ਘਟਾਉਣੇ ਚਾਹੀਦੇ ਸਨ।
ਟਰੰਪ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਕੁਝ ਘੰਟੇ ਪਹਿਲਾਂ ਹੀ ਪ੍ਰਧਾਨ ਮੰਤਰੀ ਮੋਦੀ ਨੇ ਐੱਸ.ਸੀ.ਓ. ਸੰਮੇਲਨ ਦੌਰਾਨ ਚੀਨ ਵਿੱਚ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ ਕੀਤੀ ਹੈ। ਦੂਜੇ ਪਾਸੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਭਾਰਤ-ਅਮਰੀਕਾ ਭਾਈਵਾਲੀ 21ਵੀਂ ਸਦੀ ਦੀ ਸਭ ਤੋਂ ਖਾਸ ਭਾਈਵਾਲੀ ਹੈ। ਉਨ੍ਹਾਂ ਕਿਹਾ ਕਿ ਇਸ ਮਹੀਨੇ ਦੋਵੇਂ ਦੇਸ਼ ਆਪਣੇ ਲੋਕਾਂ, ਤਰੱਕੀ ਅਤੇ ਨਵੀਆਂ ਸੰਭਾਵਨਾਵਾਂ ’ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਨਵੀਂ ਤਕਨਾਲੋਜੀ, ਕਾਰੋਬਾਰ, ਰੱਖਿਆ ਅਤੇ ਆਪਸੀ ਸਬੰਧਾਂ ਨਾਲ ਇਹ ਦੋਸਤੀ ਹੋਰ ਡੂੰਘੀ ਹੁੰਦੀ ਜਾ ਰਹੀ ਹੈ।
ਮਾਰਕੋ ਰੂਬੀਓ ਨੇ ਕਿਹਾ ਕਿ ਇਹ ਦੋਸਤੀ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਪਿਆਰ ਅਤੇ ਵਿਸ਼ਵਾਸ ’ਤੇ ਚੱਲਦੀ ਹੈ। ਦੋਵੇਂ ਦੇਸ਼ ਇਕੱਠੇ ਨਵੇਂ ਮੌਕਿਆਂ ਦੀ ਖੋਜ ਕਰ ਰਹੇ ਹਨ, ਜਿਵੇਂ ਕਿ ਤਕਨਾਲੋਜੀ, ਰੱਖਿਆ ਅਤੇ ਸੱਭਿਆਚਾਰ ਵਿੱਚ ਇੱਕ ਦੂਜੇ ਦਾ ਸਮਰਥਨ ਕਰਨਾ।