ਭਾਰਤੀ ਮੂਲ ਦੇ ਗੁਰਦੀਪ ਬਾਠ ਨੂੰ ਬਾਰਬਾਡੋਸ 'ਚ ਮਿਲਿਆ ਵੱਡਾ ਸਨਮਾਨ 

ਏਜੰਸੀ

ਖ਼ਬਰਾਂ, ਕੌਮਾਂਤਰੀ

ਆਪਣੇ ਨਾਮ ਅੱਗੇ ਕਰ ਸਕਣਗੇ 'ਸਰ' ਸ਼ਬਦ ਦੀ ਵਰਤੋਂ 

Barbados honours PIO Gurdip Bath for role in vaccine supply

ਬਾਰਬਾਡੋਸ: ਭਾਰਤੀ ਮੂਲ ਦੇ ਗੁਰਦੀਪ ਬਾਠ ਨੂੰ ਬਾਰਬਾਡੋਸ ਵਿਚ ਵੱਡਾ ਸਨਮਾਨ ਮਿਲਿਆ ਹੈ। ਬਾਰਬਾਡੋਸ ਵਲੋਂ ਗੁਰਦੀਪ ਦੇਵ ਬਾਠ ਨੂੰ ਗਣਰਾਜ ਦਾ ਆਨਰੇਰੀ ਪੁਰਸਕਾਰ ਦਿੱਤਾ ਹੈ। ਉਹ ਸੇਂਟ ਕਿਟਸ ਅਤੇ ਨੇਵਿਸ ਦੇ ਪ੍ਰਤੀਨਿਧੀ ਹਨ। ਜ਼ਿਕਰਯੋਗ ਹੈ ਕਿ ਕੈਰੇਬੀਅਨ ਰਾਸ਼ਟਰ ਜਦੋਂ ਕੋਵਿਡ -19 ਨਾਲ ਜੂਝ ਰਿਹਾ ਸੀ ਤਾਂ ਉਸ ਵਕਤ ਯਾਨੀ ਫਰਵਰੀ 2021 ਵਿਚ ਉਨ੍ਹਾਂ ਨੇ ਭਾਰਤ ਤੋਂ ਬਾਰਬਾਡੋਸ ਵਿਖੇ 100,000 ਵੈਕਸੀਨ ਲਿਆਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ।

ਪੁਣੇ ਵਿੱਚ ਸੀਰਮ ਇੰਸਟੀਚਿਊਟ ਆਫ਼ ਇੰਡੀਆ ਵਿੱਚ ਬਣਾਏ ਗਏ ਟੀਕਿਆਂ ਨੇ ਬਾਰਬਾਡੋਸ ਨੂੰ ਆਪਣੇ ਟੀਕਾਕਰਨ ਪ੍ਰੋਗਰਾਮ ਨੂੰ ਉਸ ਸਮੇਂ ਸ਼ੁਰੂ ਕਰਨ ਵਿੱਚ ਮਦਦ ਕੀਤੀ ਸੀ ਜਦੋਂ ਵਿਸ਼ਵ ਭਰ ਵਿੱਚ ਟੀਕਿਆਂ ਦੀ ਸਪਲਾਈ ਘੱਟ ਸੀ ਅਤੇ ਨਰਿੰਦਰ ਮੋਦੀ ਸਰਕਾਰ ਨੇ ਲੋੜਵੰਦ ਮਿੱਤਰ ਦੇਸ਼ਾਂ ਦੀ ਮਦਦ ਕਰਨ ਲਈ ਸਹਿਮਤੀ ਦਿੱਤੀ ਸੀ।
ਇਹ ਹੁਕਮ 30 ਨਵੰਬਰ ਤੋਂ ਲਾਗੂ ਹੋਵੇਗਾ ਅਤੇ ਬਾਠ ਨੂੰ 'ਮਾਨਯੋਗ' ਦਾ ਰੁਤਬਾ ਪ੍ਰਦਾਨ ਕਰੇਗਾ ਅਤੇ ਉਹ ਆਪਣੇ ਨਾਮ ਅੱਗੇ ਸਰ ਵਰਤਣ ਦੇ ਵੀ ਹੱਕਦਾਰ ਹੋਣਗੇ।

ਬਾਰਬਾਡੋਸ ਵਿੱਚ ਹੋਰ ਉਘੀਆਂ ਸ਼ਖਸੀਅਤਾਂ ਨੂੰ ਦਿੱਤੇ ਗਏ ਸਨਮਾਨਾਂ ਦੇ ਨਾਲ-ਨਾਲ ਇਸ ਦਾ ਵੀ ਐਲਾਨ ਕੀਤਾ ਗਿਆ ਹੈ। ਸਥਾਨਕ ਮੀਡੀਆ ਵਿੱਚ ਵਿਆਪਕ ਤੌਰ 'ਤੇ ਇਸ ਸਬੰਧੀ ਰਿਪੋਰਟ ਕੀਤੀ ਹੈ। ਭਾਰਤ ਦੇ ਆਨਰੇਰੀ ਕੌਂਸਲੇਟ, ਡਾ ਫਿਲੋਮੇਨਾ ਐਨ ਮੋਲਿਨ-ਹੈਰਿਸ ਨੂੰ ਭਾਰਤੀ ਭਾਈਚਾਰੇ ਲਈ ਦਵਾਈ ਅਤੇ ਸੇਵਾ ਵਿੱਚ ਯੋਗਦਾਨ ਲਈ ਆਰਡਰ ਆਫ਼ ਦਾ ਰਿਪਬਲਿਕ ਮਿਲਿਆ ਹੈ।