ਭਾਰਤੀ-ਅਮਰੀਕੀ ਭਵਿਆ ਲਾਲ ਨੂੰ ਨਾਸਾ ’ਚ ਮਿਲੀ ਵੱਡੀ ਜ਼ਿੰਮੇਵਾਰੀ, ਬਣਾਇਆ ਗਿਆ ਕਾਰਜਕਾਰੀ ਮੁਖੀ
ਭਵਿਆ ਨੂੰ ਅਮਰੀਕੀ ਪੁਲਾੜ ਏਜੰਸੀ ਦੀ ਕਾਰਜਕਾਰੀ ਪ੍ਰਮੁੱਖ ਨਿਯੁਕਤ ਕੀਤਾ ਗਿਆ ਹੈ।
ਵਾਸ਼ਿੰਗਟਨ : ਭਾਰਤੀ-ਅਮਰੀਕੀ ਭਵਿਆ ਲਾਲ ਨੂੰ ਨਾਸਾ ’ਚ ਵੱਡੀ ਜ਼ਿੰਮੇਵਾਰੀ ਦਿਤੀ ਗਈ ਹੈ। ਭਵਿਆ ਨੂੰ ਅਮਰੀਕੀ ਪੁਲਾੜ ਏਜੰਸੀ ਦੀ ਕਾਰਜਕਾਰੀ ਪ੍ਰਮੁੱਖ ਨਿਯੁਕਤ ਕੀਤਾ ਗਿਆ ਹੈ। ਭਵਿਆ ਲਾਲ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡਨ ਵਲੋਂ ਨਾਸਾ ’ਚ ਬਦਲਾਅ ਸਬੰਧੀ ਸਮੀਖਿਆ ਦਲ ਦੀ ਮੈਂਬਰ ਹੈ ਤੇ ਬਾਈਡਨ ਪ੍ਰਸ਼ਾਸਨ ਤਹਿਤ ਏਜੰਸੀ ’ਚ ਪਰਿਵਰਤਨ ਸਬੰਧੀ ਕਾਰਜਾਂ ਨੂੰ ਦੇਖ ਰਹੀ ਹੈ।
ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਇਕ ਬਿਆਨ ’ਚ ਕਿਹਾ ਕਿ ਭਵਿਆ ਲਾਲ ਕੋਲ ਇੰਜੀਨੀਅਰਿੰਗ ਤੇ ਪੁਲਾੜ ਤਕਨੀਕ ਦਾ ਕਾਫੀ ਤਜ਼ਰਬਾ ਹੈ। ਭਵਿਆ 2005 ਤੋਂ 2020 ਤਕ ਇੰਸਟੀਚਿਊਟ ਫ਼ਾਰ ਡਿਫ਼ੈਂਸ ਐਨਾਲਸਿਸ ਸਾਇੰਸ ਐਂਡ ਟੈਕਨਾਲੋਜੀ, ਇਨੋਵੇਸ਼ਨ ਐਂਡ ਇੰਜੀਨੀਅਰਿੰਗ ਐਡਵਾਇਜਰੀ ਕਮੇਟੀ ਦੀ ਐਕਸਟਰਨਲ ਕੌਂਸਲ ਮੈਂਬਰ ਵੀ ਰਹਿ ਚੁੱਕੀ ਹੈ। ਉਸ ਨੇ ਪੰਜ ਨੈਸ਼ਨਲ ਅਕੈਡਮੀ ਆਫ਼ ਸਾਇੰਸਿਜ਼ ਇੰਜੀਨੀਅਰਿੰਗ ਤੇ ਮੈਡੀਸਿਨ (ਐੱਨਏਐੱਸਈਐੱਮ) ਕਮੇਟੀਆਂ ’ਚ ਵੀ ਕੰਮ ਕੀਤਾ ਹੈ, ਜਿਨ੍ਹਾਂ ਵਿਚ ਸੱਭ ਤੋਂ ਹਾਲ ਹੀ ’ਚ ਸਪੇਸ ਨਿਊਕਲੀਅਰ ਪ੍ਰੋਪਲਸ਼ਨ ਟੈਕਨਾਲੌਜੀਜ ’ਤੇ ਇਕ ਹੈ ਜੋ 2021 ’ਚ ਰਿਲੀਜ਼ ਹੋਵੇਗਾ ।