ਭਾਰਤ ਦੇ ਵਿਰੋਧ ਤੋਂ ਬਾਅਦ ਬ੍ਰੀਟੇਨ ਨੇ ਪਾਕਿ ਵਿਦੇਸ਼ ਮੰਤਰੀ ਨਾਲ ਮੀਟਿੰਗ ਕੀਤੀ ਰੱਦ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿ ਦੇ ਵਿਦੇਸ਼ ਮੰਤਰੀ ਸ਼ਾਹ ਮਹਮੂਦ ਕੁਰੈਸ਼ੀ ਅਤੇ ਹੁੱਰਿਅਤ ਨੇਤਾ ਮੀਰਵਾਇਜ ਉਮਰ ਫਾਰੂਕ 'ਚ ਹੋਈ ਗੱਲਬਾਤ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ 'ਚ ਪਿਛਲੇ ਕਾਫ਼ੀ ਦਿਨਾਂ.....

India and Pakistan

ਲੰਡਨ: ਪਾਕਿ ਦੇ ਵਿਦੇਸ਼ ਮੰਤਰੀ ਸ਼ਾਹ ਮਹਮੂਦ ਕੁਰੈਸ਼ੀ ਅਤੇ ਹੁੱਰਿਅਤ ਨੇਤਾ ਮੀਰਵਾਇਜ ਉਮਰ ਫਾਰੂਕ 'ਚ ਹੋਈ ਗੱਲਬਾਤ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ 'ਚ ਪਿਛਲੇ ਕਾਫ਼ੀ ਦਿਨਾਂ ਤੋਂ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਮੁਤਾਬਕ ਭਾਰਤ ਦੇ ਸੱਖਤ ਵਿਰੋਧ ਤੋਂ ਬਾਅਦ ਬਰਤਾਨੀਆਂ ਸਰਕਾਰ ਨੇ ਕੁਰੈਸ਼ੀ ਦੇ ਨਾਲ ਹੋਣ ਵਾਲੀ ਆਧਿਕਾਰਿਕ ਮੀਟਿੰਗ ਨੂੰ ਰੱਦ ਕਰ ਦਿਤਾ ਹੈ।

ਜਿਕਰਯੋਗ ਹੈ ਕਿ ਅਪਣੇ ਅਗਲੀ ਲੰਦਨ ਦੌਰੇ 'ਚ ਕੁਰੈਸ਼ੀ ਕਸ਼ਮੀਰ 'ਤੇ ਇਕ ਵਿਵਾਦਪੂਰਣ ਕਾਫਰੰਸ ਅਤੇ ਪ੍ਰਦਰਸ਼ਨ ਕਰਨ ਵਾਲੇ ਵਾਲੇ ਹਨ। ਬਰਤਾਨੀਆਂ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਕਿਹਾ ਕਿ ਸਾਨੂੰ ਜਾਣਕਾਰੀ ਹੈ ਕਿ ਕੁਰੈਸ਼ੀ ਕੁੱਝ ਨਿਜੀ ਪ੍ਰੋਗਰਾਮਾਂ 'ਚ ਹਿੱਸਾ ਲੈਣ ਲਈ ਲੰਦਨ ਆ ਰਹੇ ਹਨ । ਬਰਤਾਨੀਆਂ ਸਰਕਾਰ ਦੇ ਨਾਲ-ਨਾਲ ਉਨ੍ਹਾਂ ਦੀ ਮੁਲਾਕਾਤ ਦੀ ਕੋਈ ਯੋਜਨਾ ਨਹੀਂ ਹੈ ਅਤੇ ਨਾ ਹੀ ਉਹ ਸਰਕਾਰ ਦੇ ਮਹਿਮਾਨ ਹਨ।

ਦੱਸ ਦੱਈਏ ਕਿ ਕੁਰੈਸ਼ੀ ਸੋਮਵਾਰ ਨੂੰ ਹਾਉਸ ਆਫ ਕਾਮੰਸ 'ਚ ਹੋਣ ਵਾਲੀ ਕਸ਼ਮੀਰ ਨਾਲ ਜੁੜੇ ਮੁੱਦਿਆਂ 'ਤੇ ਇਕ ਕਾਂਫਰੰਸ 'ਚ ਹਿੱਸਾ ਲੈਣਗੇ। ਇਸ ਕਾਂਫਰੰਸ 'ਚ ਬਰਤਾਨੀਆਂ ਦੇ ਸੰਸਦ ਵੀ ਸ਼ਾਮਿਲ ਹੋਣਗੇ। ਮੰਗਲਵਾਰ ਨੂੰ ਕਸ਼ਮੀਰ 'ਚ ਮਾਨਵਾਧਿਕਾਰਾਂ ਦਾ ਦੁਰਵਿਵਹਾਰ ਪ੍ਰਦਰਸ਼ਨ ਦਾ ਪ੍ਰਬੰਧ ਹੋਵੇਗਾ। ਭਾਰਤ ਸਰਕਾਰ ਦੇ ਵਿਰੋਧ ਦੇ ਬਾਵਜੂਦ ਬ੍ਰੀਟੇਨ 'ਚ ਇਹ ਦੋਨੇ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ।

ਲੰਦਨ 'ਚ ਪਾਕਿਸਤਾਨ ਹਾਈ ਕਮੀਸ਼ਨ ਦੇ ਇਕ ਬੁਲਾਰੇ ਨੇ ਚੈਨਲ ਨੂੰ ਦੱਸਿਆ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸੋਮਵਾਰ ਨੂੰ ਕਸ਼ਮੀਰ 'ਤੇ ਹੋਣ ਵਾਲੀ ਕਾਂਫਰੰਸ 'ਚ ਸ਼ਾਮਿਲ ਹੋਣਗੇ ਅਤੇ ਮੰਗਲਵਾਰ ਨੂੰ ਇੰਟਰਨੈਸ਼ਨਲ ਹੋਟਲ ਪਾਰਕ ਲੇਨ 'ਚ ਕਸ਼ਮੀਰ 'ਤੇ ਆਯੋਜਿਤ ਕੀਤੇ ਜਾਣ ਵਾਲੇ ਇਕ ਪ੍ਰਦਰਸ਼ਨ ਦਾ ਹਿੱਸਾ ਬਣਨਗੇ। ਦੱਸ ਦਈਏ ਕਿ ਇਸ ਪ੍ਰੋਗਰਾਮਾਂ ਨੂੰ ਆਲ-ਪਾਰਟੀ ਪਾਰਲਿਆਮੇਂਟਰੀ ਗਰੁਪ ਦੇ ਨਾਲ ਮਿਲ ਕੇ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਹਨਾਂ 'ਚ ਸਿਰਫ ਸਦੇ ਦੇ ਨਾਲ ਹੀ ਹਿੱਸਾ ਲਿਆ ਜਾ ਸਕਦਾ ਹੈ।  

ਹਾਈ ਕਮੀਸ਼ਨ ਨੇ ਇਵੈਂਟ ਨਾਲ ਜੁਡ਼ੀ ਕੋਈ ਜਾਣਕਾਰੀ ਦੇਣ ਤੋਂ ਮਨਾ ਕਰ ਦਿਤਾ। ਬਰਤਾਨੀਆਂ ਸਰਕਾਰ ਦੇ ਨਾਲ ਮੀਟਿੰਗ ਨੂੰ ਲੈ ਕੇ ਵੀ ਹਾਈ ਕਮੀਸ਼ਨ ਨੇ ਕਿਸੇ ਤਰ੍ਹਾਂ ਦੀ ਪੁਸ਼ਟੀ ਨਹੀਂ ਕੀਤੀ। ਪਾਕਿਸਤਾਨ 'ਤੇ APPG  ਦੇ ਚਿਅਰਮੈਨ ਅਤੇ ਮੈਬਰ ਸਟਾਫ ਦੇ ਤੌਰ 'ਤੇ ਕੰਮ ਕਰ ਰਹੇ ਰਹਿਮਾਨ ਚਿਸ਼ਤੀ ਐਮਪੀ ਨੇ ਕਿਹਾ ਕਿ,  ਮੈਨੂੰ ਦੱਸਿਆ ਗਿਆ ਹੈ ਕਿ ਇਸ ਇਵੈਂਟ ਨਾਲ ਜੁੜੀ ਸਾਰੀ ਜਾਣਕਾਰੀ ਪਾਕਿਸਤਾਨ ਹਾਈ ਕਮੀਸ਼ਨ ਨੂੰ ਕੀਤੀ ਜਾਵੇ।

 ਜਾਣਕਾਰੀ ਮੁਤਾਬਕ ਪਾਕਿ ਵਿਦੇਸ਼ ਮੰਤਰੀ ਅਤੇ ਬਰਤਾਨੀਆਂ ਸਰਕਾਰ 'ਚ ਕੁੱਝ ਮੀਟਿੰਗ ਦੀ ਯੋਜਨਾ ਬਣਾਈ ਗਈ ਸੀ ਪਰ ਭਾਰਤ ਦੇ ਵਿਰੋਧ ਦੇ ਚਲਦੇ ਇਨ੍ਹਾਂ ਨੂੰ ਰੱਦ ਕਰ ਦਿਤਾ ਗਿਆ।