ਮੈਕਸੀਕੋ ਦੇ ਇਕ ਸ਼ਾਪਿੰਗ ਸੈਂਟਰ ਵਿੱਚ ਹੋਇਆ ਵੱਡਾ ਧਮਾਕਾ, 22 ਮੌਤਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮਰਨ ਵਾਲਿਆਂ ਵਿੱਚ ਜ਼ਿਆਦਾਤਰ ਨਾਬਾਲਗ ਸ਼ਾਮਲ, ਧਮਾਕੇ ਨਾਲ ਨੇੜਲੀਆਂ ਇਮਾਰਤਾਂ ਵਿਚ ਆਈਆਂ ਤਰੇੜਾਂ

Mexico Huge explosion News

Mexico Huge explosion in a shopping center News: ਮੈਕਸੀਕੋ ਦੇ ਸੋਨੋਰਾ ਰਾਜ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਹਰਮੋਸਿਲੋ ਸ਼ਹਿਰ ਵਿੱਚ ਇੱਕ ਸਟੋਰ ਵਿੱਚ ਭਿਆਨਕ ਅੱਗ ਲੱਗ ਗਈ। ਇਸ ਦਰਦਨਾਕ ਹਾਦਸੇ ਵਿਚ ਕਈ ਬੱਚਿਆਂ ਸਮੇਤ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਦਰਜਨ ਤੋਂ ਵੱਧ ਹੋਰ ਜ਼ਖ਼ਮੀ ਹੋ ਗਏ।

ਸੋਨੋਰਾ ਸਟੇਟ ਦੇ ਅਟਾਰਨੀ ਜਨਰਲ ਗੁਸਤਾਵੋ ਸਾਲਸ ਨੇ ਕਿਹਾ ਕਿ ਜ਼ਿਆਦਾਤਰ ਮੌਤਾਂ ਧੂੰਏ ਵਿਚ ਦਮ ਘਟਣ ਕਾਰਨ ਹੋਈਆਂ ਕਿਉਂਕਿ ਅੱਗ ਲੱਗਣ ਤੋਂ ਬਾਅਦ ਧੂੰਆਂ ਤੇਜ਼ੀ ਨਾਲ ਸਟੋਰ ਵਿੱਚ ਫੈਲ ਗਿਆ। ਫੋਰੈਂਸਿਕ ਟੀਮਾਂ ਨੇ ਲਾਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਧਮਾਕੇ ਜਾਂ ਅੱਗ ਲੱਗਣ ਦਾ ਕਾਰਨ ਸੰਭਾਵਿਤ ਬਿਜਲੀ ਦੇ ਨੁਕਸ ਨੂੰ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਸ਼ਹਿਰ ਦੇ ਫਾਇਰ ਚੀਫ਼ ਨੇ ਕਿਹਾ ਕਿ ਇਹ ਪਤਾ ਲਗਾਉਣ ਲਈ ਅਜੇ ਵੀ ਜਾਂਚ ਜਾਰੀ ਹੈ ਕਿ ਕੀ ਧਮਾਕਾ ਹੋਇਆ ਹੈ।