Italian Prime Minister ਮੇਲੋਨੀ ਦੀ ਅਸ਼ਲੀਲ ਡੀਪਫੇਕ ਫੋਟੋ ਵਾਇਰਲ ਕਰਨ ਵਾਲੀ ਵੈੱਬਸਾਈਟ ਹੋਈ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

1.7 ਲੱਖ ਲੋਕਾਂ ਨੇ ਵੈਬਸਾਈਟ ਨੂੰ ਬੰਦ ਕਰਨ ਵਾਲੀ ਪਟੀਸ਼ਨ ’ਤੇ ਕੀਤੇ ਸਨ ਦਸਤਖਤ

Website that made a pornographic deepfake photo of Italian Prime Minister Meloni viral has been shut down

ਇਟਲੀ : ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਦੀਆਂ ਅਸ਼ਲੀਲ ਡੀਪਫੇਕ ਫੋਟੋਆਂ ਪੋਸਟ ਕਰਨ ਵਾਲੀ ‘ਫੀਕਾ’ ਨਾਮ ਦੀ ਵੈਬਸਾਈਟ ਬੰਦ ਹੋ ਗਈ ਹੈ।  ਇਹ ਸਾਈਟ ਔਰਤਾਂ ਦੀਆਂ ਇਤਰਾਜ਼ਯੋਗ ਫੋਟੋਆਂ ਅਤੇ ਵੀਡੀਓ ਪੋਸਟ ਕਰਦੀ ਸੀ, ਜੋ ਪਿਛਲੇ 20 ਸਾਲਾਂ ਤੋਂ ਸਰਗਰਮ ਸੀ। ਇਸ ਦੇ 7 ਲੱਖ ਸਬਸਕ੍ਰਾਈਬਰ ਸਨ ਅਤੇ ਇਸ ’ਤੇ ਕੋਈ ਵੀ ਯੂਜ਼ਰ ਅਸ਼ਲੀਲ ਸਮੱਗਰੀ ਅਪਲੋਡ ਕਰ ਸਕਦਾ ਸੀ।

ਇਸ ਸਾਈਟ ’ਤੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ, ਵਿਰੋਧੀ ਧਿਰ ਦੀ ਨੇਤਾ ਐਲੀ ਸ਼ਲੀਨ, ਯੂਰਪੀਅਨ ਯੂਨੀਅਨ ਦੀ ਸੰਸਦ ਮੈਂਬਰ ਅਲੇਸੈਂਡਰਾ ਮੋਰੇਟੀ ਅਤੇ ਇਨਫਲੂਐਂਸਰ ਕਿਆਰਾ ਫੇਰਾਗਨਾਨੀ ਵਰਗੀਆਂ ਮਸ਼ਹੂਰ ਔਰਤਾਂ ਦੀਆਂ ਨਕਲੀ ਡੀਪਫੇਕ ਫੋਟੋਆਂ ਪੋਸਟ ਕੀਤੀਆਂ ਗਈਆਂ ਸਨ। 
ਪਹਿਲੀ ਵਾਰ ਸੰਸਦ ਮੈਂਬਰ ਮੋਰੇਤੀ ਨੇ ਸਾਈਟ ਵਿਰੁੱਧ ਕੇਸ ਦਾਇਰ ਕੀਤਾ, ਜਿਸ ਤੋਂ ਬਾਅਦ #ਮੀਂ ਟੂ ਵਰਗੀ ਮੁਹਿੰਮ ਸ਼ੁਰੂ ਹੋਈ ਅਤੇ 1.7 ਲੱਖ ਲੋਕਾਂ ਨੇ ਇਸਨੂੰ ਬੰਦ ਕਰਨ ਲਈ ਪਟੀਸ਼ਨ ’ਤੇ ਦਸਤਖਤ ਕੀਤੇ। ਭਾਰੀ ਵਿਰੋਧ ਪ੍ਰਦਰਸ਼ਨਾਂ ਅਤੇ ਪੁਲਿਸ ਦੀ ਸਖ਼ਤੀ ਤੋਂ ਬਾਅਦ ਇਸਦੇ ਮਾਲਕ ਨੇ ਆਖਰਕਾਰ ਵੈੱਬਸਾਈਟ ਨੂੰ ਬੰਦ ਕਰ ਦਿੱਤਾ।

ਪੀਐਮ ਮੇਲੋਨੀ ਨੇ ਇਸਨੂੰ ‘ਸ਼ਰਮਨਾਕ’ ਦੱਸਿਆ ਅਤੇ ਕਿਹਾ ਕਿ 2025 ’ਚ ਵੀ ਔਰਤਾਂ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀਆਂ ਕਾਰਵਾਈਆਂ ਅਸਵੀਕਾਰਨਯੋਗ ਹਨ। ਇਸ ਤੋਂ ਪਹਿਲਾਂ ‘ਮੀਆ ਮੋਗਲੀ’ ਨਾਮ ਦਾ ਇੱਕ ਫੇਸਬੁੱਕ ਪੇਜ ਵੀ ਵਿਵਾਦਾਂ ਵਿੱਚ ਘਿਰਿਆ ਹੋਇਆ ਸੀ, ਜਿਸ ਵਿੱਚ ਲੋਕ ਆਪਣੀਆਂ ਪਤਨੀਆਂ ਜਾਂ ਪ੍ਰੇਮਿਕਾਵਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਪੋਸਟ ਕਰਦੇ ਸਨ। ਵਿਰੋਧ ਤੋਂ ਬਾਅਦ ਮੇਟਾ ਨੇ ਪੇਜ ਨੂੰ ਹਟਾ ਦਿੱਤਾ ਸੀ।