ਅਫਰੀਕੀ ਦੇਸ਼ ਕਾਂਗੋ ’ਚ ਵੱਡਾ ਅੱਤਵਾਦੀ ਹਮਲਾ, 60 ਲੋਕਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਘਟਨਾ ਦੇਸ਼ ਦੇ ਅਸ਼ਾਂਤ ਇਟੂਰੀ ਸੂਬੇ ਦੀ ਹੈ ਜੋ ਕਿ ਦੇਸ਼ ਦੇ ਪੂਰਬੀ ਹਿੱਸੇ ਵਿੱਚ ਹੈ

photo

 

ਕਾਂਗੋ: ਅਫਰੀਕੀ ਦੇਸ਼ ਕਾਂਗੋ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਅੱਤਵਾਦੀਆਂ ਨੇ ਇੱਥੇ ਵਿਸਥਾਪਿਤ ਲੋਕਾਂ ਦੇ ਕੈਂਪ 'ਤੇ ਹਮਲਾ ਕੀਤਾ ਹੈ। ਜਿਸ ਵਿੱਚ ਘੱਟੋ-ਘੱਟ 60 ਲੋਕਾਂ ਦੀ ਮੌਤ ਹੋ ਗਈ ਸੀ। ਲੋਕਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ ਹੈ।  

ਘਟਨਾ ਦੇਸ਼ ਦੇ ਅਸ਼ਾਂਤ ਇਟੂਰੀ ਸੂਬੇ ਦੀ ਹੈ ਜੋ ਕਿ ਦੇਸ਼ ਦੇ ਪੂਰਬੀ ਹਿੱਸੇ ਵਿੱਚ ਹੈ। ਇੱਥੇ ਮਈ 2021 ਤੋਂ ਸਰਕਾਰ ਨੇ ਸਖ਼ਤ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ।
ਕੈਂਪ ਦੇ ਮੁਖੀ ਨਡਾਲੋ ਬੁਡਜ਼ ਨੇ ਕਿਹਾ ਕਿ ਕੋਡੇਕੋ ਨਾਮਕ ਸਮੂਹ ਦੇ ਲੜਾਕੇ ਜੁਗੂ ਵਿਚ ਬੇਘਰ ਲੋਕਾਂ ਦੇ ਕੈਂਪ ਵਿਚ ਪਹੁੰਚੇ ਅਤੇ ਹਥਿਆਰਾਂ ਨਾਲ ਦਰਜਨਾਂ ਲੋਕਾਂ ਦਾ ਕਤਲ ਕਰ ਦਿੱਤਾ।

ਕੈਂਪ ਦੇ 60 ਲੋਕਾਂ ਨੂੰ ਚਾਕੂਆਂ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਮਾਰਿਆ ਗਿਆ।’ ਇਸ ਗੱਲ ਦੀ ਪੁਸ਼ਟੀ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਕੀਤੀ