ਬੰਗਲਾਦੇਸ਼ ਦੇ ਇਤਹਾਸ 'ਚ ਪਹਿਲੀ ਵਾਰ ਮਹਿਲਾ ਨੂੰ ਮਿਲਿਆ ਮੇਜਰ ਜਨਰਲ ਦਾ ਅਹੁਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬੰਗਲਾਦੇਸ਼ ਦੇ ਇਤਹਾਸ 'ਚ ਪਹਿਲੀ ਵਾਰ ਕਿਸੇ ਮਹਿਲਾ ਅਧਿਕਾਰੀ ਨੂੰ ਮੇਜਰ ਜਨਰਲ ਬਣਾਇਆ ਗਿਆ ਹੈ। ਆਰਮੀ ਚੀਫ ਜਨਰਲ ਅਜੀਜ ਅਹਿਮਦ ਅਤੇ ਕਵਾਰਟਰਮਾਸਟਰ ਜਨਰਲ ਲੈਫਟਿ...

Bangladesh appointed Susane Giti as woman major general

ਢਾਕਾ: ਬੰਗਲਾਦੇਸ਼ ਦੇ ਇਤਹਾਸ 'ਚ ਪਹਿਲੀ ਵਾਰ ਕਿਸੇ ਮਹਿਲਾ ਅਧਿਕਾਰੀ ਨੂੰ ਮੇਜਰ ਜਨਰਲ ਬਣਾਇਆ ਗਿਆ ਹੈ। ਆਰਮੀ ਚੀਫ ਜਨਰਲ ਅਜੀਜ ਅਹਿਮਦ ਅਤੇ ਕਵਾਰਟਰਮਾਸਟਰ ਜਨਰਲ ਲੈਫਟਿਨੈਂਟ ਜਨਰਲ ਮੁਹੰਮਦ ਸ਼ੰਸੁਲ ਹੱਕ ਨੇ ਫੌਜ ਦੇ ਸਿਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿਚ ਸੁਸੇਨ ਗਿਤੀ ਨੂੰ ਉਨ੍ਹਾਂ ਦਾ ਬੈਜ ਪ੍ਰਦਾਨ ਕੀਤਾ। ਇੰਟਰ - ਸਰਵਿਸਿਸ ਪਬਲਿਕ ਰਿਲੇਸ਼ਨਸ (ਆਈਐਸਪੀਆਰ) ਨੇ ਇਸ ਦੀ ਜਾਣਕਾਰੀ ਦਿਤੀ। 

ਮੀਡੀਆ ਰਿਪੋਰਟ ਦੇ ਮੁਤਾਬਕ, ਮੇਜਰ ਜਨਰਲ ਗਿਤੀ ਦੇ ਪਤੀ ਬ੍ਰੀਗੇਡੀਅਰ ਜਨਰਲ (ਰਿਟਾਇਰਡ) ਮੁਹੰਮਦ ਹੁਸੈਨ ਸਾਦ ਅਪਣੇ ਆਪ ਵੀ ਫੌਜ ਦੇ ਮਾਹਰ ਫਿਜ਼ਿਸ਼ੀਅਨ ਹਨ। ਗਿਤੀ ਨੇ 1985 ਵਿਚ ਰਾਜਸ਼ਾਹੀ ਮੈਡੀਕਲ ਕਾਲਜ ਤੋਂ ਐਮਬੀਬੀਐਸ ਦੀ ਡਿਗਰੀ ਲਈ ਸੀ। 1986 ਵਿਚ ਉਨ੍ਹਾਂ ਨੇ ਬੰਗਲਾਦੇਸ਼ ਆਰਮੀ ਵਿਚ ਫਿਜ਼ਿਸ਼ਿਅਨ ਦੇ ਤੌਰ 'ਤੇ ਸੇਵਾ ਸ਼ੁਰੂ ਕੀਤੀ। 

ਗਿਤੀ ਨੇ ਕਈ ਫੌਜੀ ਹਸਪਤਾਲਾਂ ਤੋਂ ਇਲਾਵਾ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮੁਹਿੰਮਾਂ 'ਚ ਮਾਹਰ ਪੈਥੋਲਾਜਿਸਟ ਦੇ ਤੌਰ 'ਤੇ ਸੇਵਾਵਾਂ ਦਿੱਤੀਆਂ ਹਨ। ਸੁਸੇਨ ਗਿਤੀ ਫਿਲਹਾਲ ਆਰੰਡ ਫੋਰਸਿਸ ਮੈਡੀਕਲ ਕਾਲਜ ਵਿਚ ਪੈਥੋਲਾਜੀ ਵਿਭਾਗ ਦੀ ਪ੍ਰਧਾਨ ਹਨ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਦੇਸ਼ ਵਿਚ ਮਹਿਲਾ ਸਸ਼ਕਤੀਕਰਣ ਦਾ ਬਹੁਤ ਮੁਹਿੰਮ ਚਲਾਇਆ ਹੈ। ਆਈਐਸਪੀਆਰ ਦੀ ਇਕ ਪ੍ਰੈਸ ਰੀਲੀਜ਼ ਵਿਚ ਦੱਸਿਆ ਗਿਆ ਹੈ ਕਿ ਸੁਸੇਨ ਗਿਤੀ ਨੂੰ ਮੇਜਰ ਜਨਰਲ ਦਾ ਅਹੁਦਾ ਦੇਣਾ ਮਹਿਲਾ ਸਸ਼ਕਤੀਕਰਣ ਦੀ ਦਿਸ਼ਾ ਵਿਚ ਇਕ ਹੋਰ ਵੱਡਾ ਕਦਮ ਹੈ।