ਚੀਨ ਨੇ ਬਣਾਇਆ ਅਪਣਾ ਸੂਰਜ, ਹੋਵੇਗਾ ਅਸਲੀ ਸੂਰਜ ਨਾਲੋਂ 10 ਗੁਣਾ ਜ਼ਿਆਦਾ ਤਾਕਤਵਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਸ ਦੁਨੀਆਂ ਵਿਚ ਜੇਕਰ ਅਸੀਂ ਦਿਨ ਅਤੇ ਰਾਤ ਦਾ ਫਰਕ ਕਰ ਪਾਉਂਦੇ ਹਾਂ ਤਾਂ ਉਸ ਦਾ ਸਿਰਫ਼ ਇਕ ਕਾਰਨ ਹੈ ਉਹ ਹੈ ਸੂਰਜ

Artificial sun

ਨਵੀਂ ਦਿੱਲੀ: ਇਸ ਦੁਨੀਆਂ ਵਿਚ ਜੇਕਰ ਅਸੀਂ ਦਿਨ ਅਤੇ ਰਾਤ ਦਾ ਫਰਕ ਕਰ ਪਾਉਂਦੇ ਹਾਂ ਤਾਂ ਉਸ ਦਾ ਸਿਰਫ਼ ਇਕ ਕਾਰਨ ਹੈ ਉਹ ਹੈ ਸੂਰਜ, ਜੋ ਇਨਸਾਨਾਂ ਨੂੰ ਹੀ ਨਹੀਂ ਬਲਕਿ ਦਰਖ਼ਤਾਂ ਨੂੰ ਵੀ ਜਿਉਂਦੇ ਰਹਿਣ ਲਈ ਊਰਜਾ ਦਿੰਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਚੀਨ ਦੇ ਵਿਗਿਆਨਕਾਂ ਨੇ ਇਕ ਨਕਲੀ ਸੂਰਜ ਦਾ ਨਿਰਮਾਣ ਕਰ ਲਿਆ ਹੈ। ਇਹ ਸੂਰਜ ਵੀ ਅਸਲੀ ਸੂਰਜ ਦੀ ਤਰ੍ਹਾਂ ਹੀ ਚਮਕਦਾਰ ਹੋਵੇਗਾ।

ਚੀਨ ਨੇ ਜੋ ਨਕਲੀ ਸੂਰਜ ਵਿਕਸਿਤ ਕੀਤਾ ਹੈ, ਉਹ ਪਰਮਾਣੂ ਫਿਊਜ਼ਨ ਦੀ ਮਦਦ ਨਾਲ 10 ਗੁਣਾ ਜ਼ਿਆਦਾ ਸਾਫ਼ ਊਰਜਾ ਪੈਦਾ ਕਰਨ ਦੇ ਸਮਰੱਥ ਹੋਵੇਗਾ। ਦਾਅਵੇ ਮੁਤਾਬਕ ਇਹ 10 ਸੂਰਜਾਂ ਦੇ ਬਰਾਬਰ ਹੋਵੇਗਾ। ਸਥਾਨਕ ਮੀਡੀਆ ਅਨੁਸਾਰ ਚੀਨ ਨੇ ਹਾਲ ਹੀ ਵਿਚ ਇਸ ਰਿਐਕਟਰ ਦਾ ਨਿਰਮਾਣ ਪੂਰਾ ਕੀਤਾ ਹੈ ਅਤੇ 2020 ਤੱਕ ਇਸ ਦਾ ਸੰਚਾਲਨ ਸ਼ੁਰੂ ਹੋਣ ਦੀ ਉਮੀਦ ਹੈ।

ਚੀਨ ਦੇ ਇਸ ਨਕਲੀ ਸੂਰਜ ਨੂੰ HL-2M ਦਾ ਨਾਂਅ ਦਿੱਤਾ ਗਿਆ ਹੈ ਅਤੇ ਇਸ ਦਾ ਨਿਰਮਾਣ ਚੀਨ ਦੇ ਨੈਸ਼ਨਲ ਨਿਊਕਲੀਅਰ ਕਾਰਪੋਰੇਸ਼ਨ ਨੇ ਸਾਊਥ ਵੈਸਟਰਨ ਇੰਸਟੀਚਿਊਟ ਆਫ ਫਿਜ਼ੀਕਸ ਦੇ ਨਾਲ ਮਿਲ ਕੇ ਕੀਤਾ ਹੈ। ਵਿਗਿਆਨੀਆਂ ਦੇ ਦਾਅਵੇ ਅਨੁਸਾਰ ਪੂਰੀ ਤਰ੍ਹਾਂ ਸਰਗਰਮ ਹੋਣ ‘ਤੇ ਰਿਐਕਟਰ ਸੂਰਜ ਦੀ ਤੁਲਨਾ ਵਿਚ 13 ਗੁਣਾ ਜ਼ਿਆਦਾ ਤਾਪਮਾਨ ਤੱਕ ਪਹੁੰਚਣ ਦੇ ਸਮਰੱਥ ਹੋਵੇਗਾ, ਜੋ ਲਗਭਗ 200 ਮਿਲੀਅਨ ਡਿਗਰੀ ਸੈਲਸੀਅਸ ਤੱਕ ਪਹੁੰਚੇਗਾ।

ਸਾਡੇ ਸੂਰਜ ਦਾ ਜ਼ਿਆਦਾਤਰ ਤਾਪਮਾਨ 15 ਮਿਲੀਅਨ ਡਿਗਰੀ ਸੈਲਸੀਅਸ ਹੈ। ਦੱਸ ਦਈਏ ਕਿ ਪ੍ਰਮਾਣੂ ਫਿਊਜ਼ਨ ਪ੍ਰਮਾਣੂ ਊਰਜਾ ਨੂੰ ਫਿਊਜ਼ ਕਰਨ ਲਈ ਕੰਮ ਕਰਦੇ ਹਨ ਅਤੇ ਇਸ ਪ੍ਰਕਿਰਿਆ ਵਿਚ ਇਕ ਟਨ ਗਰਮੀ ਪੈਦਾ ਹੁੰਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।