ਲੰਡਨ : ਰਿਹਾਇਸ਼ੀ ਇਮਾਰਤ ਵਿਚ ਬਦਲਿਆ ਜਾਵੇਗਾ ਕੈਂਟ ਦਾ ਪੁਰਾਣਾ ਗੁਰਦੁਆਰਾ ਸਾਹਿਬ

ਏਜੰਸੀ

ਖ਼ਬਰਾਂ, ਕੌਮਾਂਤਰੀ

1873 'ਚ ਬਣੀ ਇਮਾਰਤ ਦਾ, ਪਹਿਲਾਂ ਚਰਚ ਤੇ ਫਿਰ 1968 'ਚ ਬਣਾਇਆ ਗਿਆ ਗੁਰੂ ਘਰ

Old Sikh temple in Kent to be turned into flats

14 ਰਿਹਾਇਸ਼ੀ ਅਪਾਰਟਮੈਂਟ ਅਤੇ ਇੱਕ ਲਾਇਬ੍ਰੇਰੀ ਸਮੇਤ ਦਿੱਤੀਆਂ ਜਾਣਗੀਆਂ ਕਈ ਸਹੂਲਤਾਂ 
ਲੰਡਨ .
ਕੈਂਟ ਦੀ ਇੱਕ ਢਹਿ-ਢੇਰੀ ਇਮਾਰਤ ਜਿੱਥੇ ਪਹਿਲਾਂ ਗੁਰਦੁਆਰਾ ਹੋਇਆ ਕਰਦਾ ਸੀ, ਨੂੰ ਹੁਣ ਰਿਹਾਇਸ਼ੀ ਅਪਾਰਟਮੈਂਟ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਜਾਣਕਾਰੀ ਅਨੁਸਾਰ ਇਹ ਪੁਰਾਤਨ ਇਮਾਰਤ ਨੂੰ 2020 ਵਿੱਚ ਢਾਹੇ ਜਾਣ ਦੀ ਤਿਆਰੀ ਕੀਤੀ ਗਈ ਸੀ ਪਰ ਇਸ ਕਾਰਵਾਈ ਵਿਰੁੱਧ ਆਵਾਜ਼ ਚੁੱਕੀ ਗਈ। ਕੌਂਸਲਰਾਂ ਨੇ ਇਸ ਜ਼ਮੀਨ ’ਤੇ 19 ਫਲੈਟਾਂ ਦੀ ਇਮਾਰਤ ਬਣਾਉਣ ਦੀ ਯੋਜਨਾ ਖ਼ਿਲਾਫ਼ ਵੋਟ ਪਾਈ ਸੀ। ਮੰਗ ਕੀਤੀ ਜਾ ਰਹੀ ਸੀ ਕਿ ਇਸ ਖਾਲੀ ਪਈ ਪੁਰਾਣੀ ਇਮਾਰਤ ਨੂੰ ਢਾਹਿਆ ਨਾ ਜਾਵੇ ਸਗੋਂ ਇਸ ਨੂੰ ਰਿਹਾਇਸ਼ੀ ਇਮਾਰਤ ਵਿਚ ਬਦਲਿਆ ਜਾਵੇ। ਨਵੀਂ ਅਰਜ਼ੀ, ਜੁਲਾਈ ਵਿੱਚ ਗ੍ਰੇਵਸੈਂਡ ਕੌਂਸਲ ਨੂੰ ਸੌਂਪੀ ਗਈ ਜਿਸ ਵਿੱਚ ਗੁਰਦੁਆਰਾ ਸਾਹਿਬ ਨੂੰ ਢਾਹੁਣ ਦੀ ਬਜਾਏ ਫਲੈਟਾਂ ਵਿੱਚ ਬਦਲਣ ਦੀਆਂ  ਯੋਜਨਾਵਾਂ ਦੀ ਰੂਪਰੇਖਾ ਦਿੱਤੀ ਗਈ ਸੀ।

ਗੁਰੂ ਨਾਨਕ ਦਰਬਾਰ ਗੁਰਦੁਆਰਾ ਪ੍ਰਬੰਧਕ ਟੀਮ ਦੇ ਬੁਲਾਰੇ ਨੇ ਦੱਸਿਆ, “ਸਾਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਜੀਬੀਸੀ (ਗਰੀਨ ਬਿਲਡਿੰਗ ਕੌਂਸਲ) ਨੇ ਮੌਜੂਦਾ ਇਮਾਰਤ ਨੂੰ ਬਦਲਣ ਲਈ ਗੁਰਦੁਆਰੇ ਦੀ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪਿਛਲੇ 10 ਸਾਲਾਂ ਵਿੱਚ ਅਰਜ਼ੀਆਂ ਅਤੇ ਅਪੀਲਾਂ ਜਮ੍ਹਾਂ ਹੋਣ ਦੇ ਨਾਲ ਇਹ ਇੱਕ ਲੰਬੀ ਪ੍ਰਕਿਰਿਆ ਰਹੀ ਹੈ।''

ਜਾਣਕਾਰੀ ਅਨੁਸਾਰ ਇਹ ਗੁਰਦੁਆਰਾ ਗ੍ਰੇਵਸੈਂਡ ਵਿੱਚ ਕਲੇਰੈਂਸ ਪਲੇਸ ਵਿਖੇ 1960 ਦੇ ਦਹਾਕੇ ਵਿੱਚ ਸ਼ੁਰੂ ਹੋਇਆ ਸੀ ਅਤੇ 2008 ਤੱਕ ਸਿੱਖ ਭਾਈਚਾਰਾ ਸ਼ਰਧਾ ਭਾਵਨਾ ਨਾਲ ਇਥੇ ਇਕੱਤਰ ਹੁੰਦਾ ਸੀ। ਹੁਣ ਸਿਖਾਂ ਵਲੋਂ ਕੀਤੀ ਜਾ ਰਹੀ ਮੰਗ ਨੂੰ ਬੂਰ ਪਿਆ ਹੈ ਅਤੇ ਗੁਰਦੁਆਰਾ ਸਾਹਿਬ ਵਾਲੀ ਜਗ੍ਹਾ ਨੂੰ 14 ਰਿਹਾਇਸ਼ੀ ਅਪਾਰਟਮੈਂਟਾਂ, ਇੱਕ ਲਾਇਬ੍ਰੇਰੀ ਅਤੇ ਕਚਰਾ ਇਕੱਠਾ ਕਰਨ ਦੀਆਂ ਸਹੂਲਤਾਂ ਵਿੱਚ ਤਬਦੀਲ ਕੀਤਾ ਜਾਵੇਗਾ।

ਇਹ ਇਮਾਰਤ ਅਸਲ ਵਿੱਚ 1873 ਵਿੱਚ ਮਿਲਟਨ ਕੌਂਗਰੀਗੇਸ਼ਨਲ ਚਰਚ ਅਤੇ ਲੈਕਚਰ ਹਾਲ ਦੇ ਰੂਪ ਵਿੱਚ 1968 ਵਿੱਚ ਗੁਰਦੁਆਰਾ ਬਣਨ ਤੋਂ ਪਹਿਲਾਂ ਬਣਾਈ ਗਈ ਸੀ। 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਲੰਡਨ, ਗ੍ਰੇਵਸੈਂਡ, ਬਰਮਿੰਘਮ, ਬੈੱਡਫੋਰਡ, ਕੋਵੈਂਟਰੀ, ਵੁਲਵਰਹੈਂਪਟਨ, ਬ੍ਰੈਡਫੋਰਡ, ਲੀਡਜ਼, ਡਰਬੀ ਅਤੇ ਨੌਟਿੰਘਮ ਵਿੱਚ ਕੁਝ ਸਭ ਤੋਂ ਵੱਡੇ ਭਾਈਚਾਰਿਆਂ ਦੇ ਨਾਲ, ਯੂਕੇ ਵਿੱਚ 420,196 ਸਿੱਖ ਸਨ।

ਮੰਨਿਆ ਜਾਂਦਾ ਹੈ ਕਿ 15,000 ਤੋਂ ਵੱਧ ਸਿੱਖ ਗ੍ਰੇਵਸੈਂਡ ਅਤੇ ਆਸ-ਪਾਸ ਦੇ ਉਪਨਗਰਾਂ ਵਿੱਚ ਰਹਿੰਦੇ ਹਨ, ਜੋ ਕਿ ਗ੍ਰੇਵਸੈਮ ਦੀ ਕੁੱਲ ਆਬਾਦੀ ਦਾ 15 ਪ੍ਰਤੀਸ਼ਤ ਤੋਂ ਵੱਧ ਹੈ, ਜਿਸ ਵਿੱਚ ਹੁਣ ਗ੍ਰੇਵਸੈਂਡ ਸ਼ਾਮਲ ਹੈ। ਕੈਂਟ ਔਨਲਾਈਨ ਦੀ ਰਿਪੋਰਟ ਅਨੁਸਾਰ, ਪੰਜਾਬ ਤੋਂ ਬਹੁਤ ਸਾਰੇ ਸਿੱਖ ਯੁੱਧ ਤੋਂ ਬਾਅਦ ਬਰਤਾਨੀਆ ਆਏ ਜਿਨ੍ਹਾਂ ਨੇ ਨਦੀ ਦੇ ਕੰਢੇ ਵੱਸੇ ਸ਼ਹਿਰ ਦੇ ਪੇਪਰ ਮਿੱਲ ਉਦਯੋਗ ਵਿੱਚ ਅਤੇ ਬਾਅਦ ਵਿੱਚ ਡਾਰਟਫੋਰਡ ਟਨਲ ਵਰਗੇ ਵੱਡੇ ਨਿਰਮਾਣ ਪ੍ਰੋਜੈਕਟਾਂ ਵਿੱਚ ਕੰਮ ਕੀਤਾ।

ਕੈਂਟ ਪਹੁੰਚਣ ਵਾਲੇ ਪਹਿਲੇ ਸਿੱਖਾਂ ਬਾਰੇ 2002 ਦੀ ਇੱਕ ਚੈਨਲ 4 ਦਸਤਾਵੇਜ਼ੀ ਦੇ ਅਨੁਸਾਰ, ਜ਼ਿਆਦਾਤਰ ਸਿੱਖ ਨਿਵਾਸ ਪੀਅਰ ਰੋਡ ਵਿੱਚ ਸਨ, ਜਿਸ ਨੂੰ ਸਿੱਖ ਸਟ੍ਰੀਟ ਵੀ ਕਿਹਾ ਜਾਂਦਾ ਹੈ। 1960 ਦੇ ਦਹਾਕੇ ਦੇ ਅਖੀਰ ਤੱਕ, ਸਿੱਖ ਧਾਰਮਿਕ ਸੇਵਾਵਾਂ ਲਈ ਐਡਵਿਨ ਸਟਰੀਟ 'ਤੇ ਇੱਕ ਘਰ ਵਿੱਚ ਇਕੱਠੇ ਹੋਏ, ਅਤੇ ਫਿਰ ਕਲੇਰੈਂਸ ਪਲੇਸ ਦੇ ਗੁਰਦੁਆਰੇ ਵਿੱਚ ਚਲੇ ਗਏ। ਸਡਿੰਗਟਨ ਸਟਰੀਟ ਵਿੱਚ ਨਵਾਂ ਗੁਰਦੁਆਰਾ ਯੂਰਪ ਦੇ ਸਭ ਤੋਂ ਵੱਡੇ ਗੁਰਦੁਆਰਿਆਂ ਵਿੱਚੋਂ ਇੱਕ ਹੋਣ ਦਾ ਦਾਅਵਾ ਕਰਦਾ ਹੈ।ਇਹ ਨਵੰਬਰ 2010 ਵਿੱਚ ਖੋਲ੍ਹਿਆ ਗਿਆ ਸੀ ਅਤੇ 18 ਮਿਲੀਅਨ ਪੌਂਡ ਦੀ ਲਾਗਤ ਨਾਲ ਬਣਾਇਆ ਗਿਆ ਸੀ।