ਪਾਕਿਸਤਾਨ 'ਚ ਮਹਿੰਗਾਈ ਨੇ ਸਤਾਏ ਲੋਕ, ਪਾਕਿਸਤਾਨ 'ਚ ਆਟੇ ਦੀ ਕੀਮਤ 64 ਰੁਪਏ Kg ਦੇ ਪਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਖੰਡ-ਘਿਓ ਦੀਆਂ ਕੀਮਤਾਂ ਚੜ੍ਹੀਆਂ ਅਸਮਾਨੀਂ

photo

 

ਇਸਲਾਮਾਬਾਦ: ਪਾਕਿਸਤਾਨ 'ਚ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ਵਧਣ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਸਰਕਾਰ ਨੇ ਸਬਸਿਡੀਆਂ ਦੀ ਦੁਰਵਰਤੋਂ ਨੂੰ ਘਟਾਉਣ ਲਈ ਤੁਰੰਤ ਪ੍ਰਭਾਵ ਨਾਲ ਯੂਟੀਲਿਟੀ ਸਟੋਰ ਕਾਰਪੋਰੇਸ਼ਨ (ਯੂਐਸਸੀ) ਰਾਹੀਂ ਵੇਚੇ ਜਾਣ ਵਾਲੇ ਆਟੇ, ਚੀਨੀ ਅਤੇ ਘਿਓ ਦੀਆਂ ਕੀਮਤਾਂ ਵਿੱਚ 25 ਤੋਂ 62 ਫੀਸਦੀ ਤੱਕ ਦਾ ਵਾਧਾ ਕੀਤਾ ਹੈ।

ਇਕ ਰਿਪੋਰਟ ਮੁਤਾਬਕ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ (BISP) ਦੇ ਲਾਭਪਾਤਰੀਆਂ ਨੂੰ ਕੀਮਤ ਵਾਧੇ ਤੋਂ ਛੋਟ ਦਿੱਤੀ ਜਾਵੇਗੀ, ਪਰ USC ਤੋਂ ਸਬਸਿਡੀ ਵਾਲੀ ਖਰੀਦਦਾਰੀ ਦੀ ਸੀਮਾ ਨੂੰ ਘਟਾ ਦਿੱਤਾ ਗਿਆ ਹੈ।

ਨਵੀਂਆਂ ਦਰਾਂ ਤਹਿਤ ਪਾਕਿਸਤਾਨ 'ਚ ਖੰਡ ਦੀ ਕੀਮਤ 70 ਰੁਪਏ ਤੋਂ ਵਧ ਕੇ 89 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਵਨਸਪਤੀ ਘਿਓ ਦੀ ਕੀਮਤ ਵਧ ਕੇ 375 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਕਣਕ ਦੇ ਆਟੇ ਦੀ ਕੀਮਤ 62 ਫੀਸਦੀ ਦੇ ਵਾਧੇ ਨਾਲ 40 ਰੁਪਏ ਤੋਂ ਵਧ ਕੇ 64.8 ਰੁਪਏ ਪ੍ਰਤੀ ਕਿਲੋ ਹੋ ਗਈ ਹੈ।