ਚਿਕਨ-ਅੰਡਾ ਯੋਜਨਾ ਦੇ ਮਜ਼ਾਕ ਦਾ ਇਮਰਾਨ ਨੇ ਦਿਤਾ ਜਵਾਬ
ਇਮਰਾਨ ਖਾਨ ਨੇ ਇਸ ਦੇ ਬਚਾਅ ਦੇ ਹੱਕ ਵਿਚ ਇਕ ਲੇਖ ਸਾਂਝਾ ਕੀਤਾ ਜੋ ਕਿ ਬਿਲ ਗੇਟਸ ਦੀ ਚਿਕਨ ਯੋਜਨਾ ਨਾਲ ਸਬੰਧਤ ਸੀ।
ਇਸਲਾਮਾਬਾਦ , ( ਭਾਸ਼ਾ ) : ਪਾਕਿਸਤਾਨ ਦੀ ਗਰੀਬੀ ਮਿਟਾਉਣ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋ ਚਿਕਨ-ਅੰਡਾ ਯੋਜਨਾ ਪੇਸ਼ ਕੀਤੀ ਗਈ ਹੈ। ਜਿਸ ਦੇ ਅਧੀਨ ਗਰੀਬ ਔਰਤਾਂ ਨੂੰ ਅੰਡਾ ਅਤੇ ਚਿਕਨ ਦਿਤਾ ਜਾਵੇਗਾ। ਪਰ ਉਨ੍ਹਾਂ ਦੀ ਇਸ ਗੱਲ ਦਾ ਲੋਕਾਂ ਵੱਲੋਂ ਟਵਿੱਟਰ 'ਤੇ ਬੁਹਤ ਮਜ਼ਾਕ ਬਣਾਇਆ ਗਿਆ। ਅਪਣੀ ਸਰਕਾਰ ਦੇ 100 ਦਿਨ ਪੂਰੇ ਹੋਣ ਸਬੰਧੀ ਆਯੋਜਿਤ ਕੀਤੀ ਗਈ ਕਾਨਫਰੰਸ ਦੌਰਾਨ ਇਮਰਾਨ ਖਾਨ ਨੇ ਕਿਹਾ ਕਿ ਸਰਕਾਰ ਗਰੀਬ ਔਰਤਾਂ ਨੂੰ ਅੰਡਾ ਅਤੇ ਚਿਕਨ ਉਪਲਬਧ ਕਰਵਾਏਗੀ, ਤਾਂ ਕਿ ਉਹ ਮੁਰਗੀ ਪਾਲਨ ਦਾ ਸਵੈ-ਰੋਜ਼ਗਾਰ ਸ਼ੁਰੂ ਕਰ ਸਕਣ।
ਉਨ੍ਹਾਂ ਕਿਹਾ ਕਿ ਯੋਜਨਾ ਦੀ ਜਾਂਚ ਕੀਤੀ ਜਾਵੇਗੀ ਅਤੇ ਸਰਕਾਰ ਉਨ੍ਹਾਂ ਨੂੰ ਟੀਕੇ ਵੀ ਉਪਲਬਧ ਕਰਵਾਏਗੀ ਤਾਂ ਕਿ ਚਿਕਨ ਦੀ ਗਿਣਤੀ ਵਧਾਈ ਜਾ ਸਕੇ। ਪਰ ਟਵਿੱਟਰ 'ਤੇ ਪਾਕਿਸਤਾਨ ਪ੍ਰਧਾਨ ਮੰਤਰੀ ਦੀ ਚਿਕਨ-ਅੰਡਾ ਯੋਜਨਾ ਦਾ ਮਜ਼ਾਕ ਬਣਾਇਆ ਗਿਆ। ਅਪਣੀ ਯੋਜਨਾ ਦਾ ਇਸ ਤਰ੍ਹਾਂ ਟਵਿੱਟਰ 'ਤੇ ਮਜ਼ਾਕ ਬਣਦਾ ਦੇਖ ਇਮਰਾਨ ਖਾਨ ਨੇ ਇਸ ਦੇ ਬਚਾਅ ਦੇ ਹੱਕ ਵਿਚ ਇਕ ਲੇਖ ਸਾਂਝਾ ਕੀਤਾ ਜੋ ਕਿ ਬਿਲ ਗੇਟਸ ਦੀ ਚਿਕਨ ਯੋਜਨਾ ਨਾਲ ਸਬੰਧਤ ਸੀ। ਇਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਉਪਨਿਵੇਸ਼ਕਾਂ ਲਈ
ਜੇਕਰ ਦੇਸ਼ ਦੀ ਗਰੀਬੀ ਨੂੰ ਖਤਮ ਕਰਨ ਲਈ ਚਿਕਨ ਦੀ ਗੱਲ ਕਹੀ ਜਾਵੇ ਤਾਂ ਉਸ ਦਾ ਮਜ਼ਾਕ ਬਣਾਇਆ ਜਾਂਦਾ ਹੈ ਪਰ ਜੇਕਰ ਕੋਈ ਵਿਦੇਸ਼ੀ ਗੱਲ ਕਰੇਂ ਤਾਂ ਉਸ ਨੂੰ ਉਸ ਦਾ ਹੁਨਰ ਸਮਝਿਆ ਜਾਂਦਾ ਹੈ। ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ ਨੇ ਵੀ ਉਨ੍ਹਾਂ ਦੀ ਇਸ ਯੋਜਨਾ ਦਾ ਸਮਰਥਨ ਕਰਦੇ ਹੋਏ ਟਵੀਟ ਕਰਦਿਆਂ ਲਿਖਿਆ ਕਿ ਮਾਈਕਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਨੇ ਅਫਰੀਕਾ ਵਿਚ ਜਿਆਦਾਤਰ ਗਰੀਬ
ਲੋਕਾਂ ਦੀ ਮਦਦ ਕਰਨ ਲਈ ਇਕ ਮੁਹਿੰਮ ਚਲਾਈ ਸੀ। ਜਿਸ ਦੇ ਅਧੀਨ ਲੋਕਾਂ ਨੂੰ ਚਿਕਨ ਦਿਤੇ ਗਏ ਸੀ। ਹਾਲਾਂਕਿ ਜਦੋਂ ਪੀਐਮ ਇਮਰਾਨ ਖਾਨ ਨੇ ਇਸ ਸਬੰਧੀ ਕਿਹਾ ਤਾਂ ਉਹ ਇਕ ਮੁੱਦਾ ਬਣ ਗਿਆ। ਇਮਰਾਨ ਖਾਨ ਦੀ ਇਸ ਟਿੱਪਣੀ 'ਤੇ ਕੁਝ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਚਿਕਨ ਨੇ ਉਸ ਦਿਨ ਅੰਡਾ ਨਹੀਂ ਦਿਤਾ ਤਾਂ ਕੀ ਉਹ ਉਸ ਨੂੰ ਟੀਕਾ ਦੇਣਗੇ? ਤਾਂ ਕਿਸੇ ਨੇ ਕਿਹਾ ਕਿ ਕੀ ਪੀਐਮ ਹਾਊਸ ਦੀ ਬੈਠਕ ਵਿਚ ਕੀ ਉਹ ਇਨ੍ਹਾਂ ਗੱਲਾਂ 'ਤੇ ਹੀ ਵਿਚਾਰ-ਵਟਾਂਦਰਾ ਕਰਦੇ ਹਨ?