ਸਮੁੰਦਰੀ ਤੂਫ਼ਾਨ 'ਚ ਫਸਿਆ ਮਛੇਰਾ,ਫਲੋਟਿੰਗ ਸਿਗਨਲ 'ਤੇ ਖੜ੍ਹੇ ਰਹਿ ਕੇ ਕੱਢੇ 48 ਘੰਟੇ 

ਏਜੰਸੀ

ਖ਼ਬਰਾਂ, ਕੌਮਾਂਤਰੀ

ਦੋ ਦਿਨ ਬਾਅਦ ਬਚਾਅ ਟੀਮ ਨੇ ਕੱਢਿਆ ਸੁਰੱਖਿਅਤ ਬਾਹਰ 

Fisherman survives by clinging to ocean buoy for two days

ਬ੍ਰਾਜ਼ੀਲ : ਬ੍ਰਾਜ਼ੀਲ ਦਾ ਰਹਿਣ ਵਾਲਾ 43 ਸਾਲ ਡੇਵਿਡ ਸੋਰੇਸ ਇੱਕ ਮਛੇਰਾ ਹੈ ਅਤੇ ਮੱਛੀਆਂ ਫੜਨ ਲਈ ਆਪਣੀ ਕਿਸ਼ਤੀ ਲੈ ਕੇ ਸਮੁੰਦਰ ਵਿਚ ਗਿਆ ਸੀ। ਜਿਥੇ ਵਾਪਸ ਆਉਣ ਤੋਂ ਪਹਿਲਾਂ ਹੀ ਭਿਆਨਕ ਸਮੁੰਦਰੀ ਤੂਫ਼ਾਨ ਵਿਚ ਫਸ ਗਿਆ।

ਸੋਰੇਸ ਦੀ ਕਿਸ਼ਤੀ ਵੀ ਪਲਟ ਗਈ ਜਿਸ ਕਾਰਨ ਉਹ ਸਮੁੰਦਰ ਵਿਚ ਕਾਫੀ ਸਮਾਂ ਜੱਦੋ ਜਹਿਦ ਕਰਨ ਮਗਰੋਂ  ਇੱਕ ਫਲੋਟਿੰਗ ਸਿਗਨਲ ਤੱਕ ਪਹੁੰਚਿਆ ਅਤੇ 48 ਘੰਟੇ ਤੱਕ ਉਸ ਉਪਰ ਹੀ ਖੜ੍ਹਾ ਰਿਹਾ।

ਦੱਸ ਦੇਈਏ ਕਿ ਇਸ ਫਲੋਟਿੰਗ ਸਿਗਨਲ ਦਾ ਆਕਾਰ ਛੋਟੀ ਕੁਰਸੀ ਜਿੰਨਾ ਹੀ ਸੀ ਜਿਸ 'ਤੇ 2 ਦਿਨ ਗੁਜ਼ਾਰਨ ਮਗਰੋਂ ਡੇਵਿਡ ਸੋਰੇਸ ਨੂੰ ਬਚਾਅ ਟੀਮ ਵਲੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।