ਭਾਰਤੀ ਵਿਦਿਆਰਥੀ ਨੇ ਆਸਟ੍ਰੇਲੀਆ 'ਚ ਵਧਾਇਆ ਦੇਸ਼ ਦਾ ਮਾਣ, ਵਿਸ਼ਾਲ ਮਿੱਤਲ ਨੂੰ ਮਿਲਿਆ 'ਅੰਬੈਸਡਰ ਆਫ਼ ਚੇਂਜ ਅਵਾਰਡ'

ਏਜੰਸੀ

ਖ਼ਬਰਾਂ, ਕੌਮਾਂਤਰੀ

ਸ਼ਾਨਦਾਰ ਕੰਮਾਂ ਲਈ ਕੈਨਬਰਾ ਯੂਨੀਵਰਸਿਟੀ ਨੇ ਕੀਤਾ ਸਨਮਾਨਿਤ

Indian student bags Ambassadors of Change Award in Australia

ਮੈਲਬਰਨ : ਆਸਟ੍ਰੇਲੀਆ ਵਿਚ ਇੱਕ ਭਾਰਤੀ ਵਿਦਿਆਰਥੀ ਨੇ ਦੇਸ਼ ਦਾ ਮਾਣ ਵਧਾਇਆ ਹੈ। ਅਸਲ ਵਿਚ ਸਥਾਨਕ ਕੈਨਬਰਾ ਯੂਨੀਵਰਸਿਟੀ ਵਲੋਂ ਵਿਸ਼ਾਲ ਮਿੱਤਲ ਨੂੰ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਵਿਸ਼ਾਲ ਮਿੱਤਲ ਨੂੰ ਵਿਦਿਆਰਥੀ ਸਲਾਹਕਾਰ ਵਜੋਂ ਸ਼ਾਨਦਾਰ ਕੰਮ ਕਰਨ ਲਈ ਮਿਲਿਆ ਹੈ। ਜਾਣਕਾਰੀ ਅਨੁਸਾਰ ਭਾਰਤੀ ਮੂਲ ਦੇ ਵਿਦਿਆਰਥੀ ਵਿਸ਼ਾਲ ਮਿੱਤਲ ਸਮੇਤ 9 ਵਿਦਿਆਰਥੀਆਂ ਨੂੰ 'ਅੰਬੈਸਡਰ ਆਫ਼ ਚੇਂਜ' ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। 

ਦੱਸਣਯੋਗ ਹੈ ਕਿ ਯੂਨੀਵਰਸਿਟੀ ਦਾ ਵਿਦਿਆਰਥੀ ਸਲਾਹਕਾਰ ਪ੍ਰੋਗਰਾਮ ਵਿਦਿਆਰਥੀ ਦੇ ਪਹਿਲੇ ਸਮੈਸਟਰ ਦੌਰਾਨ ਵਿਅਕਤੀਗਤ ਸਹਾਇਤਾ ਪ੍ਰਦਾਨ ਕਰਦਾ ਹੈ, ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦਾ ਹੈ ਅਤੇ ਉਹਨਾਂ ਨੂੰ ਸੰਪਰਕ ਬਣਾਉਣ ਵਿੱਚ ਮਦਦ ਕਰਦਾ ਹੈ।

ਭਾਰਤੀ ਵਿਦਿਆਰਥੀ ਵਿਸ਼ਾਲ ਮਿੱਤਲ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹਾਲ ਹੀ ਵਿੱਚ ਮਾਸਟਰ ਆਫ਼ ਡਾਟਾ ਸਾਇੰਸ ਦਾ ਆਪਣਾ ਆਖ਼ਰੀ ਸਾਲ ਪੂਰਾ ਕੀਤਾ ਹੈ। ਹੁਣ ਯੂਨੀਵਰਸਿਟੀ ਦੇ ਸਲਾਹਕਾਰ ਪ੍ਰੋਗਰਾਮ UC ਥ੍ਰਾਈਵ ਵਲੋਂ ਆਪਣੇ ਵਲੰਟੀਅਰ ਕੰਮ ਲਈ ਮਿੱਤਲ ਨੂੰ ਇਹ ਪੁਰਸਕਾਰ ਪ੍ਰਾਪਤ ਹੋਇਆ ਹੈ।

ਕੈਨਬਰਾ ਯੂਨੀਵਰਸਿਟੀ ਵਿਚ ਦਿੱਤੇ ਭਾਸ਼ਣ ਵਿਚ ਵਿਸ਼ਾਲ ਨੇ ਕਿਹਾ ਕਿ "ਮੇਰੇ ਲਈ ਮੇਂਟੋਰ ਭਾਵ ਇੱਕ ਸਲਾਹਕਾਰ ਹੋਣਾ ਬਹੁਤ ਮਦਦਗਾਰ ਰਿਹਾ। ਮੈਂ ਕੁਝ ਸੁਝਾਅ ਅਤੇ ਜੁਗਤਾਂ ਸਿੱਖੀਆਂ ਅਤੇ ਕੋਰਸ ਬਾਰੇ ਹੋਰ ਬਹੁਤ ਕੁਝ ਸਿੱਖਿਆ। ਇੱਕ ਸਲਾਹਕਾਰ ਵਜੋਂ ਅੱਗੇ ਵਧਣ ਅਤੇ ਆਪਣੇ ਹੁਨਰ ਨੂੰ ਵਿਕਸਿਤ ਕਰਨ ਵਿੱਚ ਮਦਦ ਮਿਲੀ।''

ਜਾਣਕਾਰੀ ਅਨੁਸਾਰ ਆਸਟ੍ਰੇਲੀਆ ਆਉਣ ਤੋਂ ਪਹਿਲਾਂ ਵਿਸ਼ਾਲ ਮਿੱਤਲ ਨੇ ਗੁਜਰਾਤ ਟੈਕਨਾਲੋਜੀਕਲ ਯੂਨੀਵਰਸਿਟੀ ਤੋਂ ਕੰਪਿਊਟਰ ਪ੍ਰੋਗਰਾਮਿੰਗ ਵਿੱਚ ਮਾਸਟਰ ਅਤੇ ਬੜੌਦਾ ਦੀ ਇੱਕ ਯੂਨੀਵਰਸਿਟੀ ਤੋਂ ਬੈਚਲਰ ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਹ ਬਹੁਤ ਜ਼ਿਆਦਾ ਅੰਤਰਮੁਖੀ ਸੀ। ਉਸ ਨੇ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ ਜਿਵੇਂ- ਲੋਕਾਂ ਨਾਲ ਕਿਵੇਂ ਗੱਲਬਾਤ ਕਰਨੀ ਹੈ ਅਤੇ ਸੰਚਾਰ ਕਿਵੇਂ ਕਰਨਾ ਹੈ।