Trade War: ਕੈਨੇਡਾ ਨੇ ਅਮਰੀਕੀ ਵਸਤਾਂ ’ਤੇ ਜਵਾਬੀ ਟੈਰਿਫ਼ ਤਹਿਤ ਆਉਣ ਵਾਲੇ ਉਤਪਾਦਾਂ ਦੀ ਸੂਚੀ ਜਾਰੀ ਕੀਤੀ

ਏਜੰਸੀ

ਖ਼ਬਰਾਂ, ਕੌਮਾਂਤਰੀ

Trade War: ਦੁੱਧ ਤੋਂ ਲੈ ਕੇ ਸ਼ਰਾਬ ’ਤੇ ਲਾਇਆ 25 ਫ਼ੀ ਸਦੀ ਟੈਰਿਫ਼

Canada releases list of products subject to retaliatory tariffs on US goods

 

Trade War: ਕੈਨੇਡਾ ਸਰਕਾਰ ਨੇ 4 ਫ਼ਰਵਰੀ, 2025 ਤੋਂ ਅਮਰੀਕਾ ਤੋਂ ਆਯਾਤ ਕੀਤੇ 30 ਬਿਲੀਅਨ ਅਮਰੀਕੀ ਡਾਲਰ ਦੇ ਉਤਪਾਦਾਂ ’ਤੇ 25% ਟੈਰਿਫ਼ ਲਗਾਉਣ ਦਾ ਐਲਾਨ ਕੀਤਾ ਹੈ। ਇਸ ਫ਼ੈਸਲੇ ਤਹਿਤ ਸ਼ਰਾਬ, ਘਰੇਲੂ ਉਪਕਰਨ, ਔਜ਼ਾਰ, ਹਥਿਆਰ, ਡੇਅਰੀ ਉਤਪਾਦ, ਫਲ, ਸਬਜ਼ੀਆਂ, ਕਪੜੇ ਅਤੇ ਹੋਰ ਕਈ ਵਸਤੂਆਂ ਸ਼ਾਮਲ ਹਨ। ਕੈਨੇਡੀਅਨ ਵਿੱਤ ਮੰਤਰੀ ਡੋਮਿਨਿਕ ਲੇਬਲੈਂਕ ਨੇ ਐਤਵਾਰ ਨੂੰ ਉਨ੍ਹਾਂ ਸਾਰੇ ਉਤਪਾਦਾਂ ਦੀ ਸੂਚੀ ਜਾਰੀ ਕੀਤੀ ਜਿਨ੍ਹਾਂ ’ਤੇ ਇਹ ਜਵਾਬੀ ਟੈਰਿਫ਼ ਲਗਾਇਆ ਜਾਵੇਗਾ। ਇਹ ਫ਼ੈਸਲਾ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਕੈਨੇਡਾ ਅਤੇ ਮੈਕਸੀਕੋ ’ਤੇ 25 ਫ਼ੀ ਸਦੀ ਟੈਰਿਫ਼ ਲਗਾਉਣ ਦੇ ਇਕ ਦਿਨ ਬਾਅਦ ਲਿਆ ਗਿਆ ਹੈ। ਇਸ ਦੇ ਨਾਲ ਹੀ ਅਮਰੀਕਾ ਨੇ ਚੀਨ ਤੋਂ ਆਉਣ ਵਾਲੇ ਉਤਪਾਦਾਂ ’ਤੇ 10 ਫ਼ੀ ਸਦੀ ਵਾਧੂ ਡਿਊਟੀ ਵੀ ਲਗਾਈ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਨਿਚਰਵਾਰ ਰਾਤ ਨੂੰ ਇਕ ਪ੍ਰੈੱਸ ਕਾਨਫ਼ਰੰਸ ਵਿਚ ਕਿਹਾ ਕਿ ਕੈਨੇਡਾ ਅਮਰੀਕਾ ਦੀ ਟੈਰਿਫ਼ ਨੀਤੀ ਦਾ ਸਖ਼ਤ ਜਵਾਬ ਦੇਵੇਗਾ। ਉਨ੍ਹਾਂ ਐਲਾਨ ਕੀਤਾ, ‘‘ਅਸੀਂ 155 ਬਿਲੀਅਨ ਅਮਰੀਕੀ ਡਾਲਰ ਦੇ ਸਮਾਨ ’ਤੇ 25% ਟੈਰਿਫ਼ ਲਗਾਵਾਂਗੇ। ਉਨ੍ਹਾਂ ਕੈਨੇਡੀਅਨ ਨਾਗਰਿਕਾਂ ਨੂੰ ਸਥਾਨਕ ਉਤਪਾਦਾਂ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਟਰੰਪ ਦੇ ਫ਼ੈਸਲੇ ਪੂਰੇ ਉੱਤਰੀ ਅਮਰੀਕਾ ਦੀ ਆਰਥਕਤਾ ਨੂੰ ਪ੍ਰਭਾਵਤ ਕਰਨਗੇ।

ਕਿਹੜੇ ਉਤਪਾਦ 25% ਟੈਰਿਫ਼ ਅਧੀਨ ਹੋਣਗੇ?
ਡੇਅਰੀ ਉਤਪਾਦ: ਦੁੱਧ, ਕਰੀਮ, ਦਹੀਂ (ਜਿਸ ਵਿਚ ਚਾਕਲੇਟ, ਮਸਾਲੇ, ਕੌਫੀ ਆਦਿ ਸ਼ਾਮਲ ਹੋਣ)।
ਮੀਟ ਅਤੇ ਪੋਲਟਰੀ ਉਤਪਾਦ: ਪੋਲਟਰੀ ਮੀਟ, ਜ਼ਿੰਦਾ ਮੁਰਗੇ, ਗੀਜ਼, ਟਰਕੀ।
ਫਲ ਅਤੇ ਸਬਜ਼ੀਆਂ: ਤਾਜ਼ੇ ਟਮਾਟਰ, ਸੁੱਕੇ ਮੇਵੇ।
ਚਾਹ ਅਤੇ ਕੌਫ਼ੀ: ਕੱਚੀ ਕੌਫ਼ੀ (ਭੁੰਨੀ ਨਹੀਂ), ਸੁਆਦ ਵਾਲੀ ਜਾਂ ਬਿਨਾਂ ਸੁਆਦ ਵਾਲੀ ਚਾਹ।
ਮਿਠਾਸ ਅਤੇ ਸ਼ਹਿਦ: ਗੰਨਾ ਜਾਂ ਚੁਕੰਦਰ ਦੀ ਖੰਡ, ਕੁਦਰਤੀ ਸ਼ਹਿਦ।
ਮਸਾਲੇ: ਪੀਸਿਆ ਜੀਰਾ।
ਸ਼ਰਾਬ: ਸਪਾਰਕਲਿੰਗ ਵਾਈਨ ਜਿਸ ਵਿਚ 22.9% ਤੋਂ ਵੱਧ ਅਲਕੋਹਲ ਹੁੰਦੀ ਹੈ, ਖ਼ਾਸ ਕਿਸਮ ਦੀ ਅੰਗੂਰ ਸ਼ਰਾਬ।