ਤੁਲਸੀ ਗਬਾਰਡ ਨੇ 2020 ਦੀ ਰਾਸ਼ਟਰਪਤੀ ਚੋਣ ਲਈ ਆਧਿਕਾਰਿਕ ਦਾਵੇਦਾਰੀ ਪੇਸ਼ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜਨਵਰੀ ਦੇ ਸ਼ੁਰੂ ਵਿਚ ਤੁਲਸੀ ਨੇ ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜਨ ਦੀ ਇੱਛਾ ਪ੍ਰਗਟ ਕੀਤੀ ਸੀ ।

Tulsi Gabbard

ਵਾਸ਼ਿੰਗਟਨ : ਅਮਰੀਕਾ ਦੀ ਪਹਿਲੀ ਹਿੰਦੂ ਸੰਸਦ ਤੁਲਸੀ ਗਬਾਰਡ ਨੇ 2020 ਵਿੱਚ ਹੋਣ ਵਾਲੀ ਰਾਸ਼ਟਰਪਤੀ ਚੋਣ ਲਈ ਆਧਿਕਾਰਿਕ ਦਾਵੇਦਾਰੀ ਪੇਸ਼ ਕਰ ਦਿਤੀ ਹੈ । ਤੁਲਸੀ 2013 ਤੋਂ ਅਮਰੀਕਾ ਦੇ ਹਵਾਈ ਰਾਜ ਵਲੋਂ ਹਾਉਸ ਆਫ ਰੀਪ੍ਰੈਜ਼ੈਂਟੇਟਿਵ ਵਿਚ ਡੈਮੋਕਰੇਟ ਸੰਸਦ ਮੰਤਰੀ ਹਨ । ਜੇਕਰ ਤੁਲਸੀ ਟਰੰਪ ਵਿਰੁਧ ਡੈਮੋਕਰੇਟ ਉਮੀਦਵਾਰ ਚੁਣੇ ਜਾਂਦੇ ਹਨ ਅਤੇ ਚੋਣ ਜਿੱਤ ਜਾਂਦੇ ਹਨ

ਤਾਂ ਉਹ ਅਮਰੀਕਾ ਦੀ ਸੱਭ ਤੋਂ ਨੌਜਵਾਨ ਅਤੇ ਪਹਿਲੀ ਮਹਿਲਾ ਰਾਸ਼ਟਰਪਤੀ ਹੋਣਗੇ। ਉਹ ਅਮਰੀਕਾ ਦੀ ਪਹਿਲੀ ਗੈਰ -ਈਸਾਈ ਅਤੇ ਪਹਿਲੀ ਹਿੰਦੂ ਰਾਸ਼ਟਰਪਤੀ ਵੀ ਹੋਣਗੇ । ਜਨਵਰੀ ਦੇ ਸ਼ੁਰੂ ਵਿਚ ਤੁਲਸੀ ਨੇ ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜਨ ਦੀ ਇੱਛਾ ਪ੍ਰਗਟ ਕੀਤੀ ਸੀ । ਟਵੀਟਰ 'ਤੇ ਉਨ੍ਹਾਂ ਕਿਹਾ ਕਿ ਅੱਜ ਤੋਂ ਅਸੀ ਅਪਣੀ ਮੁਹਿੰਮ ਸ਼ੁਰੂ ਕਰਦੇ ਹਾਂ ।

ਤੁਲਸੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਪਹਿਲਾਂ ਉਹ ਵਿਵਸਥਾ ਤਬਦੀਲੀ  ਦੇ ਖਿਲਾਫ ਸਨ ਪਰ ਹੁਣ ਉਹ ਈਰਾਨ ਅਤੇ ਵੇਨੇਜ਼ੁਏਲਾ ਵਿਚ ਇਹੀ ਕੰਮ ਕਰ ਰਹੇ ਹਨ।  ਗਬਾਰਡ ਨੇ ਕਿਹਾ ਕਿ ਤੁਸੀਂ ਲੋਕ ਮੇਰਾ ਸਾਥ ਦਿਓ, ਜਿਸ ਦੇ ਨਾਲ ਅਸੀ ਦੁਨਿਆਵੀ ਪੱਧਰ 'ਤੇ ਸ਼ਾਂਤੀ ਨੂੰ ਬਹਾਲ ਕਰ ਸਕਣ।

ਤੁਲਸੀ ਦਾ ਕਹਿਣਾ ਹੈ ਕਿ ਲੋਕ ਸਾਥ ਦੇਣਗੇ ਤਾਂ ਉਹ ਅਮਰੀਕਾ ਵਿਚ ਅਜ਼ਾਦੀ, ਨਿਆਂ, ਸਮਾਨਤਾ ਅਤੇ ਸਾਰਿਆਂ ਨੂੰ ਬਰਾਬਰ ਮੌਕੇ ਉਪਲੱਬਧ ਕਰਵਾਉਣ ਦਾ ਕੰਮ ਕਰਵਾਉਣਗੇ । ਤੁਲਸੀ ਗਬਾਰਡ ਨੇ ਪਿਛਲੇ ਮਹੀਨਿਆਂ ਵਿਚ ਲੋਵਾ ਅਤੇ ਨਿਊ ਹੈਂਪਸ਼ਾਇਰ ਦਾ ਦੌਰਾ ਕੀਤਾ ਸੀ ।  ਹਾਲਾਂਕਿ ਉਨ੍ਹਾਂ ਦੀ ਦਾਵੇਦਾਰੀ ਨੂੰ ਬਹੁਤ ਜ਼ਿਆਦਾ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਹੈ

ਕਿਉਂਕਿ ਡੈਮੋਕਰੇਟਿਕ ਪਾਰਟੀ ਵੱਲੋਂ ਸਾਬਕਾ ਉਪ ਰਾਸ਼ਟਰਪਤੀ ਜੋ ਬਿਡਨ ,ਐਲੀਜ਼ਾਬੇਥ ਵਾਰੇਨ ਅਤੇ ਸੇਨ, ਬਰਨੀ ਸੇਂਡਰਸ ਵੀ ਇਸ ਦੌੜ ਵਿਚ ਸ਼ਾਮਿਲ ਹਨ । 37 ਸਾਲ ਦੀ ਤੁਲਸੀ ਹਵਾਈ ਤੋਂ ਚਾਰ ਵਾਰ ਤੋਂ ਡੈਮੋਕਰੇਟ ਸੰਸਦ ਮੰਤਰੀ ਹਨ ।  ਉਹ ਹਰ ਵਾਰ ਰਿਕਾਰਡ ਵੋਟਾਂ ਤੋਂ ਜਿੱਤਦੇ ਹਨ । ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਉਹ ਅਮਰੀਕੀ ਫ਼ੌਜ ਵੱਲੋਂ

12 ਮਹੀਨੇ ਲਈ ਈਰਾਕ  ਵਿਚ ਤੈਨਾਤ ਰਹਿ ਚੁੱਕੇ ਹਨ ।  ਗਬਾਰਡ ਦਾ ਜਨਮ ਅਮਰੀਕਾ ਦੇ ਸਮੋਆ ਵਿਚ ਇਕ ਕੈਥੋਲਿਕ ਪਰਵਾਰ ਵਿਚ ਹੋਇਆ ਸੀ। ਉਨ੍ਹਾਂ ਦੀ ਮਾਂ ਕਾਕੇਸ਼ਿਅਨ ਹਿੰਦੂ ਹਨ। ਇਸ ਕਾਰਨ  ਤੁਲਸੀ ਗਬਾਰਡ ਸ਼ੁਰੁਆਤ ਤੋਂ ਹੀ ਹਿੰਦੂ ਧਰਮ ਨੂੰ ਮੰਨਦੇ ਹਨ । ਸੰਸਦ ਮੰਤਰੀ ਬਣਨ ਤੋਂ ਬਾਅਦ ਤੁਲਸੀ ਪਹਿਲੀ ਸੰਸਦ ਮੰਤਰੀ ਸਨ ਜਿਨ੍ਹਾਂ ਨੇ ਭਗਵਤ ਗੀਤਾ ਦੇ ਨਾਮ ਤੇ ਸਹੁੰ ਚੁੱਕੀ ਸੀ ।