Iran: ਕਾਸਿਮ ਸੁਲੇਮਾਨੀ ਦੀ ਕਬਰ ਨੇੜੇ ਬੰਬ ਧਮਾਕਾ, 53 ਤੋਂ ਵੱਧ ਦੀ ਮੌਤ ਦੀ ਖ਼ਬਰ, ਹੋਇਆ ਡਰੋਨ ਹਮਲਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਰਕਾਰੀ ਟੀਵੀ ਅਲ ਅਰਬੀਆ ਮੁਤਾਬਕ ਕਮਾਂਡਰ ਕਾਸਿਮ ਸੁਲੇਮਾਨੀ ਨੂੰ ਇਸ ਕਬਰਸਤਾਨ ਵਿਚ ਦਫ਼ਨਾਇਆ ਗਿਆ ਹੈ।

File Photo

Drone Attack In Iran: ਈਰਾਨ ਵਿਚ ਵੱਡੀ ਹਲਚਲ ਮਚ ਗਈ ਹੈ। ਦੋ ਲੜੀਵਾਰ ਬੰਬ ਧਮਾਕਿਆਂ ਵਿਚ 53 ਤੋਂ ਵੱਧ ਲੋਕਾਂ ਦੀ ਮੌਤ ਦੀ ਖ਼ਬਰ ਹੈ। ਅੰਤਰਰਾਸ਼ਟਰੀ ਰਿਪੋਰਟਾਂ ਅਨੁਸਾਰ ਇਹ ਹਮਲੇ ਅਮਰੀਕੀ ਡਰੋਨਾਂ ਦੁਆਰਾ ਕੀਤੇ ਗਏ ਸਨ, ਪਰ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਫਿਲਹਾਲ ਇਸ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ ਹੈ। ਇਹ ਧਮਾਕਾ ਕੇਰਮਨ ਸ਼ਹਿਰ ਦੇ ਇਕ ਕਬਰਸਤਾਨ ਨੇੜੇ ਹੋਇਆ।

ਸਰਕਾਰੀ ਟੀਵੀ ਅਲ ਅਰਬੀਆ ਮੁਤਾਬਕ ਕਮਾਂਡਰ ਕਾਸਿਮ ਸੁਲੇਮਾਨੀ ਨੂੰ ਇਸ ਕਬਰਸਤਾਨ ਵਿਚ ਦਫ਼ਨਾਇਆ ਗਿਆ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਬੁੱਧਵਾਰ ਨੂੰ ਈਰਾਨ ਵਿਚ ਕਾਸਿਮ ਸੁਲੇਮਾਨੀ ਦੀ ਮੌਤ ਦੀ ਚੌਥੀ ਬਰਸੀ ਮਨਾਈ ਜਾ ਰਹੀ ਸੀ। ਫੌਜ ਸਰਗਰਮ ਹੋ ਗਈ ਹੈ ਅਤੇ ਸਰਕਾਰ ਨੇ ਅਲਰਟ ਦੇ ਹੁਕਮ ਦਿੱਤੇ ਹਨ। ਈਰਾਨ ਦੇ ਡਿਪਟੀ ਗਵਰਨਰ ਨੇ ਇਨ੍ਹਾਂ ਧਮਾਕਿਆਂ ਨੂੰ 'ਅਤਿਵਾਦੀ' ਹਮਲਾ ਦੱਸਿਆ ਹੈ। 

ਦੂਜੇ ਪਾਸੇ ਸਥਾਨਕ ਮੀਡੀਆ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਸਾਹੇਬ ਅਲ-ਜ਼ਮਾਨ ਮਸਜਿਦ ਦੇ ਨੇੜੇ ਇੱਕ ਵੱਡਾ ਧਮਾਕਾ ਸੁਣਿਆ ਗਿਆ ਜਿੱਥੇ ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਦੇ ਵਿਦੇਸ਼ੀ ਆਪ੍ਰੇਸ਼ਨਾਂ ਦੇ ਮੁਖੀ ਸੁਲੇਮਾਨੀ ਨੂੰ ਦੱਖਣੀ ਈਰਾਨ ਦੇ ਕਰਮਾਨ ਸ਼ਹਿਰ ਵਿਚ ਦਫ਼ਨਾਇਆ ਗਿਆ ਹੈ। ਕੁਝ ਦੇਰ ਬਾਅਦ, ਸਾਹੇਬ ਅਲ-ਜ਼ਮਾਨ ਮਸਜਿਦ ਦੇ ਨੇੜੇ ਦੂਜੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਧਮਾਕੇ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਧਮਾਕਿਆਂ ਤੋਂ ਬਾਅਦ ਮਚੀ ਭਗਦੜ ਵਿਚ ਕਈ ਲੋਕ ਜ਼ਖਮੀ ਹੋ ਗਏ, ਕਿਉਂਕਿ ਬਹੁਤ ਸਾਰੇ ਲੋਕ ਸੁਲੇਮਾਨੀ ਦੀ ਬਰਸੀ ਵਿਚ ਸ਼ਾਮਲ ਹੋਣ ਲਈ ਆਏ ਸਨ।