ਕੈਲੀਫੋਰਨੀਆ ਸਥਿਤ 'ਹਿੰਦੂ ਟੈਂਪਲ ਵਾਲੈਉ' 'ਚ ਅੱਧਾ ਦਰਜਨ ਔਰਤਾਂ ਨੇ ਕੀਤੀ ਚੋਰੀ ਦੀ ਕੋਸ਼ਿਸ਼

ਏਜੰਸੀ

ਖ਼ਬਰਾਂ, ਕੌਮਾਂਤਰੀ

ਇਸ ਕਾਰਨ ਰਹੀਆਂ ਨਾਕਾਮ..!

Half a dozen women tried to steal from 'Hindu Temple Valayu' in California

ਕੈਲੇਫੋਰਨੀਆਂ ਵਿੱਚ ਵੱਧ ਰਹੀ ਬੇਰੁਜ਼ਗਾਰੀ ਕਾਰਨ ਬਹੁਤ ਸਾਰੇ ਲੋਕ ਬੇਘਰ ਹੋ ਰਹੇ ਹਨ। ਜਿਸ ਦੇ ਮੱਦੇਨਜ਼ਰ ਲੁੱਟ-ਖੋਹ ਜਾਂ ਚੋਰੀ ਦੀਆਂ ਵਾਰਦਾਤਾਂ ਵਿੱਚ ਵੀ ਇਜ਼ਾਫਾ ਹੋ ਰਿਹਾ ਹੈ। ਅਜਿਹੀ ਹੀ ਇਕ ਚੋਰੀ ਦੀ ਵਾਰਦਾਤ ਹਿੰਦੂ ਟੈਂਪਲ ਵਾਲੈਉ ਵਿਖੇ ਵਾਪਰੀ। ਹਿੰਦੂ ਮੰਦਰ ਦੇ ਫਾਊਡਰ ਅਤੇ ਪ੍ਰੈਜ਼ੀਡੈਂਟ ਚਮਕੌਰ ਗਿਰੀ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਛੇ ਔਰਤਾਂ ਮੰਦਰ ਵਿੱਚ ਪੂਜਾ ਕਰਵਾਉਣ ਦੇ ਬਹਾਨੇ ਪੁਜਾਰੀ ਕੋਲ ਆਈਆਂ ਪਰ ਇਸ ਦੇ ਨਾਲ ਹੀ ਦੋ ਪੰਡਤ ਕੋਲ ਬੈਠ ਗਈਆਂ, ਬਾਕੀਆਂ ਨੇ ਇੱਧਰ-ਉਧਰ ਚੋਰੀ ਕਰਨ ਲਈ ਫਰੋਲਾਂ-ਫਰੋਲੀ ਸ਼ੁਰੂ ਕਰ ਦਿੱਤੀ।

ਜਦ ਕਿ ਪੰਡਤ ਨੇ ਕੋਲ ਬੈਠੀਆਂ ਔਰਤਾਂ ਨੂੰ ਮੰਤਰ ਜਾਪ ਲਈ ਕਿਹਾ ਤਾਂ ਉਨ੍ਹਾਂ ਨੂੰ ਸਹੀ ਮੰਤਰ ਉਚਾਰਣ ਵੀ ਨਹੀਂ ਆਉਂਦੇ ਸਨ। ਸ਼ੱਕ ਪੈਣ ‘ਤੇ ਮੰਦਰ ਦੇ ਪੁਜਾਰੀ ਨੇ ਦੇਖਿਆ ਕਿ ਇਕ ਔਰਤ ਮੰਦਰ ਵਿੱਚ ਸੁਸ਼ੋਭਿਤ ਮੂਰਤੀ ਤੋਂ ਗਹਿਣੇ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਜਦੋਂ ਪੰਡਤ ਜੀ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਵਰਜਿਆ ਅਤੇ ਕਿਹਾ ਕਿ ਇਹ ਮੰਦਰ ਦੀ ਸਾਡੀ ਵੀਡੀੳ ਰਿਕਾਰਡ ਹੋ ਰਹੀ ਹੈ ਤਾਂ ਉਹ ਔਰਤਾਂ ਇਕਦਮ ਕੁਝ ਹੀ ਪਲਾਂ ਵਿੱਚ ਗਾਇਬ ਹੋ ਗਈਆਂ।

ਸਕਿਊਰਟੀ ਕੈਮਰਿਆਂ ਦੇ ਡਰੋ ਔਰਤਾਂ ਦੇ ਭੱਜਣ ਕਰ ਕੇ ਵੱਡੇ ਨੁਕਸਾਨ ਤੋਂ ਬਚਾਅ ਰਿਹਾ।  ਇਸ ਤੋਂ ਪਹਿਲਾ ਵੀ ਕੈਲੇਫੋਰਨੀਆਂ ਦੇ ਇਕ ਬੁੱਧ ਧਰਮ ਦੇ ਮੰਦਰ ਵਿੱਚ ਵੱਡੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਸੀ।  ਦੱਸਿਆ ਜਾ ਰਿਹਾ ਹੈ ਕਿ ਇਹ ਚੋਰਾਂ ਦਾ ਗਰੋਹ ਹਿੰਦੀ ਬੋਲਦਾ ਹੈ, ਪਰ ਦੇਖਣ ਵਿੱਚ ਭਾਰਤੀ ਨਹੀਂ ਲਗਦਾ।  ਔਰਤਾਂ ਨੇ ਮਾਸਕ ਲਗਾਏ ਹੋਣ ਕਾਰਨ ਉਨ੍ਹਾਂ ਦੀ ਪਛਾਣ ਮੁਸ਼ਕਿਲ ਹੈ ਪਰ CCTV ਫੁਟੇਜ ਦੇ ਅਧਾਰ 'ਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।