ਆਸਟ੍ਰੇਲੀਆਈ ਮੰਤਰੀ ਨੇ ਦਿਲਜੀਤ ਦੋਸਾਂਝ 'ਤੇ ਨਸਲੀ ਟਿੱਪਣੀਆਂ ਦੀ ਕੀਤੀ ਨਿੰਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

'ਆਸਟ੍ਰੇਲੀਆ ਵਿਚ ਨਸਲੀ ਵਿਤਕਰੇ ਦੀ ਕੋਈ ਥਾਂ ਨਹੀਂ ਹੈ ਅਤੇ ਸਾਡੇ ਦੇਸ਼ ਵਿਚ ਆਉਣ ਵਾਲੇ ਸੈਲਾਨੀਆਂ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ'

Australian minister condemns racist remarks against Diljit Dosanjh

Australian minister Julian Hill condemns racist remarks against Diljit Dosanjh: ਭਾਰਤੀ ਸੰਗੀਤ ਆਈਕਨ ਦਿਲਜੀਤ ਦੋਸਾਂਝ ਦੇ ਆਸਟਰੇਲੀਆਈ ਦੌਰੇ ਦੌਰਾਨ ਨਸਲੀ ਦੁਰਵਿਵਹਾਰ ਦੀ ਇਕ ਲਹਿਰ ਦੇ ਸਖ਼ਤ ਜਵਾਬ ਵਿਚ, ਬਹੁ-ਸਭਿਆਚਾਰਕ ਮਾਮਲਿਆਂ ਦੇ ਸਹਾਇਕ ਮੰਤਰੀ ਜੂਲੀਅਨ ਹਿੱਲ (ਐਮਪੀ) ਨੇ ਜਨਤਕ ਤੌਰ ’ਤੇ ਪੁਸ਼ਟੀ ਕੀਤੀ ਹੈ ਕਿ ਆਸਟਰੇਲੀਆ ਵਿਚ ਸੈਲਾਨੀਆਂ ਅਤੇ ਵਿਦੇਸ਼ੀ ਕਲਾਕਾਰਾਂ ਵਿਰੁਧ ਨਸਲੀ ਵਿਤਕਰੇ ਲਈ ਕੋਈ ਥਾਂ ਨਹੀਂ ਹੈ।

ਮੰਤਰੀ ਹਿੱਲ ਨੇ ਕਿਹਾ ਕਿ ਦੋਸਾਂਝ ਜੋ ਔਰਾ ਟੂਰ-2025 ਲਈ ਆਸਟਰੇਲੀਆ ਆਏ ਹਨ ਨੂੰ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪਿਆ। ਮੰਤਰੀ ਨੇ ਕਿਹਾ ਕਿ ਆਸਟ੍ਰੇਲੀਆ ਵਿਚ ਨਸਲੀ ਵਿਤਕਰੇ ਦੀ ਕੋਈ ਥਾਂ ਨਹੀਂ ਹੈ ਅਤੇ ਸਾਡੇ ਦੇਸ਼ ਵਿਚ ਆਉਣ ਵਾਲੇ ਸੈਲਾਨੀਆਂ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ ।

ਹਿੱਲ ਦੀਆਂ ਟਿੱਪਣੀਆਂ ਆਨਲਾਈਨ ਨਫ਼ਰਤ ਭਰੇ ਭਾਸ਼ਣ ਦੇ ਸੁਰੱਖਿਆ ਅਤੇ ਸਾਖ਼ ਪ੍ਰਭਾਵ ਬਾਰੇ ਵਧਦੀ ਚਿੰਤਾ ਦੇ ਵਿਚਕਾਰ ਆਈਆਂ ਹਨ, ਖ਼ਾਸ ਕਰ ਕੇ ਇਕ ਬਹੁ-ਸਭਿਆਚਾਰਕ ਸਮਾਜ ਵਿਚ ਜਿੱਥੇ ਵਿਦੇਸ਼ਾਂ ਤੋਂ ਆਉਣ ਵਾਲੇ ਕਲਾਕਾਰ ਸੱਭਿਆਚਾਰਕ ਕੂਟਨੀਤੀ ਅਤੇ ਵਪਾਰ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। 

ਪਰਥ ਤੋਂ ਪਿਆਰਾ ਸਿੰਘ ਨਾਭਾ ਦੀ ਰਿਪੋਰਟ