Australian immigration ਦੀ ਸਖ਼ਤੀ ਕਰਕੇ ਪੰਜਾਬੀ ਪਰਿਵਾਰ ਨੂੰ ਨਵੰਬਰ ਤੱਕ ਛੱਡਣਾ ਪਵੇਗਾ ਆਸਟਰੇਲੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਨਦੀਪ ਕੌਰ ਤੇ ਸਟਿਵਨ ਸਿੰਘ 2009 'ਚ ਗਏ ਸਨ ਆਸਟ੍ਰੇਲੀਆ

Punjabi family will have to leave Australia by November due to strict Australian immigration

Australian immigration news :  ਆਸਟ੍ਰੇਲੀਆਈ ਇਮੀਗ੍ਰੇਸ਼ਨ ਨੀਤੀਆਂ ਦੀ ਸਖ਼ਤੀ ਕਾਰਨ ਮੈਲਬੋਰਨ ਵਿੰਡਹਮ ਵੇਲ ਇਲਾਕੇ ਵਿਚ ਰਹਿ ਰਹੇ ਇਕ ਪੰਜਾਬੀ ਪਰਿਵਾਰ ਨੂੰ ਨਵੰਬਰ ਤੱਕ ਦੇਸ਼ ਛੱਡਣ ਦੇ ਹੁਕਮ ਦਿੱਤੇ ਗਏ ਹਨ। ਅਮਨਦੀਪ ਕੌਰ ਅਤੇ ਸਟਿਵਨ ਸਿੰਘ 2009 ਵਿਚ ਆਸਟ੍ਰੇਲੀਆ ਆਏ ਸਨ । ਉਹ ਪਿਛਲੇ ਕਈ ਸਾਲਾਂ ਤੋਂ ਆਰਜ਼ੀ ਵੀਜ਼ਿਆਂ ’ਤੇ ਇਥੇ ਆਪਣੀ ਜਿੰਦਗੀ ਬਤੀਤ ਕਰ ਰਹੇ ਹਨ ਅਤੇ ਕਈ ਵਾਰ ਪੱਕੀ ਰਿਹਾਇਸ਼ ਲਈ ਅਰਜ਼ੀਆਂ ਦਾਖ਼ਲ ਕਰ ਚੁੱਕੇ ਹਨ ਪਰ ਸਰਕਾਰੀ ਅਧਿਕਾਰੀਆਂ ਨੇ ਉਨ੍ਹਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਰੱਦ ਕਰਦੇ ਹੋਏ ਹੁਣ ਇਸ ਪਰਿਵਾਰ ਨੂੰ ਵਾਪਸ ਭਾਰਤ ਜਾਣ ਦਾ ਹੁਕਮ ਜਾਰੀ ਕਰ ਦਿੱਤਾ ਹੈ।

ਇਸ ਫ਼ੈਸਲੇ ਨਾਲ ਉਨ੍ਹਾਂ ਦੇ 12 ਸਾਲਾ ਪੁੱਤਰ ਅਭਿਜੋਤ ਸਿੰਘ ਦਾ ਭਵਿੱਖ ਸਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ। ਅਭਿਜੋਤ ਆਸਟ੍ਰੇਲੀਆ ’ਚ ਜਨਮਿਆ ਹੈ ਅਤੇ ਆਸਟ੍ਰੇਲੀਆਈ ਨਾਗਰਿਕਤਾ ਰੱਖਦਾ ਹੈ। ਉਹ ਸਥਾਨਕ ਸਕੂਲ ਵਿਚ ਪੜ੍ਹਦਾ ਹੈ। ਮਨੁੱਖੀ ਹੱਥਾਂ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਸਿਰਫ ਇਮੀਗ੍ਰੇਸ਼ਨ ਨੀਤੀ ਦਾ ਨਹੀਂ, ਸਗੋਂ ਬੱਚੇ ਦੇ ਹੱਕਾਂ ਦਾ ਵੀ ਹੈ। ਬੱਚੇ ਨੂੰ ਆਪਣੇ ਮਾਪਿਆਂ ਨਾਲ ਰਹਿਣ ਦਾ ਹੱਕ ਹੈ ਅਤੇ ਸਰਕਾਰੀ ਫ਼ੈਸਲੇ ਨਾਲ ਇਹ ਹੱਕ ਖਤਰੇ ਵਿਚ ਪੈ ਰਿਹਾ ਹੈ।